ਜੈ ਸ਼ਾਹ ਤੋਂ ਬਾਅਦ ਇਹ ਸੰਭਾਲਣਗੇ BCCI ਦਾ ਕਾਰਜਭਾਰ, ਪ੍ਰਧਾਨ ਰੋਜਰ ਬਿੰਨੀ ਨੇ ਕੀਤਾ ਨਿਯੁਕਤ
Sunday, Dec 08, 2024 - 05:45 AM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਰੋਜਰ ਬਿੰਨੀ ਨੇ ਜੈ ਸ਼ਾਹ ਦੇ ਆਈ.ਸੀ.ਸੀ. ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲੈਣ ਮਗਰੋਂ ਦੇਵਜੀਤ ਸੈਕੀਆ ਨੂੰ ਬੋਰਡ ਦਾ ਕਾਰਜਕਾਰੀ ਸਕੱਤਰ ਨਿਯੁਕਤ ਕੀਤਾ ਹੈ। ਹੁਣ ਜੈ ਸ਼ਾਹ ਦੀ ਥਾਂ ਬੀ.ਸੀ.ਸੀ.ਆਈ. ਦੇ ਮਾਮਲਿਆਂ ਨੂੰ ਦੇਵਜੀਤ ਸੰਭਾਲਣਗੇ।
ਜ਼ਿਕਰਯੋਗ ਹੈ ਕਿ 1 ਦਸੰਬਰ ਨੂੰ ਜੈ ਸ਼ਾਹ ਨੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ, ਜਿਸ ਮਗਰੋਂ ਬੀ.ਸੀ.ਸੀ.ਆਈ. ਦੇ ਸਕੱਤਰ ਦਾ ਅਹੁਦਾ ਖ਼ਾਲੀ ਹੋ ਗਿਆ ਸੀ, ਜਿਸ ਮਗਰੋਂ ਦੇਵਜੀਤ ਸੈਕੀਆ ਨੂੰ ਅਨਿਸ਼ਚਿਤ ਸਮੇਂ ਲਈ ਬੋਰਡ ਦਾ ਕਾਰਜਕਾਰੀ ਸਕੱਤਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਦੀ ਨਵੀਂ ਚੁਣੀ ਪੰਚਾਇਤ ਨੇ ਚੁੱਕਿਆ ਨਿਵੇਕਲਾ ਕਦਮ ; ਬਾਕੀ ਪਿੰਡਾਂ ਲਈ ਵੀ ਪੇਸ਼ ਕੀਤੀ ਮਿਸਾਲ
ਬੀ.ਸੀ.ਸੀ.ਆਈ. ਦੇ ਪ੍ਰਧਾਨ ਰੋਜਰ ਬਿੰਨੀ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਦੇਵਜੀਤ ਸੈਕੀਆ ਨੂੰ ਕਾਰਜਕਾਰੀ ਸਕੱਤਰ ਨਿਯੁਕਤ ਕੀਤਾ ਹੈ। ਬੀ.ਸੀ.ਸੀ.ਆਈ. ਦੇ ਨਿਯਮਾਂ ਅਨੁਸਾਰ ਸਥਾਈ ਸਕੱਤਰ ਦੀ ਨਿਯੁਕਤੀ ਹੋਣ ਤੱਕ ਕਾਰਜਕਾਰੀ ਸਕੱਤਰ ਬੋਰਡ ਦਾ ਚਾਰਜ ਸੰਭਾਲ ਸਕਦਾ ਹੈ। ਇਸ ਲਈ ਦੇਵਜੀਤ ਦੀ ਨਿਯੁਕਤੀ ਇੱਕ ਅਸਥਾਈ ਪ੍ਰਬੰਧ ਹੈ।
ਸੈਕੀਆ, ਜੋ ਕਿ ਮੂਲ ਰੂਪ ਤੋਂ ਅਸਾਮ ਦੇ ਰਹਿਣ ਵਾਲੇ ਹਨ, ਇੱਕ ਸਾਬਕਾ ਪਹਿਲੀ ਸ਼੍ਰੇਣੀ ਕ੍ਰਿਕਟਰ ਹਨ। ਉਹ ਇਸ ਸਮੇਂ ਬੀ.ਸੀ.ਸੀ.ਆਈ. ਦੇ ਸੰਯੁਕਤ ਸਕੱਤਰ ਹਨ। ਸੈਕੀਆ ਅਗਲੇ ਸਾਲ ਸਤੰਬਰ ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ ਅਤੇ ਉਸ ਤੋਂ ਬਾਅਦ ਸਥਾਈ ਤੌਰ 'ਤੇ ਸਕੱਤਰ ਦੀ ਨਿਯੁਕਤੀ ਕੀਤੀ ਜਾਵੇਗੀ।
ਬੀ.ਸੀ.ਸੀ.ਆਈ. ਦੇ ਸਾਬਕਾ ਸਕੱਤਰ ਜੈ ਸ਼ਾਹ ਹੁਣ ਆਈ.ਸੀ.ਸੀ. ਦੇ ਪ੍ਰਧਾਨ ਬਣ ਗਏ ਹਨ। ਉਨ੍ਹਾਂ ਨੇ 1 ਦਸੰਬਰ ਨੂੰ ਆਪਣਾ ਅਹੁਦਾ ਸੰਭਾਲਿਆ ਸੀ। ਜੈ ਸ਼ਾਹ ਨੂੰ ਇਸ ਸਾਲ ਅਗਸਤ ਵਿੱਚ ਬਿਨਾਂ ਕਿਸੇ ਵਿਰੋਧੀ ਦੇ ਆਈ.ਸੀ.ਸੀ. ਪ੍ਰਧਾਨ ਚੁਣਿਆ ਗਿਆ ਸੀ। ਉਹ ਇਸ ਅਹੁਦੇ 'ਤੇ ਰਹਿਣ ਵਾਲੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਹਨ। ਸ਼ਾਹ ਨੇ ਗ੍ਰੇਗ ਬਾਰਕਲੇ ਦੀ ਥਾਂ ਲਈ ਜੋ ਨਵੰਬਰ 2020 ਤੋਂ ਆਈ.ਸੀ.ਸੀ. ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e