ਨੇਮਾਰ ਬ੍ਰਾਜ਼ੀਲ ਨਾਲ ਜੁੜਿਆ, ਵਿਸ਼ਵ ਕੱਪ ਤੋਂ ਪਹਿਲਾਂ ਕੀਤਾ ਅਭਿਆਸ

Thursday, Nov 17, 2022 - 09:04 PM (IST)

ਨੇਮਾਰ ਬ੍ਰਾਜ਼ੀਲ ਨਾਲ ਜੁੜਿਆ, ਵਿਸ਼ਵ ਕੱਪ ਤੋਂ ਪਹਿਲਾਂ ਕੀਤਾ ਅਭਿਆਸ

ਤੂਰਿਨ– ਸਟਾਰ ਫਾਰਵਰਡ ਨੇਮਾਰ ਨੇ ਵਿਸ਼ਵ ਕੱਪ ਤੋਂ ਪਹਿਲਾਂ ਪਹਿਲੀ ਵਾਰ ਬ੍ਰਾਜ਼ੀਲ ਫੁੱਟਬਾਲ ਟੀਮ ਦੇ ਨਾਲ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ। ਫਰਾਂਸ ਤੋਂ ਉਡਾਣ ਦੀ ਦਿੱਕਤ ਦੇ ਕਾਰਨ ਉਹ ਦੇਰ ਨਾਲ ਟੀਮ ਨਾਲ ਜੁੜਿਆ। ਫਰਾਂਸ ਵਿਚ ਪੈਰਿਸ ਸੇਂਟ ਜਰਮਨ ਦੇ ਨਾਲ ਉਸ ਨੇ ਸੈਸ਼ਨ ਦਾ ਪਹਿਲਾ ਹਿੱਸਾ ਪੂਰਾ ਕੀਤਾ। ਪੀ. ਐੱਸ. ਜੀ. ਵਿਚ ਹੀ ਨੇਮਾਰ ਦੇ ਨਾਲ ਖੇਡਣ ਵਾਲਾ ਡਿਫੈਂਡਰ ਮਾਰਕਿਨ੍ਹੋ ਵੀ ਦੇਰ ਨਾਲ ਆਇਆ ਤੇ ਉਸ ਨੇ ਬਾਅਦ ਵਿਚ ਹਲਕਾ ਅਭਿਆਸ ਕੀਤਾ। ਬ੍ਰਾਜ਼ੀਲ ਨੇ ਇਟਲੀ ਦੇ ਤੂਰਿਨ ਵਿਚ ਵਿਸ਼ਵ ਕੱਪ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਤੇ ਸ਼ਨੀਵਾਰ ਤੋਂ ਕਤਰ ਵਿਚ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਉੱਥੇ ਰਹੇਗੀ। ਪੰਜ ਵਾਰ ਦੀ ਵਿਸ਼ਵ ਕੱਪ ਚੈਂਪੀਅਨ ਬ੍ਰਾਜ਼ੀਲ 24 ਨਵੰਬਰ ਨੂੰ ਪਹਿਲੇ ਮੈਚ ਵਿਚ ਸਰਬੀਆ ਨਾਲ ਖੇਡੇਗੀ। ਉਸ ਤੋਂ ਬਾਅਦ ਉਸ ਨੂੰ ਸਵਿਟਜ਼ਰਲੈਂਡ ਤੇ ਕੈਮਰੂਨ ਨਾਲ ਖੇਡਣਾ ਹੈ।


author

Tarsem Singh

Content Editor

Related News