ਨਿਹਾਲ ਸਰੀਨ ਬਣਿਆ ਜੂਨੀਅਰ ਸਪੀਡ ਸ਼ਤਰੰਜ-2021 ਦਾ ਜੇਤੂ

Thursday, Oct 21, 2021 - 02:40 AM (IST)

ਨਿਹਾਲ ਸਰੀਨ ਬਣਿਆ ਜੂਨੀਅਰ ਸਪੀਡ ਸ਼ਤਰੰਜ-2021 ਦਾ ਜੇਤੂ

ਨਵੀਂ ਦਿੱਲੀ (ਨਿਕਲੇਸ਼ ਜੈਨ)- ਭਾਰਤ ਦੇ ਨੌਜਵਾਨ ਸ਼ਤਰੰਜ ਖਿਡਾਰੀ ਵਿਸ਼ਵ ਪੱਧਰ 'ਤੇ ਆਪਣੇ ਪ੍ਰਦਰਸ਼ਨ ਨਾਲ ਸ਼ਤਰੰਜ ਦੀ ਦੁਨੀਆ ਵਿਚ ਦੇਸ਼ ਦੇ ਵਧਦੇ ਦਬਦਬੇ ਨੂੰ ਸਾਬਤ ਕਰਦੇ ਰਹਿੰਦੇ ਹਨ। ਚੈੱਸ ਡਾਟ ਕਾਮ ਦੀ ਵੱਕਾਰੀ ਜੂਨੀਅਰ ਸਪੀਡ ਸ਼ਤਰੰਜ ਚੈਂਪੀਅਨਸ਼ਿਪ ਵਿਚ ਦੁਨੀਆ ਦੇ ਸਾਰੇ ਜੂਨੀਅਰ ਖਿਡਾਰੀਆਂ ਨੂੰ ਪਿੱਛੇ ਛੱਡਦੇ ਹੋਏ ਭਾਰਤ ਦੇ ਦੋ ਖਿਡਾਰੀ ਨਿਹਾਲ ਸਰੀਨ ਤੇ ਰੌਣਕ ਸਾਧਵਾਨੀ ਵਿਚਾਲੇ ਫਾਈਨਲ ਮੁਕਾਬਲਾ ਖੇਡਿਆ ਗਿਆ, ਜਿਸ ਵਿਚ ਨਿਹਾਲ ਨੇ ਫਟਾਫਟ ਫਾਰਮੈੱਟ ਦੇ ਬੁਲੇਟ ਸ਼ਤਰੰਜ ਵਿਚ ਆਪਣੀ ਮਹਾਰਤ ਦੇ ਕਾਰਨ ਜਿੱਤ ਹਾਸਲ ਕੀਤੀ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਅਭਿਆਸ ਮੈਚ 'ਚ ਭਾਰਤ ਨੇ ਆਸਟਰੇਲੀਆ 9 ਵਿਕਟਾਂ ਨਾਲ ਹਰਾਇਆ

PunjabKesari

ਦੋਵਾਂ ਵਿਚਾਲੇ ਸਭ ਤੋਂ ਪਹਿਲਾਂ 90 ਮਿੰਟ ਤੱਕ 5+1 ਮਿੰਟ ਦੇ 8 ਮੁਕਾਬਲੇ ਖੇਡੇ ਗਏ, ਜਿਸ ਵਿਚ 4.5-3.5 ਨਾਲ ਨਿਹਾਲ ਨੇ ਇਕ ਅੰਕ ਦੀ ਬੜ੍ਹਤ ਬਣਾਈ। ਇਸ ਤੋਂ ਬਾਅਦ 60 ਮਿੰਟ ਤੱਕ 3+1 ਮਿੰਟ ਦੇ 9 ਮੁਕਾਬਲੇ ਹੋਏ ਤੇ ਇਸ ਵਾਰ ਦੋਵਾਂ ਨੇ 4.5 ਅੰਕ ਬਣਾਏ ਪਰ ਕੁਲ ਮਿਲਾ ਕੇ ਨਿਹਾਲ 9.8 ਨਾਲ ਅੱਗੇ ਚੱਲ ਰਿਹਾ ਸੀ। ਇਸ ਤੋਂ ਬਾਅਦ ਆਇਆ ਆਖਰੀ ਪੜਾਅ ਜਦੋਂ 30 ਮਿੰਟ ਤੱਕ ਸ਼ਤਰੰਜ ਦੇ ਸਾਰੇ ਤੇਜ਼ ਫਾਰਮੈੱਟ 1+1 ਮਿੰਟ ਦੇ ਕੁਲ 10 ਮੁਕਾਬਲੇ ਖੇਡੇ ਗਏ, ਜਿਨ੍ਹਾਂ ਵਿਚ ਪਹਿਲਾ ਮੈਚ ਰੌਣਕ ਨੇ ਜਿੱਤ ਕੇ ਸਕੋਰ 9-0 ਕਰ ਦਿੱਤਾ ਪਰ ਇਸ ਤੋਂ ਬਾਅਦ ਬਚੇ 9 ਮੁਕਾਬਲਿਆਂ ਵਿਚ ਨਿਹਾਲ ਨੇ ਇਕਪਾਸੜ ਅੰਦਾਜ਼ ਵਿਚ 7.5 ਅੰਕ ਬਣਾਉਂਦੇ ਹੋਏ 16.5-10.5 ਦੇ ਫਰਕ ਨਾਲ ਖਿਤਾਬ ਆਪਣੇ ਨਾਂ ਕਰ ਲਿਆ। 2020 ਤੇ 2021 ਦੋਵੇ ਸਾਲ ਨਿਹਾਲ ਲਗਾਤਾਰ ਇਹ ਖਿਤਾਬ ਜਿੱਤ ਚੁੱਕਾ ਹੈ। ਇਸ ਦੇ ਨਾਲ ਹੀ ਨਿਹਾਲ ਹੁਣ ਇਸ ਸਾਲ ਦੀ ਮੁੱਖ ਸਪੀਡ ਚੈੱਸ ਸ਼ਤਰੰਜ ਵਿਚ ਦੁਨੀਆ ਦੇ ਚੋਟੀ ਦੇ ਸੀਨੀਅਰ ਖਿਡਾਰੀਆਂ ਦੇ ਨਾਲ ਖੇਡਣ ਲਈ ਜਗ੍ਹਾ ਬਣਾਉਣ ਵਿਚ ਕਾਮਯਾਬ ਰਿਹਾ ਹੈ। 

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਡੇਵਿਡ ਦੀ ਤੂਫਾਨੀ ਪਾਰੀ, ਨਾਮੀਬੀਆ 6 ਵਿਕਟਾਂ ਨਾਲ ਜਿੱਤਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News