AFI ਨੇ ਖੇਲ ਰਤਨ ਲਈ ਜੈਵਲਿਨ ਥਰੋਅਰ ਨੀਰਜ ਚੋਪੜਾ ਦੇ ਨਾਂ ਦੀ ਕੀਤੀ ਸਿਫਾਰਿਸ਼

5/31/2020 12:29:00 PM

ਸਪੋਰਟਸ ਡੈਸਕ— ਭਾਰਤੀ ਅਥਲੈਟਿਕਸ ਮਹਾਸੰਘ ਦੀ ਕਮੇਟੀ ਨੇ ਲਗਾਤਾਰ ਤੀਜੀ ਵਾਰ ਸਟਾਰ ਜੈਵਲਿਨ ਥਰੋਅਰ ਖਿਡਾਰੀ ਨੀਰਜ ਚੋਪੜਾ ਦੇ ਨਾਂ ਦੀ ਸਿਫਾਰਿਸ਼ ਖੇਲ ਰਤਨ ਐਵਾਰਡ ਲਈ ਕੀਤੀ ਹੈ। 22 ਸਾਲਾਂ ਦੇ ਚੋਪੜਾ ਟ੍ਰੈਕ ਅਤੇ ਫੀਲਡ ਦੇ ਇਕਲੌਤੇ ਖਿਡਾਰੀ ਹਨ ਜਿਨ੍ਹਾਂ ਦੇ ਨਾਂ ਦੀ ਸਿਫਾਰਿਸ਼ ਏ. ਐੱਫ. ਆਈ. ਨੇ ਕੀਤੀ ਹੈ। ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗੇ ਜੇਤੂ ਚੋਪੜਾ ਨੂੰ 2018 ’ਚ ਅਰਜੁਨ ਐਵਾਰਡ ਦਿੱਤਾ ਗਿਆ ਸੀ। ਉਸ ਸਾਲ ਖੇਲ ਰਤਨ ਲਈ ਵੀ ਉਨ੍ਹਾਂ ਦਾ ਨਾਂ ਭੇਜਿਆ ਗਿਆ ਸੀ। ਪਿਛਲੇ ਸਾਲ ਵੀ ਖੇਲ ਰਤਨ ਲਈ ਉਨ੍ਹਾਂ ਦੇ ਨਾਂ ਦੀ ਸਿਫਾਰਿਸ਼ ਕੀਤੀ ਗਈ ਸੀ।PunjabKesari

ਇਕ ਸੂਤਰ ਨੇ ਕਿਹਾ, ‘‘ਨੀਰਜ ਇਕੱਲੇ ਐਥਲੀਟ ਹਨ ਜਿਨ੍ਹਾਂ ਦੇ ਨਾਂ ਦੀ ਇਸ ਸਾਲ ਖੇਲ ਰਤਨ ਲਈ ਸਿਫਰਿਸ਼ ਕੀਤੀ ਗਈ ਹੈ। ਓਡਿਸ਼ਾ ਸਰਕਾਰ ਪਹਿਲਾਂ ਹੀ ਫਰਾਟਾ ਦੌੜਾਕ ਦੁਤੀ ਚੰਦ ਦੇ ਨਾਂ ਦੀ ਅਰਜੁਨ ਐਵਾਰਡ ਲਈ ਸਿਫਾਰਿਸ਼ ਕਰ ਚੁੱਕੀ ਹੈ। ਚੋਪੜਾ ਨੇ ਤੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਉਹ ਕੁਹਣੀ ਦੀ ਸੱਟ ਦੇ ਕਾਰਨ ਪਿਛਲੇ ਪੂਰੇ ਸੈਂਸ਼ਨ ਤੋਂ ਬਾਹਰ ਸਨ।


Davinder Singh

Content Editor Davinder Singh