ਨਿਊਜ਼ੀਲੈਂਡ ਦੀ ਟੀਮ ਵਿਸ਼ਵ ਕੱਪ ਤੋਂ ਬਾਅਦ ਕਰੇਗੀ ਸ਼੍ਰੀਲੰਕਾ ਦਾ ਦੌਰਾ
Saturday, Jul 06, 2019 - 03:26 AM (IST)

ਕੋਲੰਬੋ— ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਦੀ ਟੀਮ ਮੌਜੂਦਾ ਵਿਸ਼ਵ ਕੱਪ ਖੇਡਣ ਤੋਂ ਬਾਅਦ ਅਗਲੇ ਮਹੀਨੇ ਦੇ ਸ਼ੁਰੂ 'ਚ ਸ਼੍ਰੀਲੰਕਾ ਦਾ ਦੌਰਾ ਕਰੇਗੀ, ਜਿਸ 'ਚ ਉਹ 2 ਟੈਸਟ ਤੇ ਤਿੰਨ ਟੀ-20 ਮੈਚ ਖੇਡੇਗੀ। ਆਤਮਘਾਤੀ ਹਮਲੇ ਤੋਂ ਬਾਅਦ ਸ਼੍ਰੀਲੰਕਾ ਦਾ ਦੌਰਾ ਕਰਨ ਵਾਲੀ ਨਿਊਜ਼ੀਲੈਂਡ ਪਹਿਲੀ ਵਿਦੇਸ਼ੀ ਟੀਮ ਹੋਵੇਗੀ। ਇਸ ਮਾਮਲੇ 'ਚ 45 ਵਿਦੇਸ਼ੀ ਖਿਡਾਰੀਆਂ ਸਮੇਤ 258 ਲੌਕਾਂ ਦੀ ਮੌਤ ਹੋ ਗਈ ਸੀ। 21 ਅਪ੍ਰੈਲ ਨੂੰ ਸਥਾਨਕ ਇਸਲਾਮੀ ਕੱਟੜਪੰਥੀਆਂ ਨੇ ਤਿੰਨ ਮਾਰਚ ਚਰਚ ਤੇ ਤਿੰਨ ਹੋਟਲ 'ਚ ਹਮਲਾ ਕਰ ਦਿੱਤਾ ਸੀ। ਸ਼੍ਰੀਲੰਕਾ ਕ੍ਰਿਕਟ ਨੇ ਬਿਆਨ 'ਚ ਕਿਹਾ ਕਿ ਨਿਊਜ਼ੀਲੈਂਡ ਦੀ ਟੀਮ ਪਹਿਲਾ ਟੈਸਟ 14 ਅਗਸਤ ਤੋਂ ਗਾਲੇ 'ਚ ਸ਼ੁਰੂ ਹੋਵੇਗਾ ਜਦਕਿ ਆਖਰੀ ਟੈਸਟ ਮੈਚ ਕੋਲੰਬੋ ਦੇ ਪੀ. ਸਾਰਾ. ਸਟੇਡੀਅਮ 'ਚ 22 ਅਗਸਤ ਤੋਂ ਸ਼ੁਰੂ ਹੋਵੇਗਾ। ਪਹਿਲੇ 2 ਟੀ-20 ਮੈਚ 31 ਅਗਸਤ ਤਨੂੰ ਕੋਲੰਬੋ ਤੇ ਦੂਜਾ ਸਤੰਬਰ ਨੂੰ ਪ੍ਰੇਮਦਾਸਾ ਸਟੇਡੀਅਮ 'ਚ ਹੋਣਗੇ ਜਦਕਿ ਆਖਰੀ ਮੈਚ 6 ਸਤੰਬਰ ਨੂੰ ਕੈਂਡੀ 'ਚ ਖੇਡਿਆ ਜਾਵੇਗਾ।