ਨਿਊ ਸਾਊਥ ਵੇਲਸ ਨੇ ਆਸਟਰੇਲੀਅਨ ਓਪਨ ਦੀ ਮੇਜ਼ਬਾਨੀ ਦੀ ਕੀਤੀ ਪੇਸ਼ਕਸ਼

Friday, Aug 07, 2020 - 10:16 PM (IST)

ਨਿਊ ਸਾਊਥ ਵੇਲਸ ਨੇ ਆਸਟਰੇਲੀਅਨ ਓਪਨ ਦੀ ਮੇਜ਼ਬਾਨੀ ਦੀ ਕੀਤੀ ਪੇਸ਼ਕਸ਼

ਸਿਡਨੀ- ਆਸਟਰੇਲੀਆਈ ਰਾਜ ਨਿਊ ਸਾਊਥ ਵੇਲਸ (ਐੱਨ. ਐੱਸ. ਡਬਲਯੂ.) ਨੇ ਆਸਟਰੇਲੀਆਈ ਓਪਨ ਦੇ 2021 ਐਡੀਸ਼ਨ ਦੀ ਮੇਜ਼ਬਾਨੀ ਦੇ ਲਈ ਹੋਰ ਖੇਡ ਆਯੋਜਨਾਂ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਕੀਤੀ ਹੈ, ਜੋ ਆਮ ਤੌਰ 'ਤੇ ਗੁਆਂਢੀ ਵਿਕਟੋਰੀਆਂ 'ਚ ਆਯੋਜਿਤ ਕੀਤੇ ਜਾਂਦੇ ਹਨ।
ਆਸਟਰੇਲੀਅਨ ਓਪਨ ਸੀਜ਼ਨ ਦੇ 4 ਗ੍ਰੈਂਡ ਸਲੈਮ 'ਚ ਪਹਿਲਾ ਹੈ ਤੇ ਆਮ ਤੌਰ 'ਤੇ ਜਨਵਰੀ ਦੇ ਆਖਰ 'ਚ ਸ਼ੁਰੂ ਹੁੰਦਾ ਹੈ। ਵਿਕਟੋਰੀਆ ਦੀ ਰਾਜਧਾਨੀ ਮੈਲਬੋਰਨ 1972 ਤੋਂ ਮੇਜ਼ਬਾਨ ਸਥਾਨ ਰਿਹਾ ਹੈ। ਹਾਲਾਂਕਿ, ਰਾਜ 'ਚ ਮੌਜੂਦਾ ਸਮੇਂ ਵਿਚ ਲਾਕਡਾਊਨ ਦੇ ਦੌਰਾਨ 8 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਜਦਕਿ ਨਿਊ ਸਾਊਥ ਵੇਲਸ 'ਚ ਇਹ ਗਿਣਤੀ 800 ਦੇ ਕਰੀਬ ਹੈ। ਨਿਊ ਸਾਊਥ ਵੇਲਸ ਦੇ ਡਿਪਟੀ ਪ੍ਰੀਮੀਅਰ ਜਾਨ ਬਾਰੀਲਾਰੋ ਨੇ ਕਿਹਾ ਕਿ- ਇਹ ਅਰਥ ਵਿਵਸਥਾ ਦੇ ਲਈ ਮਹੱਤਵਪੂਰਨ ਹੈ, ਖੇਡ ਦੇ ਲਈ ਆਸਟਰੇਲੀਆਈ ਮਾਨਸ ਦੇ ਲਈ ਮਹੱਤਵਪੂਰਨ ਹੈ। ਨਿਸ਼ਚਿਤ ਰੂਪ ਨਾਲ ਸਾਨੂੰ ਵਿਕਟੋਰੀਆਈ ਲੋਕਾਂ ਦੇ ਨਾਲ ਕੰਮ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਮੈਲਬੋਰਨ 'ਚ ਆਸਟਰੇਲੀਆਈ ਫੁੱਟਬਾਲ ਲੀਗ ਦੇ ਮੈਚ ਤੋਂ ਇਲਾਵਾ ਬਾਕਸਿੰਗ-ਡੇ ਟੈਸਟ ਵੀ ਹੋਣਾ ਹੈ। ਹੁਣ ਇਸ 'ਤੇ ਵੀ ਬੱਦਲ ਮੰਡਰਾਉਣ ਲੱਗੇ ਹਨ।


author

Gurdeep Singh

Content Editor

Related News