ਨਿਹਾਲ ਸਰੀਨ ਬਣਿਆ ਏਸ਼ੀਅਨ ਬਲਿਟਜ਼ ਚੈਂਪੀਅਨ

06/17/2019 3:30:01 AM

ਸ਼ਿੰਗਤਾਈ (ਚੀਨ) (ਨਿਕਲੇਸ਼ ਜੈਨ)- ਏਸ਼ੀਅਨ ਕਾਂਟੀਨੈਂਟਲ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ 'ਚ ਭਾਰਤ ਦੇ 14 ਸਾਲਾ ਗ੍ਰੈਂਡ ਮਾਸਟਰ ਨਿਹਾਲ ਸਰੀਨ ਨੇ ਇਤਿਹਾਸ ਰਚਦੇ ਹੋਏ ਏਸ਼ੀਅਨ ਬਲਿਟਜ਼ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ ਹੈ। 14 ਸਾਲ ਦੀ ਉਮਰ 'ਚ ਇਹ ਖਿਤਾਬ ਜਿੱਤ ਕੇ ਉਸ ਨੇ ਇਕ ਨਵਾਂ ਏਸ਼ੀਅਨ ਰਿਕਾਰਡ ਬਣਾ ਦਿੱਤਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਨਿਹਾਲ 2600 ਰੇਟਿੰਗ ਹਾਸਲ ਕਰਨ ਵਾਲਾ ਵਿਸ਼ਵ ਦਾ ਸਭ ਤੋਂ ਨੌਜਵਾਨ ਖਿਡਾਰੀ ਬਣਿਆ ਹੈ।
9 ਰਾਊਂਡ ਦੇ ਇਸ ਮੁਕਾਬਲੇ 'ਚ ਉਸ ਨੇ 8 ਅੰਕ ਬਣਾਉਂਦੇ ਹੋਏ ਆਸਾਨੀ ਨਾਲ ਉਕਤ ਖਿਤਾਬ ਜਿੱਤਿਆ। ਉਸ ਨੇ ਕੁਲ 7 ਜਿੱਤਾਂ ਅਤੇ 2 ਡਰਾਅ ਖੇਡੇ ਅਤੇ ਆਖਿਰ 'ਚ ਲਗਾਤਾਰ 5 ਮੈਚਾਂ 'ਚ ਉਸ ਨੇ ਜਿੱਤ ਹਾਸਲ ਕੀਤੀ। ਫਾਈਨਲ 'ਚ ਉਸ ਨੇ ਈਰਾਨ ਦੇ ਖਿਡਾਰੀ ਅਲੀਰੇਜਾ ਫਿਰੋਜ਼ਾ ਨੂੰ ਮਾਤ ਦਿੱਤੀ। ਵੀਅਤਨਾਮ ਦਾ ਖਿਡਾਰੀ ਕੁਯਾਂਗ ਲਿਮ 7 ਅੰਕ ਬਣਾ ਕੇ ਦੂਜੇ ਅਤੇ ਭਾਰਤ ਦਾ ਹੀ ਸੁਨੀਲ ਨਾਰਾਇਣ 7 ਅੰਕ ਬਣਾ ਕੇ ਟਾਈਬ੍ਰੇਕ ਦੇ ਆਧਾਰ 'ਤੇ ਤੀਜੇ ਸਥਾਨ 'ਤੇ ਰਿਹਾ।


Gurdeep Singh

Content Editor

Related News