NZ v BAN : ਨਿਊਜ਼ੀਲੈਂਡ 328 ਦੌੜਾਂ 'ਤੇ ਢੇਰ, ਬੰਗਲਾਦੇਸ਼ ਦਾ ਸਕੋਰ 175/2
Sunday, Jan 02, 2022 - 09:29 PM (IST)
ਮਾਓਂਟ ਮੋਨਗਾਨੁਈ (ਨਿਊਜ਼ੀਲੈਂਡ)- ਬੰਗਲਾਦੇਸ਼ ਨੇ ਪਿਛਲੇ ਕੁਝ ਸਾਲਾ ਵਿਚ ਵਿਦੇਸ਼ੀ ਧਰਤੀ 'ਤੇ ਆਪਣਾ ਦਿਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ ਦੇ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਆਪਣਾ ਪਲੜਾ ਭਾਰੀ ਰੱਖਿਆ। ਬੰਗਲਾਦੇਸ਼ ਨੇ ਨਿਊਜ਼ੀਲੈਂਡ ਦੀਆਂ ਆਖਰੀ ਪੰਜ ਵਿਕਟਾਂ 70 ਦੌੜਾਂ 'ਤੇ ਹਾਸਲ ਕਰਕੇ ਮੇਜ਼ਬਾਨ ਟੀਮ ਦੀ ਪਹਿਲੀ ਪਾਰੀ ਨੂੰ 328 ਦੌੜਾਂ 'ਤੇ ਢੇਰ ਕਰ ਦਿੱਤਾ ਤੇ ਫਿਰ ਦਿਨ ਦਾ ਖੇਡ ਖਤਮ ਹੋਣ ਤੱਕ 2 ਵਿਕਟਾਂ 'ਤੇ 175 ਦੌੜਾਂ ਬਣਾ ਲਈਆਂ ਹਨ। ਸਲਾਮੀ ਬੱਲੇਬਾਜ਼ ਮਹਿਮੂਦੁਲ ਹਸਨ ਜੌਏ (ਅਜੇਤੂ 70) ਤੇ ਨਜ਼ਮੁਲ ਹੁਸੈਨ ਸ਼ੰਟੋ (64) ਨੇ ਦੂਜੇ ਵਿਕਟ ਦੇ ਲਈ 104 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਹ ਖ਼ਬਰ ਪੜ੍ਹੋ- SA v IND : ਦੂਜੇ ਟੈਸਟ ਮੈਚ 'ਚ ਅਸ਼ਵਿਨ ਤੋੜ ਸਕਦੇ ਹਨ ਇਨ੍ਹਾਂ ਦਿੱਗਜ ਗੇਂਦਬਾਜ਼ਾਂ ਦਾ ਰਿਕਾਰਡ
ਦਿਨ ਦਾ ਖੇਡ ਖਤਮ ਹੋਣ 'ਤੇ ਕਪਤਾਨ ਮੋਮੀਨੁਲ ਹੱਕ 8 ਦੌੜਾਂ ਬਣਾ ਕੇ ਮਹਿਮੂਦੁਲ ਦੇ ਨਾਲ ਕ੍ਰੀਜ਼ 'ਤੇ ਸਨ। ਸ਼ੰਟੋ ਨੇ ਆਪਣੇ 12ਵੇਂ ਟੈਸਟ ਵਿਚ ਅਰਧ ਸੈਂਕੜਾ ਪੂਰਾ ਕੀਤਾ। ਉਹ 2 ਸੈਂਕੜੇ ਵੀ ਬਣਾ ਚੁੱਕੇ ਹਨ। ਦੂਜਾ ਟੈਸਟ ਖੇਡ ਰਹੇ ਮਹਿਮੂਦੁਲ ਦਾ ਇਹ ਪਹਿਲਾ ਅਰਧ ਸੈਂਕੜਾ ਹੈ। ਬੰਗਲਾਦੇਸ਼ ਦੀ ਟੀਮ ਹੁਣ 153 ਦੌੜਾਂ ਨਾਲ ਪਿੱਛੇ ਹੈ ਜਦਕਿ ਉਸਦੇ 8 ਵਿਕਟ ਬਾਕੀ ਬਚੇ ਹਨ। ਮਹਿਮੂਦੁਲ ਨੇ ਸ਼ਾਦਮਾਨ ਇਸਲਾਮ (22) ਦੇ ਨਾਲ ਪਹਿਲੇ ਵਿਕਟ ਦੇ ਲਈ 43 ਦੌੜਾਂ ਜੋੜ ਕੇ ਟੀਮ ਨੂੰ ਵਧੀਆ ਸ਼ੁਰੂਆਤ ਦਿਵਾਈ। ਕੱਲ ਨਿਊਜ਼ੀਲੈਂਡ ਦੇ ਲਈ ਡੇਵੋਨ ਕਾਨਵੇ ਨੇ 122 ਦੌੜਾਂ ਬਣਾ ਕੇ ਚੌਥੇ ਟੈਸਟ ਵਿਚ ਆਪਣਾ ਦੂਜਾ ਸੈਂਕੜਾ ਲਗਾਇਆ ਪਰ ਅੱਜ ਹੇਠਲੇ ਕ੍ਰਮ ਦੇ ਬੱਲੇਬਾਜ਼ ਅਸਫਲ ਰਹੇ। ਹੇਨਰੀ ਨਿਕੋਲਸ 75 ਦੌੜਾਂ ਬਣਾ ਕੇ ਆਊਟ ਹੋਣ ਵਾਲੇ ਆਖਰੀ ਬੱਲੇਬਾਜ਼ ਰਹੇ।
ਇਹ ਖ਼ਬਰ ਪੜ੍ਹੋ-ਇੰਗਲੈਂਡ ਟੀਮ ਨੇ ਰੱਦ ਕੀਤਾ ਆਪਣਾ ਟ੍ਰੇਨਿੰਗ ਸੈਸ਼ਨ, ਦੱਸੀ ਇਹ ਵਜ੍ਹਾ
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਰੀਫੁਲ ਇਸਲਾਮ (69 ਦੌੜਾਂ 'ਤੇ ਤਿੰਨ ਵਿਕਟਾਂ) ਨੇ ਆਲਰਾਊਂਡ ਰਚਿਨ ਰਵਿੰਦਰ (04) ਨੂੰ ਪਵੇਲੀਅਨ ਭੇਜਿਆ ਜਦਕਿ ਆਫ ਸਪਿਨਰ ਮੇਹਿੰਦੀ ਹਸਨ ਮਿਰਾਜ (86 ਦੌੜਾਂ 'ਤੇ ਤਿੰਨ ਵਿਕਟਾਂ) ਨੇ ਕਾਈਲ ਜੇਮੀਸਨ (06), ਟਿਮ ਸਾਊਦੀ (06) ਤੇ ਨੀਲ ਬੈਗਨਰ (00) ਦੀਆਂ ਪਾਰੀਆਂ ਦਾ ਅੰਤ ਕੀਤਾ। ਮੋਮੀਕੁਲ ਨੇ ਖੱਬੇ ਹੱਥ ਦੀ ਸਪਿਨ ਗੇਂਦਬਾਜ਼ੀ ਨਾਲ ਕਾਨਵੇ ਤੇ ਨਿਕੋਲਸ ਨੂੰ ਆਊਟ ਕੀਤਾ। ਉਨ੍ਹਾਂ ਨੇ 6 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।