ਕਦੇ ਸੋਚਿਆ ਨਹੀਂ ਸੀ ਕਿ ਕੋਈ ਮਹਿਲਾ ਕ੍ਰਿਕਟਰ ਪੁਰਸ਼ ਪ੍ਰ੍ਰਧਾਨ BCCI ਦਾ ਹਿੱਸਾ ਹੋਵੇਗੀ : ਸ਼ਾਂਤਾ

10/12/2019 1:24:14 AM

ਨਵੀਂ ਦਿੱਲੀ— ਬੀ. ਸੀ. ਸੀ. ਆਈ. ਦੀ 9 ਮੈਂਬਰੀ ਚੋਟੀ ਦੀ ਪ੍ਰੀਸ਼ਦ ਦਾ ਹਿੱਸਾ ਬਣਨ ਜਾ ਰਹੀ ਭਾਰਤ ਦੀ ਸਾਬਕਾ ਕਪਤਾਨ ਸ਼ਾਂਤਾ ਰੰਗਾਸਵਾਮੀ ਨੇ ਕਿਹਾ ਕਿ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਕੋਈ ਮਹਿਲਾ ਕ੍ਰਿਕਟਰ ਪੁਰਸ਼ ਪ੍ਰਧਾਨ ਭਾਰਤੀ ਕ੍ਰਿਕਟ ਬੋਰਡ ਦਾ ਹਿੱਸਾ ਬਣੇਗੀ। ਰੰਗਾਸਵਾਮੀ ਦਾ ਭਾਰਤੀ ਕ੍ਰਿਕਟਰਜ਼ ਸੰਘ (ਆਈ. ਸੀ. ਏ.) ਚੋਣ ਵਿਚ ਨਿਰਵਿਰੋਧ ਚੁਣਿਆ ਜਾਣਾ ਤੈਅ ਹੈ। ਉਹ ਬੀ. ਸੀ. ਸੀ. ਆਈ. ਦੀ ਚੋਟੀ ਦੀ ਪ੍ਰੀਸ਼ਦ ਵਿਚ ਉਸ ਦੀ ਮਹਿਲਾ ਪ੍ਰਤੀਨਿਧੀ ਹੋਵੇਗੀ।  65 ਸਾਲਾ ਰੰਗਾਸਵਾਮੀ ਨੇ ਕਿਹਾ, ''ਮੈਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਬੋਰਡ ਦਾ ਹਿੱਸਾ ਬਣਾਂਗੀ। ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਕੋਈ ਪੁਰਸ਼ ਕ੍ਰਿਕਟਰ ਵੀ ਇਸ ਵਿਚ ਹੋਵੇਗਾ, ਸਾਨੂੰ ਤਾਂ ਛੱਡ ਦਿਓ। ਕੁਝ ਲੋਕ ਲੋਢਾ ਸਿਫਾਰਿਸ਼ਾਂ ਦੀ ਆਲੋਚਨਾ ਕਰ ਰਹੇ ਹੋਣਗੇ ਪਰ ਉਸੇ ਦੀ ਵਜ੍ਹਾ ਨਾਲ ਬੋਰਡ ਵਿਚ ਸਾਨੂੰ ਪ੍ਰਤੀਨਿਧਤਾ ਮਿਲੀ ਹੈ। ਇਹ ਪੁਰਸ਼ਾਂ ਦੇ ਗੜ੍ਹ ਵਿਚ ਜਗ੍ਹਾ ਬਣਾਉਣ ਵਰਗਾ ਹੈ।''
 


Gurdeep Singh

Content Editor

Related News