ਕੋਹਲੀ ਨਹੀਂ ਸਗੋਂ ਇਸ ਭਾਰਤੀ ਕ੍ਰਿਕਟਰ ਨੂੰ ਆਪਣਾ ਆਦਰਸ਼ ਮੰਨਦੇ ਹਨ ਪਾਕਿ ਦੇ ਹੈਦਰ ਅਲੀ

03/31/2020 1:29:54 PM

ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਟੀਮ ਵਿਚ ਮੌਜੂਦਾ ਸਮੇਂ ਸਭ ਤੋਂ ਜ਼ਿਆਦਾ ਸ਼ਲਾਘਾ ਬਟੋਰਨ ਦਾ ਕੰਮ ਨੌਜਵਾਨ ਅਤੇ ਹੁਨਰਮੰਦ ਖਿਡਾਰੀ ਬਾਬਰ ਆਜ਼ਮ ਕਰ ਰਹੇ ਹਨ। ਬਾਬਰ ਆਜ਼ਮ ਦੀ ਹੀ ਤਰ੍ਹਾਂ ਪਾਕਿਸਤਾਨ ਕ੍ਰਿਕਟ ਟੀਮ ਨੂੰ ਹੁਣ ਇਕ ਹੁਨਰਮੰਦ ਬੱਲੇਬਾਜ਼ ਮਿਲਿਆ ਹੈ ਜਿਸ ਨੇ ਆਪਣੀ ਬੱਲੇਬਾਜ਼ੀ ਅਤੇ ਤਕਨੀਕ ਨਾਲ ਹਰ ਕਿਸੇ ਨੂੰ ਆਪਣਾ ਮੁਰੀਦ ਬਣਾ ਲਿਆ ਹੈ। 

ਬਾਬਰ ਆਜਮ ਅਤੇ ਕੋਹਲੀ ਨਾਲ ਹੋ ਰਹੀ ਹੈ ਤੁਲਨਾ
PunjabKesari

ਬਾਬਰ ਆਜ਼ਮ ਅਤੇ ਵਿਰਾਟ ਕੋਹਲੀ ਵਰਗੇ ਬੱਲੇਬਾਜ਼ਾਂ ਦੇ ਨਾਲ ਤੁਲਨਾ ਦੇ ਨਾਲ ਪਾਕਿਸਤਾਨ ਦਾ ਨੌਜਵਾਨ ਬੱਲੇਬਾਜ਼ ਹੈਦਰ ਅਲੀ ਆਪਣੇ ਸ਼ੁਰੂਆਤੀ ਦੌਰ ਦਾ ਸਾਹਮਣਾ ਕਰ ਰਹੇ ਹਨ। ਪਾਕਿਸਤਾਨ ਦੇ ਨੌਜਵਾਨ ਹੈਦਰ ਅਲੀ ਦੀ ਇੱਥੇ ਸ਼ੁਰੂਆਤ ਵਿਚ ਹੀ ਬਾਬਰ ਅਤੇ ਕੋਹਲੀ ਵਰਗੇ ਬੱਲੇਬਾਜ਼ਾਂ ਦੇ ਨਾਲ ਤੁਲਨਾ ਹੋਣ ਲੱਗੀ ਹੈ। ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਆਪਣੀ  ਬੱਲੇਬਾਜ਼ੀ ਨਾਲ ਹੈਦਰ ਅਲੀ ਨੇ ਹਰ ਕਿਸੇ ਨੂੰ ਮੁਰੀਦ ਬਣਾ ਲਿਆ ਸੀ। 

ਰੋਹਿਤ ਨੂੰ ਮੰਨਦੇ ਹਨ ਆਪਣਾ ਆਦਰਸ਼
PunjabKesari

ਪੀ. ਐੱਲ. ਐੱਲ. ਦੇ 5ਵੇਂ ਸੀਜ਼ਨ ਵਿਚ ਨੌਜਵਾਨ ਹੁਨਰਮੰਦ ਬੱਲੇਬਾਜ਼ ਹੈਦਰ ਅਲੀ ਨੇ ਆਪਣੀ ਬੱਲੇਬਾਜ਼ੀ ਨਾਲ ਅਲੱਗ ਤਰ੍ਹਾਂ ਦੀ ਛਾਪ ਛੱਡੀ। ਉਸ ਨੇ ਇਸ ਲੀਗ ਦੇ 9 ਮੈਚਾਂ ਵਿਚ 239 ਦੌੜਾਂ ਬਣਾਈਆਂ ਅਤੇ ਇਸ ਦੌਰਾਨ ਜਿਸ ਤਰ੍ਹਾਂ ਦੀ ਉਸ ਦੀ ਬੱਲੇਬਾਜ਼ੀ ਸ਼ੈਲੀ ਰਹੀ ਉਹ ਹਰ ਕਿਸੇ ਦੇ ਮੰਨ ਨੂੰ ਪ੍ਰਭਾਵਿਤ ਕਰਨ ਵਿਚ ਕਾਮਯਾਬ ਰਹੀ। ਹੈਦਰ ਅਲੀ ਦੀ ਤੁਲਨਾ ਭਾਂਵੇ ਹੀ ਬਾਬਰ ਆਜ਼ਮ ਅਤੇ ਵਿਰਾਟ ਕੋਹਲੀ ਵਰਗੇ ਬੱਲੇਬਾਜ਼ਾਂ ਦੇ ਨਾਲ ਹੁਣ ਤੋਂ ਹੀ ਕੀਤੀ ਜਾਣ ਲੱਗੀ ਹੈ ਪਰ ਉਹ ਆਪਣਾ ਆਦਰਸ਼ ਇਨ੍ਹਾਂ ਦੋਵਾਂ ਨੂੰ ਨਹੀਂ ਸਗੋਂ ਭਾਰਤ ਦੇ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਮੰਨਦੇ ਹਨ। 19 ਸਾਲਾ ਹੈਦਰ ਅਲੀ ਨੇ ਇਕ ਵੀਡੀਓ ਵਿਚ ਕਿਹਾ ਕਿ ਮੇਰੇ ਆਦਰਸ਼ ਰੋਹਿਤ ਸ਼ਰਮਾ ਹਨ। ਉਸ ਦੇ ਬਾਰੇ ਚੰਗੀ ਗੱਲ ਉਸ ਦੀ ਸਟ੍ਰਾਈਕ ਰੇਟ ਹੈ ਅਤੇ ਮੈਂ ਵੀ ਆਪਣੀ ਖੇਡ ਵਿਚ ਇਹੀ ਚਾਹੁੰਦਾ ਹਾਂ।


Ranjit

Content Editor

Related News