ICC ਮਹਿਲਾ ਵਨ ਡੇ ਪਲੇਅਰ ਆਫ ਦਿ ਯੀਅਰ ਲਈ ਨਾਮਜ਼ਦ ਖਿਡਾਰੀਆਂ ’ਚ ਇਕ ਵੀ ਭਾਰਤੀ ਨਹੀਂ
Wednesday, Dec 29, 2021 - 09:59 PM (IST)
ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਬੁੱਧਵਾਰ ਨੂੰ ਮਹਿਲਾ ਸ਼੍ਰੇਣੀ ਵਿਚ ‘ਵਨ ਡੇ ਪਲੇਅਰ ਆਫ ਦਿ ਯੀਅਰ’ ਪੁਰਸਕਾਰ ਲਈ ਨਾਮਜ਼ਦ ਖਿਡਾਰੀਆਂ ਦਾ ਐਲਾਨ ਕੀਤਾ, ਜਿਸ ’ਚ ਇਕ ਵੀ ਭਾਰਤੀ ਖਿਡਾਰੀ ਸ਼ਾਮਲ ਨਹੀਂ ਹੈ। ਇਸ ਵੱਕਾਰੀ ਪੁਰਸਕਾਰ ਲਈ ਇੰਗਲੈਂਡ ਦੀ ਸਲਾਮੀ ਬੱਲੇਬਾਜ਼ ਟੈਮੀ ਬਿਊਮੋਂਟ, ਦੱਖਣੀ ਅਫਰੀਕਾ ਦੀ ਸਲਾਮੀ ਬੱਲੇਬਾਜ਼ ਲਿਜੇਲ ਲੀ, ਵੈਸਟ ਇੰਡੀਜ਼ ਦੀ ਆਲਰਾਊਂਡਰ ਹੇਲੇ ਮੈਥਿਊ ਅਤੇ ਪਾਕਿਸਤਾਨ ਦੀ ਨੌਜਵਾਨ ਆਲਰਾਊਂਡਰ ਫਾਤਿਮਾ ਸਨਾ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਦੂਜੀ ਹਾਰ ਨਾਲ ਲਿਵਰਪੂਲ ਦੀਆਂ ਖਿਤਾਬ ਦੀਆਂ ਉਮੀਦਾਂ ਨੂੰ ਲੱਗਾ ਕਰਾਰਾ ਝਟਕਾ
ਬਿਊਮੋਂਟ ਨੇ ਇਸ ਸਾਲ 11 ਮੈਚਾਂ ’ਚ 62.87 ਦੀ ਔਸਤ ਨਾਲ 503 ਦੌੜਾਂ ਬਣਾਈਆਂ ਹਨ, ਜਿਸ ’ਚ ਇਕ ਸੈਂਕੜਾ ਅਤੇ 4 ਅਰਧ-ਸੈਂਕੜੇ ਸ਼ਾਮਿਲ ਹਨ। ਉਹ 2021 ’ਚ ਵਨ ਡੇ ਮੈਚਾਂ ’ਚ ਸਾਂਝੇ ਰੂਪ ਨਾਲ ਦੂਜੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਵੀ ਬਣੀ ਹੈ। ਭਾਰਤੀ ਕਪਤਾਨ ਮਿਤਾਲੀ ਰਾਜ ਨੇ ਵੀ ਇਸ ਸਾਲ ਵਨ ਡੇ ’ਚ 503 ਦੌੜਾਂ ਬਣਾਈਆਂ ਹਨ। ਬਿਊਮੋਂਟ ਨੇ ਸਾਲ ਦੇ ਆਪਣੇ ਪਹਿਲੇ 4 ਵਨ ਡੇ ਮੈਚਾਂ ’ਚ ਲਗਾਤਾਰ 4 ਅਰਧ-ਸੈਂਕੜੇ ਬਣਾਏ ਸਨ। ਉਹ ਹਾਲ ਹੀ ’ਚ ਨਿਊਜ਼ੀਲੈਂਡ ਖਿਲਾਫ ਵਨ ਡੇ ਸੀਰੀਜ਼ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਖਿਡਾਰਨ ਸੀ। ਉਥੇ ਹੀ ਦੱਖਣੀ ਅਫਰੀਕਾ ਦੀ ਲੀ 11 ਮੈਚਾਂ ’ਚ 90.28 ਦੀ ਔਸਤ ਨਾਲ ਇਕ ਸੈਂਕੜੇ ਅਤੇ 5 ਅਰਧ-ਸੈਂਕੜਿਆਂ ਨਾਲ 632 ਦੌੜਾਂ ਬਣਾ ਕੇ ਕੈਲੰਡਰ ਸਾਲ ’ਚ ਵਨ ਡੇ ਫਾਰਮੈਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਖਿਡਾਰਨ ਹੈ।
ਇਹ ਖ਼ਬਰ ਪੜ੍ਹੋ- ਅਸ਼ਵਿਨ ਗੇਂਦਬਾਜ਼ਾਂ ਤੇ ਆਲਰਾਊਂਡਰਾਂ ਦੀ ਟੈਸਟ ਰੈਂਕਿੰਗ ’ਚ ਦੂਜੇ ਸਥਾਨ ’ਤੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।