ਸੰਨਿਆਸ ਤੋਂ ਪਰਤੇ ਖਿਡਾਰੀ ਨੂੰ ਮਿਲੇਗੀ ਟੀਮ ਦੀ ਕਮਾਨ ! CT Final ਮਗਰੋਂ ਹੋਵੇਗਾ ਨਵੇਂ ਕਪਤਾਨ ਦਾ ਐਲਾਨ
Friday, Mar 07, 2025 - 12:37 PM (IST)

ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਗਰੁੱਪ ਸਟੇਜ ਤੋਂ ਹੀ ਬਾਹਰ ਹੋ ਚੁੱਕੀ ਇੰਗਲੈਂਡ ਟੀਮ ਦੇ ਕਪਤਾਨ ਜਾਸ ਬਟਲਰ ਨੇ ਟੀਮ ਦੀ ਕਮਾਨ ਛੱਡਣ ਦਾ ਐਲਾਨ ਕਰ ਦਿੱਤਾ ਸੀ, ਜਿਸ ਮਗਰੋਂ ਇੰਗਲੈਂਡ ਕ੍ਰਿਕਟ ਬੋਰਡ ਬੈਨ ਸਟੋਕਸ ਨੂੰ ਟੀਮ ਦੀ ਕਪਤਾਨੀ ਸੌਂਪ ਸਕਦਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਈ.ਸੀ.ਬੀ. ਦੇ ਡਾਇਰੈਕਟਰ ਰਾਬ ਕੀ ਨੇ ਕਿਹਾ ਕਿ ਸਟੋਕਸ ਨੇ ਆਪਣੇ ਆਪ ਨੂੰ ਹਰ ਤਰੀਕੇ ਨਾਲ ਸਾਬਿਤ ਕੀਤਾ ਹੈ ਤੇ ਕਪਤਾਨੀ ਲਈ ਇਸ ਕਰਿਸ਼ਮਾਈ ਆਲਰਾਊਂਡਰ ਦੇ ਨਾਂ 'ਤੇ ਵਿਚਾਰ ਨਾ ਕਰਨ ਵਾਲਾ ਕੋਈ ਮੂਰਖ ਹੀ ਹੋਵੇਗਾ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਤੇ ਦੁਬਈ 'ਚ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ 'ਚ ਇੰਗਲੈਂਡ ਇਕ ਵੀ ਮੁਕਾਬਲਾ ਨਹੀਂ ਜਿੱਤ ਸਕੀ ਸੀ, ਜਿਸ ਕਾਰਨ ਉਸ ਨੂੰ ਪਹਿਲੇ ਗੇੜ 'ਚੋਂ ਹੀ ਬਾਹਰ ਹੋਣਾ ਪਿਆ ਸੀ, ਜਿਸ ਕਾਰਨ ਕਪਤਾਨ ਬਟਲਰ ਨੇ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਸੀ, ਜਿਸ ਮਗਰੋਂ ਹੁਣ ਮੈਨੇਜਮੈਂਟ ਨਵਾਂ ਕਪਤਾਨ ਲੱਭ ਰਹੀ ਹੈ।
ਜ਼ਿਕਰਯੋਗ ਹੈ ਕਿ ਬੈਨ ਸਟੋਕਸ ਇੰਗਲੈਂਡ ਦੇ ਸਭ ਤੋਂ ਸਫ਼ਲ ਕਪਤਾਨਾਂ 'ਚੋਂ ਇਕ ਹੈ ਤੇ ਉਸ ਦਾ ਪਰਸਨਲ ਰਿਕਾਰਡ ਵੀ ਸ਼ਾਨਦਾਰ ਹੈ। ਉਸ ਨੂੰ ਆਪਣੇ ਖਿਡਾਰੀਆਂ ਨੂੰ ਚਲਾਉਣਾ ਆਉਂਦਾ ਹੈ, ਜਿਸ ਨਾਲ ਟੀਮ ਦਬਾਅ ਹੇਠ ਵੀ ਵਧੀਆ ਪ੍ਰਦਰਸ਼ਨ ਕਰਨ 'ਚ ਸਫਲ ਹੁੰਦੀ ਹੈ। ਇਸ ਤੋਂ ਇਲਾਵਾ ਉਸ ਦਾ ਕੋਚ ਬ੍ਰੈਂਡਨ ਮੈਕਲਮ ਨਾਲ ਵੀ ਚੰਗਾ ਤਾਲਮੇਲ ਹੈ, ਜੋ ਇਕ ਹੋਰ ਕਾਰਨ ਬਣ ਸਕਦਾ ਹੈ ਕਿ ਉਸ ਨੂੰ ਕਪਤਾਨੀ ਮਿਲ ਜਾਵੇਗੀ।
ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਵੀ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ 'ਚ ਭਾਰਤ ਹੱਥੋਂ ਮਿਲੀ ਹਾਰ ਤੋਂ ਬਾਅਦ ਵਨਡੇ ਕ੍ਰਿਕਟ 'ਚ ਸੰਨਿਆਸ ਲੈ ਲਿਆ ਹੈ, ਜਿਸ ਮਗਰੋਂ ਹੁਣ ਆਸਟ੍ਰੇਲੀਅਨ ਟੀਮ ਵੀ ਨਵੇਂ ਕਪਤਾਨ ਦੀ ਖੋਜ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e