ਓਲੰਪਿਕ ਕੁਆਲੀਫਾਇਰ ਦੇ ਵਿਰੋਧੀਆਂ ਨੂੰ ਲੈ ਕੇ ਚਿੰਤਾ ਨਹੀਂ : ਮਨਪ੍ਰੀਤ

Thursday, Jul 18, 2019 - 09:12 PM (IST)

ਓਲੰਪਿਕ ਕੁਆਲੀਫਾਇਰ ਦੇ ਵਿਰੋਧੀਆਂ ਨੂੰ ਲੈ ਕੇ ਚਿੰਤਾ ਨਹੀਂ : ਮਨਪ੍ਰੀਤ

ਬੈਂਗਲੁਰੂ- ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਸਦੀ ਟੀਮ 2020 ਟੋਕੀਓ ਓਲੰਪਿਕ ਦੇ ਕੁਆਲੀਫਾਇਰ ਮੁਕਾਬਲਿਆਂ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਵਿਰੋਧੀ ਟੀਮ ਕਿਹੜੀ ਹੋਵੇਗੀ। ਭਾਰਤੀ ਟੀਮ ਲਈ ਅਗਲੇ ਤਿੰਨ ਮਹੀਨੇ ਕਾਫੀ ਮਹੱਤਵਪੂਰਨ ਹਨ ਤੇ ਉਸਦਾ ਕੋਰ ਗਰੁੱਪ ਲਗਾਤਾਰ ਆਪਣੀਆਂ ਕਮਜ਼ੋਰੀਆਂ ਤੇ ਤਾਕਤ 'ਤੇ ਕੰਮ ਕਰ ਰਿਹਾ ਹੈ। ਕਪਤਾਨ ਮਨਪ੍ਰੀਤ ਨੇ ਓਲੰਪਿਕ ਕੁਆਲੀਫਾਇਰ ਦੀਆਂ ਤਿਆਰੀਆਂ ਨੂੰ ਲੈ ਕੇ ਕਿਹਾ, ''ਸਾਡਾ ਪੂਰਾ ਧਿਆਨ ਨਵੰਬਰ ਵਿਚ ਓਲੰਪਿਕ ਲਈ ਕੁਆਲੀਫਾਈ ਕਰਨਾ ਹੈ।'' ਪੁਰਸ਼ ਟੀਮ ਫਿਲਹਾਲ ਰਾਸ਼ਟਰੀ ਕੈਂਪ 'ਚ 17 ਅਗਸਤ ਤੋਂ ਸ਼ੁਰੂ ਹੋਣ ਵਾਲੇ ਆਗਾਮੀ ਓਲੰਪਿਕ ਟੈਸਟ ਈਵੇਂਟ ਦੇ ਲਈ ਤਿਆਰੀ ਕਰ ਰਹੀ ਹੈ, ਜਿਸ 'ਚ ਨਿਊਜ਼ੀਲੈਂਡ, ਮਲੇਸ਼ੀਆ ਤੇ ਮੇਜਬਾਨ ਜਾਪਾਨ ਹੋਰ ਟੀਮਾਂ ਹਨ। ਇਸ ਦੌਰੇ ਤੋਂ ਬਾਅਦ ਸਤੰਬਰ 'ਚ ਉਹ ਬੈਲਜ਼ੀਅਮ ਦੇ ਦੌਰੇ 'ਤੇ ਜਾਵੇਗੀ।


author

Gurdeep Singh

Content Editor

Related News