ਬੀਬੀਆਂ ਦਾ ਵਿਸ਼ਵ ਕੱਪ ਮੁਲਤਵੀ ਕਰਨ 'ਤੇ ਨਿਊਜ਼ੀਲੈਂਡ ਦਾ ਖੇਡ ਮੰਤਰੀ ਦਾ ਵੱਡਾ ਬਿਆਨ

Saturday, Aug 08, 2020 - 08:24 PM (IST)

ਬੀਬੀਆਂ ਦਾ ਵਿਸ਼ਵ ਕੱਪ ਮੁਲਤਵੀ ਕਰਨ 'ਤੇ ਨਿਊਜ਼ੀਲੈਂਡ ਦਾ ਖੇਡ ਮੰਤਰੀ ਦਾ ਵੱਡਾ ਬਿਆਨ

ਵੇਲਿੰਗਟਨ- ਨਿਊਜ਼ੀਲੈਂਡ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਗਲੇ ਸਾਲ ਮਹਿਲਾ ਵਨ ਡੇ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਨੂੰ ਆਯੋਜਿਤ ਕਰ ਸਕਦਾ ਸੀ ਪਰ ਉਸ ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਵਿਸ਼ਵ ਕੱਪ ਇਕ ਸਾਲ ਦੇ ਲਈ ਮੁਲਤਵੀ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ। ਆਈ. ਸੀ. ਸੀ. ਨੇ ਕੋਰੋਨਾ ਨੂੰ ਲੈ ਕੇ ਅਨਿਸ਼ਚਿਤ ਹਾਲਾਤ ਦੇ ਕਾਰਨ ਨਿਊਜ਼ੀਲੈਂਡ 'ਚ 6 ਫਰਵਰੀ ਤੋਂ 7 ਮਾਰਚ 2021 ਤੱਕ ਹੋਣ ਵਾਲੇ ਮਹਿਲਾ ਵਨ ਡੇ ਵਿਸ਼ਵ ਕੱਪ ਨੂੰ 2022 ਤੱਕ ਮੁਲਤਵੀ ਕਰਨ ਦਾ ਸ਼ੁੱਕਰਵਾਰ ਨੂੰ ਫੈਸਲਾ ਕੀਤਾ ਸੀ। ਮਹਿਲਾ ਵਿਸ਼ਵ ਕੱਪ ਦੇ ਲਈ ਪੰਜ ਟੀਮਾਂ ਨੇ ਕੁਆਲੀਫਾਈ ਕੀਤਾ ਹੈ ਤੇ ਤਿੰਨ ਟੀਮਾਂ ਨੂੰ ਹੋਰ ਕੁਆਲੀਫਾਈ ਕਰਨਾ ਹੈ। ਕੁਆਲੀਫਿਕੇਸ਼ਨ ਟੂਰਨਾਮੈਂਟ ਜੁਲਾਈ 2020 'ਚ ਸ਼੍ਰੀਲੰਕਾ 'ਚ ਹੋਣਾ ਸੀ ਜੋ ਕੋਰੋਨਾ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਕੁਆਲੀਫਿਕੇਸ਼ਨ ਟੂਰਨਾਮੈਂਟ ਹੁਣ 2021 'ਚ ਹੋਵੇਗਾ, ਜਿਸਦੀ ਤਾਰੀਖ ਅਜੇ ਨਿਰਧਾਰਤ ਨਹੀਂ ਕੀਤੀ ਗਈ ਹੈ।
ਨਿਊਜ਼ੀਲੈਂਡ ਦੇ ਖੇਡ ਮੰਤਰੀ ਗ੍ਰਾਂਟ ਰਾਬਟਰਸਨ ਨੇ ਕਿਹਾ ਕਿ ਦੁਨੀਆ ਭਰ 'ਚ ਕ੍ਰਿਕਟ ਖਿਡਾਰੀਆਂ ਤੇ ਪ੍ਰਸ਼ੰਸਕਾਂ ਦੇ ਲਈ ਇਹ ਨਿਰਾਸ਼ਾਜਨਕ ਫੈਸਲਾ ਹੈ। ਪ੍ਰਬੰਧਕੀ ਕਮੇਟੀ ਸਰਕਾਰ ਦੇ ਨਾਲ ਸੁਰੱਖਿਅਤ ਵਿਸ਼ਵ ਕੱਪ ਆਯੋਜਿਤ ਕਰਨ ਦੇ ਲਈ ਕੰਮ ਕਰ ਰਹੀ ਸੀ। ਅਸੀਂ ਇਸ ਨੂੰ 2021 'ਚ ਆਯੋਜਿਤ ਕਰ ਸਕਦੇ ਸੀ ਪਰ ਹੁਣ ਅਸੀਂ 2022 ਦਾ ਇੰਤਜ਼ਾਰ ਕਰਾਂਗੇ। ਸਰਕਾਰ ਦੇ ਤੌਰ 'ਤੇ ਅਸੀਂ ਟੂਰਨਾਮੈਂਟ ਦਾ ਸਮਰਥਨ ਕਰਨ ਦੇ ਲਈ ਵਚਨਬੱਧ ਹਾਂ।


author

Gurdeep Singh

Content Editor

Related News