ਪੇਂਗ ਸ਼ੁਆਈ ਦੇ ਲਾਪਤਾ ਹੋਣ ਨਾਲ ਫ਼ਿਕਰਮੰਦ WTA ਦਾ ਵੱਡਾ ਫ਼ੈਸਲਾ, ਚੀਨ 'ਚ ਨਹੀਂ ਹੋਵੇਗਾ ਕੋਈ ਟੂਰਨਾਮੈਂਟ

Thursday, Dec 02, 2021 - 04:06 PM (IST)

ਸੇਂਟ ਪੀਟਰਸਬਰਗ- ਮਹਿਲਾ ਟੈਨਿਸ ਸੰਘ (ਡਬਲਯੂ. ਟੀ. ਏ.) ਨੇ ਹਾਂਗਕਾਂਗ ਸਮੇਤ ਚੀਨ 'ਚ ਸਾਰੇ ਡਬਲਯੂ. ਟੀ. ਏ. ਟੂਰਨਾਮੈਂਟਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਕਦਮ ਚੀਨ ਦੀ ਟੈਨਿਸ ਖਿਡਾਰੀ ਪੇਂਗ ਸ਼ੁਆਈ ਵਲੋਂ ਚੀਨ ਦੇ ਇਕ ਸੀਨੀਅਰ ਸਿਆਸੀ ਨੇਤਾ ਤੇ ਸਾਬਕਾ ਉਪ ਪ੍ਰਧਾਨਮੰਤਰੀ ਝਾਂਗ ਗਾਓਲ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਨਾ ਕਰਨ ਦੇ ਬਾਅਦ ਉਠਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸੰਘ ਨੇ ਇਸ ਸਾਲ ਚੀਨ 'ਚ 11 ਪ੍ਰੋਗਰਾਮਾਂ ਦੇ ਆਯੋਜਨ ਦੀ ਯੋਜਨਾ ਬਣਾਈ ਸੀ।

ਇਹ ਵੀ ਪੜ੍ਹੋ : ICC ਟੈਸਟ ਖਿਡਾਰੀਆਂ ਦੀ ਰੈਂਕਿੰਗ ’ਚ ਰੋਹਿਤ, ਕੋਹਲੀ, ਅਸ਼ਵਿਨ ਆਪਣੇ ਸਥਾਨ ’ਤੇ ਬਰਕਰਾਰ

PunjabKesari

ਪੇਂਗ ਨੇ ਸੋਸ਼ਲ ਮੀਡੀਆ 'ਤੇ ਇਹ ਦੋਸ਼ ਲਾਏ ਸਨ। ਇਨ੍ਹਾਂ ਦੋਸ਼ਾਂ ਦੇ ਬਾਅਦ ਚੀਨ ਨੇ ਇਸ 'ਤੇ ਕੁਝ ਨਹੀਂ ਕਿਹਾ ਸੀ ਪਰ ਡਬਲਯੂ. ਟੀ. ਏ. ਪ੍ਰਸ਼ਾਸਨ ਤੇ ਖਿਡਾਰੀ ਪੇਂਗ ਦੇ ਪੱਖ 'ਚ ਹਨ। ਚੀਨੀ ਅਧਿਕਾਰੀਆਂ ਨੇ ਇਕ ਰੈਸਟੋਰੈਂਟ 'ਚ ਉਸ ਦਾ ਵੀਡੀਓ ਜਾਰੀ ਕੀਤਾ ਹੈ ਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਸੀਨੀਅਰ ਅਧਿਕਾਰੀ ਦੇ ਨਾਲ ਇਕ ਵੀਡੀਓ ਕਾਲ ਦੀ ਵਿਵਸਥਾ ਵੀ ਕੀਤੀ ਸੀ ਪਰ ਡਬਲਯੂ. ਟੀ. ਏ. ਇਸ 'ਤੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈ ਜਿਸ ਦੇ ਨਤੀਜੇ ਵਜੋਂ ਉਸ ਨੇ ਬੁੱਧਵਾਰ ਨੂੰ ਚੀਨ 'ਚ ਆਪਣੇ ਸਾਰੇ ਟੂਰਨਾਮੈਂਟਾਂ ਨੂੰ ਰੱਦ ਕਰਨ ਦਾ ਐਲਾਨ ਕੀਤੀ ਹੈ।

PunjabKesariਡਬਲਯੂ. ਟੀ. ਏ. ਦੇ ਪ੍ਰਧਾਨ ਤੇ ਸੀ. ਈ. ਓ. ਸਟੀਵ ਸਾਈਮਨ ਨੇ ਕਿਹਾ ਕਿ ਡਬਲਯੂ. ਟੀ. ਏ. ਬੋਰਡ ਆਫ਼ ਡਾਇਰੈਕਟਰਸ ਦੇ ਪੂਰਨ ਸਮਰਥਨ ਦੇ ਨਾਲ ਮੈਂ ਹਾਂਗਕਾਂਗ ਸਮੇਤ ਚੀਨ ਦੇ ਸਾਰੇ ਡਬਲਯੂ. ਟੀ. ਏ. ਟੂਰਨਾਮੈਂਟਾਂ ਨੂੰ ਤੁਰੰਤ ਮੁਅੱਤਲ ਕਰਨ ਦਾ ਐਲਾਨ ਕਰ ਰਿਹਾ ਹਾਂ। ਮੈਂ ਕਿਵੇਂ ਆਪਣੇ ਐਥਲੀਟਾਂ ਨੂੰ ਉੱਥੇ ਖੇਡਣ ਲਈ ਕਹਿ ਸਕਦਾ ਹਾਂ ਜਦੋਂ ਪੇਂਗ ਸ਼ੁਆਈ ਨੂੰ ਆਜ਼ਾਦ ਤੌਰ 'ਤੇ ਸੰਵਾਦ ਕਰਨ ਦੀ ਇਜਾਜ਼ਤ ਨਹੀਂ ਹੈ ਤੇ ਉਨ੍ਹਾਂ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਦਾ ਖੰਡਨ ਕਰਨ ਲਈ ਦਬਾਅ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਚੀਨ ਦੀ ਵਰਤਮਾਨ ਸਥਿਤੀ ਨੂੰ ਲੈ ਕੇ ਕਾਫ਼ੀ ਫ਼ਿਕਰਮੰਦ ਹਾਂ। ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਜੋਖ਼ਮਾਂ ਬਾਰੇ ਫ਼ਿਕਰਮੰਦ ਹਾਂ ਜੋ ਸਾਡੇ ਸਾਰੇ ਖਿਡਾਰੀਆਂ ਨੂੰ ਸਹਿਣ ਕਰਨੇ ਪੈ ਸਕਦੇ ਹਨ, ਜੇਕਰ ਅਸੀਂ 2020 'ਚ ਚੀਨ 'ਚ ਪ੍ਰੋਗਰਾਮ ਆਯੋਜਿਤ ਕਰਦੇ ਹਾਂ ਤੇ ਇਨ੍ਹਾਂ ਆਯੋਜਨਾਂ ਦੇ ਮੁਅੱਤਲ ਹੋਣ ਦਾ ਮਤਲਬ ਮਹਿਲਾਵਾਂ ਦੇ ਦੌਰੇ ਦੇ ਲਈ ਭਾਰੀ ਨੁਕਸਾਨ। 

ਇਹ ਵੀ ਪੜ੍ਹੋ : IND v NZ : ਦੂਜੇ ਟੈਸਟ ਦੇ ਪਹਿਲੇ ਦਿਨ ਦੀ ਖੇਡ 'ਚ ਮੀਂਹ ਪਾ ਸਕਦੈ ਖ਼ਲਲ

PunjabKesari

ਜਦੋਂ 2 ਨਵੰਬਰ 2021 ਨੂੰ ਪੇਂਗ ਸ਼ੁਆਈ ਨੇ ਚੀਨੀ ਸਰਕਾਰ ਦੇ ਇਕ ਚੋਟੀ ਦੇ ਅਧਿਕਾਰੀ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਤਾਂ ਮਹਿਲਾ ਟੈਨਿਸ ਸੰਘ ਨੇ ਮੰਨਿਆ ਕਿ ਪੇਂਗ ਸ਼ੁਆਈ ਦੇ ਸੰਦੇਸ਼ ਨੂੰ ਸੁਣਨਾ ਤੇ ਗੰਭੀਰਤਾ ਨਾਲ ਲੈਣਾ ਸੀ ਉਹ ਜਾਣਦੀ ਸੀ ਕਿ ਉਸ ਨੂੰ ਕਿੰਨੇ ਖ਼ਤਰਿਆਂ ਦਾ ਸਾਹਮਣਾ ਕਰਨਾ ਪਵੇਗਾ, ਫਿਰ ਵੀ ਉਸ ਨੇ ਜਨਤਕ ਤੌਰ 'ਤੇ ਇਹ ਐਲਾਨ ਕੀਤਾ ਸੀ। ਮੈਂ ਉਸ ਦੀ ਬਹਾਦਰੀ ਦੀ ਸ਼ਲਘਾ ਕਰਦਾ ਹਾਂ। ਉਨ੍ਹਾਂ ਨੇ ਚੀਨੀ ਅਧਿਕਾਰੀਆਂ 'ਤੇ ਉਨ੍ਹਾਂ ਦੇ ਦੋਸ਼ਾਂ ਦੀ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਜਾਂਚ ਕਰਨ ਦੀ ਬਜਾਏ ਦਬਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜੇਕਰ ਸ਼ਕਤੀਸ਼ਾਲੀ ਲੋਕ ਮਹਿਲਾਵਾਂ ਦੀ ਆਵਾਜ਼ ਨੂੰ ਦਬਾ ਸਕਦੇ ਹਨ ਤੇ ਜਿਨਸੀ ਸੋਸ਼ਣ ਦੇ ਦੋਸ਼ਾਂ ਨੂੰ ਦਬਾ ਸਕਦੇ ਹਨ ਤਾਂ ਜਿਸ ਆਧਾਰ 'ਤੇ ਡਬਲਯੂ. ਟੀ. ਏ. ਦੀ ਸਥਾਪਨਾ ਕੀਤੀ ਗਈ ਸੀ (ਮਹਿਲਾਵਾਂ ਦੀ ਸਮਾਨਤਾ) ਨੂੰ ਭਾਰੀ ਨੁਕਸਾਨ ਹੋਵੇਗਾ। ਮੈਂ ਡਬਲਯੂ. ਟੀ. ਏ. ਤੇ ਉਸ ਦੇ ਖਿਡਾਰੀਆਂ ਨਾਲ ਅਜਿਹਾ ਨਹੀਂ ਹੋਣ ਦੇਵਾਂਗਾ। ਉਨ੍ਹਾਂ ਕਿਹਾ ਕਿ ਡਬਲਯੂ. ਟੀ. ਏ. ਇਸ ਮਾਮਲੇ 'ਚ ਭਾਰੀ ਜੋਖ਼ਮ ਉਠਾਉਣ ਲਈ ਤਿਆਰ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News