ਤੀਜੇ ਏਸ਼ੇਜ਼ ਟੈਸਟ ਲਈ ਇੰਗਲੈਂਡ ਟੀਮ ''ਚ ਕੋਈ ਬਦਲਾਅ ਨਹੀਂ
Monday, Aug 19, 2019 - 11:47 PM (IST)

ਲੰਡਨ— ਇੰਗਲੈਂਡ ਨੇ ਹੇਡਿੰਗਲੇ 'ਚ ਇਸ ਹਫਤੇ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਲਈ ਸੋਮਵਾਰ ਆਪਣੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ। ਜੇਮਸ ਐਂਡਰਸਨ ਪਿੰਡਲੀ ਦੀ ਸੱਟ ਤੋਂ ਪੂਰੀ ਤਰ੍ਹਾਂ ਨਾਲ ਉੱਭਰ ਨਹੀਂ ਸਕਿਆ ਹੈ ਤੇ ਇਸ ਲਈ ਉਸ ਨੂੰ ਟੀਮ ਵਿਚ ਜਗ੍ਹਾ ਨਹੀਂ ਦਿੱਤੀ ਗਈ ਹੈ। ਚੋਣਕਾਰਾਂ ਨੇ ਐਤਵਾਰ ਇਥੇ ਆਸਟਰੇਲੀਆ ਵਿਰੁੱਧ ਦੂਜਾ ਟੈਸਟ ਡਰਾਅ ਕਰਾਉਣ ਵਾਲੀ ਆਖਰੀ ਇਲੈਵਨ 'ਤੇ ਭਰੋਸਾ ਰੱਖਿਆ ਹੈ। ਆਸਟਰੇਲੀਆ 5 ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਚੱਲ ਰਿਹਾ ਹੈ।
ਟੀਮ ਇਸ ਤਰ੍ਹਾਂ ਹੈ : ਜੋ ਰੂਟ (ਕਪਤਾਨ), ਰੋਰੀ ਬਰਨਸ, ਜੈਸਨ ਰਾਏ, ਜੋ ਡੇਨਲੀ, ਬੇਨ ਸਟੋਕਸ, ਜੋਸ ਬਟਲਰ, ਜਾਨੀ ਬੇਅਰਸਟੋ, ਕ੍ਰਿਸ ਵੋਕਸ, ਜੋਫ੍ਰਾ ਆਰਚਰ, ਸਟੂਅਰਟ ਬ੍ਰਾਡ, ਜੈਕ ਲੀਚ ਤੇ ਸੈਮ ਕਿਊਰਾਨ।