ਨਿਊਜ਼ੀਲੈਂਡ ਦਾ ਸੁਪਰ ਓਵਰ ''ਚ ਖਰਾਬ ਰਿਕਾਰਡ ਬਰਕਰਾਰ

Friday, Jan 31, 2020 - 07:26 PM (IST)

ਨਿਊਜ਼ੀਲੈਂਡ ਦਾ ਸੁਪਰ ਓਵਰ ''ਚ ਖਰਾਬ ਰਿਕਾਰਡ ਬਰਕਰਾਰ

ਵੇਲਿੰਗਟਨ— ਨਿਊਜ਼ੀਲੈਂਡ ਦੀ ਟੀਮ ਨੇ ਹੁਣ ਤਕ ਸੀਮਿਤ ਓਵਰਾਂ ਦੀ ਕ੍ਰਿਕਟ 'ਚ 8 ਸੁਪਰ ਓਵਰ ਖੇਡੇ ਹਨ ਜਿਸ 'ਚ ਸੱਤ 'ਚੋਂ ਹਾਰ ਮਿਲੀ ਤੇ ਇਸ 'ਚ ਭਾਰਤ ਦੇ ਹੱਥੋਂ ਚੌਥੇ ਟੀ-20 ਅੰਤਰਰਾਸ਼ਟਰੀ 'ਚ ਮੈਚ 'ਚ ਮਿਲੀ ਹਾਰ ਵੀ ਸ਼ਾਮਲ ਹੈ। ਨਿਊਜ਼ੀਲੈਂਡ ਨੇ ਟੀ-20 'ਚ 7 ਸੁਪਰ ਓਵਰ ਖੇਡੇ ਹਨ, ਜਿਸ 'ਚੋਂ 6 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵਨ ਡੇ 'ਚ ਇੰਗਲੈਂਡ ਵਿਰੁੱਧ ਵਿਸ਼ਵ ਕੱਪ 2019 ਦੇ ਫਾਈਨਲ 'ਚ ਸੁਪਰ ਓਵਰ ਨੇ ਉਸਦਾ ਸਾਥ ਨਹੀਂ ਦਿੱਤਾ ਸੀ। ਫਿਰ ਸੁਪਰ ਓਵਰ ਟਾਈ ਰਹਿਣ ਤੋਂ ਬਾਅਦ ਬਾਊਂਡਰੀਆਂ ਦੀ ਗਿਣਤੀ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਿਊਜ਼ੀਲੈਂਡ 'ਚ ਸੁਪਰ ਓਵਰ 'ਚ ਆਪਣੀ ਆਖਰੀ ਜਿੱਤ 2010 'ਚ ਆਸਟਰੇਲੀਆ ਵਿਰੁੱਧ ਕ੍ਰਾਈਸਟਚਰਚ 'ਚ ਦਰਜ ਕੀਤੀ ਸੀ।

PunjabKesari
ਇਸ ਤੋਂ ਪਹਿਲਾਂ ਆਕਲੈਂਡ 'ਚ 2008 'ਚ ਉਸ ਨੂੰ ਵੈਸਟਇੰਡੀਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਿਊਜ਼ੀਲੈਂਡ ਨੇ 2012 'ਚ ਸ਼੍ਰੀਲੰਕਾ ਵਿਰੁੱਧ ਤੇ ਵੈਸਟਇੰਡੀਜ਼ ਦੇ ਵਿਰੁੱਧ ਸੁਪਰ ਓਵਰ ਗੁਆਏ ਸਨ। ਇਹ ਦੋਵੇਂ ਮੈਚ ਪੱਲੇਕਲ 'ਚ ਖੇਡੇ ਗਏ ਸਨ। ਇਸ ਤੋਂ ਬਾਅਦ ਪਿਛਲੇ ਸਾਲ ਉਸਨੇ ਵਨ ਡੇ ਵਿਸ਼ਵ ਕੱਪ ਦਾ ਫਾਈਨਲ ਗੁਆਇਆ ਜਦਕਿ ਨਿਊਜ਼ੀਲੈਂਡ ਵਿਰੁੱਧ ਆਕਲੈਂਡ 'ਚ ਟੀ-20 ਮੈਚ 'ਚ ਸੁਪਰ ਓਵਰ 'ਚ ਫਿਰ ਤੋਂ ਉਸ ਦੀ ਕਿਸਮਤ ਨਹੀਂ ਖੁੱਲੀ। ਭਾਰਤ ਦੇ ਵਿਰੁੱਧ ਵਰਤਮਾਨ ਸੀਰੀਜ਼ ਦਾ ਹੈਮਿਲਟਨ ਤੇ ਹੁਣ ਵੇਲਿੰਗਟਨ 'ਚ ਖੇਡੇ ਗਏ ਮੈਚ ਵੀ ਸੁਪਰ ਓਵਰ ਤਕ ਖਿੱਚੇ, ਜਿਸ 'ਚ ਨਿਊਜ਼ੀਲੈਂਡ ਨੂੰ ਹਾਰ ਮਿਲੀ।


author

Gurdeep Singh

Content Editor

Related News