ਕੋਰੋਨਾ ਕਾਲ ''ਚ ਮੈਚ ਖੇਡਣ ਲਈ ਨਿਊਜ਼ੀਲੈਂਡ ਦੀ ਰਗਬੀ ਟੀਮ ਪਹੁੰਚੀ ਆਸਟਰੇਲੀਆ
Sunday, May 03, 2020 - 07:53 PM (IST)

ਟੈਮਵਰਥ (ਆਸਟਰੇਲੀਆ)— ਨਿਊਜ਼ੀਲੈਂਡ ਵਾਰੀਅਰਸ ਦੀ ਟੀਮ 'ਨੈਸ਼ਨਲ ਰਗਬੀ ਲੀਗ' 'ਚ ਖੇਡਣ ਦੇ ਲਈ ਐਤਵਾਰ ਨੂੰ ਆਸਟਰੇਲੀਆ ਪਹੁੰਚੀ, ਜਿਸ ਨਾਲ ਕੋਵਿਡ-19 ਦੇ ਕਾਰਨ ਵਿਸ਼ਵ ਭਰ 'ਚ ਲਾਕਡਾਊਨ ਦੇ ਵਿਚ ਖੇਡਾਂ ਦੇ ਫਿਰ ਤੋਂ ਸ਼ੁਰੂ ਹੋਣ ਦੀ ਉਮੀਦ ਲੱਗੀ ਹੈ। ਨੈਸ਼ਨਲ ਰਗਬੀ ਲੀਗ ਨੇ ਇਸ ਟੀਮ ਦੇ ਦੇਸ਼ 'ਚ ਜਾਣ ਲਈ ਮੰਜ਼ੂਰੀ ਹਾਸਲ ਕਰ ਲਈ ਸੀ। ਨਿਊਜ਼ੀਲੈਂਡ ਵਾਰੀਅਰਸ ਦੀ ਟੀਮ ਨੂੰ ਲੈ ਕੇ ਵਿਸ਼ੇਸ਼ ਜਹਾਜ਼ ਸਵੇਰੇ 5:30 ਵਜੇ ਛੋਟੇ ਕਸਬੇ ਟੈਮਵਰਥ 'ਚ ਉਤਰਿਆ। ਇਹ ਕਸਬਾ ਸਿਡਨੀ ਦੇ ਕੋਲ ਹੈ। ਨਿਊਜ਼ੀਲੈਂਡ ਵਾਰੀਅਰਸ ਦੀ ਟੀਮ ਨੂੰ ਇਸ ਕਸਬੇ 'ਚ 14 ਦਿਨ ਵੱਖਰੇ ਤੌਰ 'ਤੇ ਬਿਤਾਉਣੇ ਹੋਣਗੇ।