ਸੋਸ਼ਲ ਸਾਈਟ ''ਤੇ ਵਾਇਰਲ ਹੋਈ ਧੋਨੀ ਦੀ ਨਵੀਂ ਤਸਵੀਰ, ਦਿਖੇ ਨਵੇਂ ਅੰਦਾਜ਼ ''ਚ

8/14/2019 10:53:01 PM

ਸਪੋਰਟਸ ਡੈੱਕਸ— ਭਾਰਤੀ ਵਿਕਟਕੀਪਰ ਬੱਲੇਬਾਜ਼ ਤੇ ਫੌਜ ਦੇ ਲੈਫਟੀਨੈਂਟ ਕਰਨਲ ਮਹਿੰਦਰ ਸਿੰਘ ਧੋਨੀ 15 ਅਗਸਤ ਤਕ ਭਾਰਤੀ ਫੌਜ ਦੇ ਨਾਲ ਦੇਸ਼ ਦੀ ਸੇਵਾ 'ਚ ਲੱਗੇ ਹਨ। ਵਿਸ਼ਵ ਕੱਪ ਤੋਂ ਬਾਅਦ ਧੋਨੀ ਨੇ ਵਿਕਟਰ ਫੋਰਸ ਦੀ 106 ਟੇਰੀਟੋਰੀਅਲ ਆਰਮੀ ਬਟਾਲੀਅਨ (ਪੈਰਾ) ਨੂੰ ਚੁਣਿਆ ਹੈ ਤਾਂ ਉਸਦੀਆਂ ਕਈ ਸਾਰੀਆਂ ਤਸਵੀਰਾਂ ਤੇ ਵੀਡੀਓ ਦੇਖਣ ਨੂੰ ਮਿਲ ਰਹੀਆਂ ਹਨ। ਇਸ ਕ੍ਰਮ 'ਚ ਧੋਨੀ ਦੀਆਂ 2 ਨਵੀਂਆ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਵਾਇਰਲ ਹੋਈ ਧੋਨੀ ਦੀ ਤਸਵੀਰ 'ਚ ਉਹ ਸਾਥੀ ਜਵਾਨ ਦੇ ਨਾਲ ਤਸਵੀਰ ਦੇ ਲਈ ਪੋਜ ਦਿੰਦੇ ਹੋਏ ਦਿਖੇ। ਇਨ੍ਹਾਂ ਤਸਵੀਰਾਂ ਨੂੰ ਧੋਨੀ ਦੇ ਫੈਨਸ ਪੇਜ਼ ਵਲੋਂ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਉਹ ਬੀ. ਐੱਸ. ਐੱਫ. ਦੇ ਜਵਾਨ ਨਾਲ ਦਿਖ ਰਹੇ ਹਨ। ਇਸ ਦੇ ਨਾਲ ਹੀ ਇਕ ਹੋਰ ਤਸਵੀਰ 'ਚ ਉਹ ਇਕ ਮਹਿਲਾ ਦੇ ਨਾਲ ਵੀ ਦਿਖਾਈ ਦੇ ਰਹੇ ਹਨ।

PunjabKesariPunjabKesariPunjabKesari
ਜ਼ਿਕਰਯੋਗ ਹੈ ਕਿ ਕਸ਼ਮੀਰ 'ਚ ਤੈਨਾਤ ਧੋਨੀ ਨੇ 31 ਜੁਲਾਈ ਨੂੰ ਡਿਊਟੀ ਸ਼ੁਰੂ ਕੀਤੀ ਸੀ। ਸ਼ਨੀਵਾਰ ਤਕ ਉਹ ਜੰਮੂ ਤੇ ਕਸ਼ਮੀਰ ਦੇ ਪੁਲਵਾਮਾ 'ਚ ਸੀ ਜਿਸ ਤੋਂ ਬਾਅਦ ਉਹ ਲੇਹ ਦੇ ਲਈ ਨਿਕਲ ਗਏ। ਰਿਪੋਰਟਸ ਅਨੁਸਾਰ 15 ਅਗਸਤ ਨੂੰ ਧੋਨੀ ਲੇਹ 'ਚ ਤਿਰੰਗਾ ਲਹਿਰਾਉਣਗੇ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh