ਨੀਰਜ ਚੋਪੜਾ ਦਾ ਵੱਡਾ ਸਨਮਾਨ, ਭਾਰਤੀ ਫ਼ੌਜ ਨੇ ਉਨ੍ਹਾਂ ਦੇ ਨਾਂ 'ਤੇ ਰੱਖਿਆ ਆਰਮੀ ਸਪੋਰਟਸ ਇੰਸਟੀਚਿਊਟ ਦਾ ਨਾਂ

08/28/2021 5:07:02 PM

ਸਪੋਰਟਸ ਡੈਸਕ- ਟੋਕੀਓ ਓਲੰਪਿਕ 2020 'ਚ ਭਾਰਤ ਨੂੰ ਇਕਲੌਤਾ ਸੋਨ ਤਮਗ਼ਾ ਦਿਵਾਉਣ ਵਾਲੇ ਜੈਵਲਿਨ ਥ੍ਰੋਅਰ ਐਥਲੀਟ ਨੀਰਜ ਚੋਪੜਾ ਨੂੰ ਭਾਰਤੀ ਫ਼ੌਜ ਨੇ ਖ਼ਾਸ ਅੰਦਾਜ਼ 'ਚ ਸਨਮਾਨਤ ਕੀਤਾ ਹੈ। ਫ਼ੌਜ ਨੇ ਆਪਣੇ ਇਸ ਐਥਲੀਟ ਦੇ ਸਨਮਾਨ 'ਚ ਪੁਣੇ ਕੈਂਟ ਦੇ ਆਰਮੀ ਸਪੋਰਟਸ ਇੰਸਟੀਚਿਊਟ 'ਚ ਇਕ ਸਟੇਡੀਅਮ ਦਾ ਨਾਮਕਰਣ ਕੀਤਾ ਹੈ। 
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕ : ਭਾਵਿਨਾਬੇਨ ਪਟੇਲ ਦਾ ਇਤਿਹਾਸਕ ਪ੍ਰਦਰਸ਼ਨ ਜਾਰੀ, ਫ਼ਾਈਨਲ 'ਚ ਪੁੱਜੀ

PunjabKesari

ਹੁਣ ਇਸ ਸਟੇਡੀਅਮ ਨੂੰ ਨੀਰਜ ਚੋਪੜਾ ਸਟੇਡੀਅਮ ਦੇ ਨਾਂ ਨਾਲ ਜਾਣਿਆ ਜਾਵੇਗਾ। ਸ਼ੁੱਕਰਵਾਰ ਨੂੰ ਨੀਰਜ ਚੋਪੜਾ ਸਟੇਡੀਅਮ, ਆਰਮੀ ਸਪੋਰਟਸ ਇੰਸਟੀਚਿਊਟ (ਏ. ਐੱਸ. ਆਈ.) ਪੁਣੇ ਦੀ ਘੁੰਡ ਚੁਕਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਇਸ ਮੌਕੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੋਪੜਾ ਨੂੰ ਐਥਲੈਟਿਕਸ 'ਚ ਤਮਗ਼ਾ ਜਿੱਤਣ ਵਾਲੇ ਦੇਸ਼ ਦੇ ਪਹਿਲੇ ਜੈਵਲਿਨ ਥ੍ਰੋਅ ਖਿਡਾਰੀ ਬਣਨ ਲਈ ਵੀ ਸਨਮਾਨਤ ਕੀਤਾ ਗਿਆ।

PunjabKesari

ਰਾਜਨਾਥ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਟੋਕੀਓ ਓਲੰਪਿਕ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਅੱਜ ਪੁਣੇ 'ਚ ਫ਼ੌਜ ਖੇਡ ਸੰਸਥਾਨ 'ਚ ਸੂਬੇਦਾਰ ਨੀਰਜ ਚੋਪੜਾ ਨੂੰ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਨੇ ਓਲੰਪਿਕ ਸੋਨ ਤਮਗ਼ਾ ਜਿੱਤ ਕੇ ਦੇਸ਼ ਨੂੰ ਫ਼ਖ਼ਰ ਮਹਿਸੂਸ ਕਰਾਇਆ ਹੈ। ਹੁਣ ਏ. ਐੱਸ. ਆਈ. ਨੇ ਉਨ੍ਹਾਂ ਦੇ ਨਾਂ 'ਤੇ ਸਟੇਡੀਅਮ ਦਾ ਨਾਂ ਰਖਿਆ ਹੈ। ਉਸ ਦੇ ਭਵਿੱਖ ਦੀਆਂ ਕੋਸ਼ਿਸ਼ਾਂ 'ਚ ਸਫਲਤਾ ਦੀ ਕਾਮਨਾ ਕਰਦੇ ਹਾਂ।

 

ਚੋਪੜਾ ਨੇ ਇਸ ਦੇ ਲਈ ਏ. ਐੱਸ. ਆਈ. ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਇਹ ਦੂਜਿਆਂ ਨੂੰ ਖੇਡਾਂ ਲਈ ਪ੍ਰੇਰਿਤ ਕਰੇਗਾ। ਚੋਪੜਾ ਨੇ 'ਇਸ ਮਹਾਨ ਸਨਮਾਨ' ਲਈ ਰੱਖਿਆ ਮੰਤਰੀ ਨੂੰ ਵੀ ਧੰਨਵਾਦ ਦਿੱਤਾ। 

ਚੋਪੜਾ ਨੇ ਆਪਣੇ ਟਵੀਟ 'ਤੇ ਕਿਹਾ, "ਅਸਲ 'ਚ ਇਸ ਸਨਮਾਨਤਾ ਤੋਂ ਨਿਮਰ ਹਾਂ ਤੇ ਉਮੀਦ ਕਰਦਾ ਹਾਂ ਕਿ ਇਹ ਸਾਡੇ ਦੇਸ਼ ਨੂੰ ਮਾਣ ਮਹਿਸੂਸ ਕਰਾਉਣ ਲਈ ਕਈ ਹੋਰ ਐਥਲੀਟਸ ਨੂੰ ਪ੍ਰੇਰਿਤ ਕਰੇਗਾ। ਧੰਨਵਾਦ, ਏ. ਐੱਸ. ਆਈ. ਪੁਣੇ। "

ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕ : ਤੀਰਅੰਦਾਜ਼ ਰਾਕੇਸ਼ ਪ੍ਰੀ ਕੁਆਰਟਰ ਫ਼ਾਈਨਲ 'ਚ ਪੁੱਜੇ, ਸ਼ਿਆਮ ਸੁੰਦਰ ਬਾਹਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


 


Tarsem Singh

Content Editor

Related News