ਵਿਲੀਅਮਸਨ ਵਨ ਡੇ ''ਚ ਨਿਊਜ਼ੀਲੈਂਡ ਦਾ ਆਲਟਾਈਮ ਮਹਾਨ ਖਿਡਾਰੀ : ਵਿਟੋਰੀ

6/20/2019 9:20:55 PM

ਬਰਮਿੰਘਮ- ਨਿਊਜ਼ੀਲੈਂਡ ਦੇ ਸਾਬਕਾ ਸਪਿਨਰ ਡੇਨੀਅਲ ਵਿਟੋਰੀ ਨੇ ਕਿਹਾ ਕਿ ਦੱਖਣੀ ਅਫਰੀਕਾ ਵਿਰੁੱਧ ਵਿਸ਼ਵ ਕੱਪ ਮੁਕਾਬਲੇ ਵਿਚ ਵਿਰੋਧੀ ਹਾਲਾਤ ਵਿਚ ਅਜੇਤੂ ਸੈਂਕੜਾ ਲਾ ਕੇ ਟੀਮ ਨੂੰ ਜਿੱਤ ਦਿਵਾਉਣ ਵਾਲੇ ਕੇਨ ਵਿਲੀਅਮਸਨ ਨੇ ਸਾਬਤ ਕੀਤਾ ਹੈ ਕਿ ਉਹ ਵਨ ਡੇ ਵਿਚ ਨਿਊਜ਼ੀਲੈਂਡ ਦਾ ਆਲਟਾਈਮ ਮਹਾਨ ਖਿਡਾਰੀ ਹੈ। ਵਿਟੋਰੀ ਖੁਦ ਵੀ ਨਿਊਜ਼ੀਲੈਂਡ ਦੇ ਮਹਾਨ ਖਿਡਾਰੀਆਂ ਵਿਚੋਂ ਇਕ ਹੈ, ਜਿਸ ਨੇ ਕੌਮਾਂਤਰੀ ਕ੍ਰਿਕਟ ਦੇ ਵੱਖ-ਵੱਖ ਸਵੂਰਪਾਂ ਵਿਚ  705 ਵਿਕਟਾਂ ਲੈਣ ਦੇ ਨਾਲ-ਨਾਲ 7000 ਤੋਂ ਵੱਧ ਦੌੜਾਂ ਬਣਾਈਆਂ ਹਨ।
ਵਿਟੋਰੀ ਨੇ ਕਿਹਾ, ''ਕੇਨ ਨੇ ਦੱਖਣੀ ਅਫਰੀਕਾ ਵਿਰੁੱਧ ਜਿਹੜੀ ਪਾਰੀ ਖੇਡੀ, ਉਸ ਤੋਂ ਪਤਾ ਲੱਗਦਾ ਹੈ ਕਿ ਮੈਂ ਅਜਿਹਾ ਕਿਉਂ ਕਹਿ ਰਿਹਾ ਹਾਂ।'' ਵਿਲੀਅਮਸਨ ਨੇ 138 ਗੇਂਦਾਂ 'ਤੇ ਅਜੇਤੂ 106 ਦੌੜਾਂ ਦੀ ਪਾਰੀ ਖੇਡ ਕੇ ਦੱਖਣੀ ਅਫਰੀਕਾ ਵਿਰੁੱਧ ਟੀਮ ਨੂੰ ਜਿੱਤ ਦਿਵਾਈ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh