ਨੀਰਜ ਚੋਪੜਾ ਸੱਟ ਦਾ ਸ਼ਿਕਾਰ, ਓਸਟ੍ਰਾਵਾ ਗੋਲਡਨ ਸਪਾਈਕ ''ਚ ਨਹੀਂ ਖੇਡਣਗੇ

05/26/2024 3:07:14 PM

ਨਵੀਂ ਦਿੱਲੀ— ਓਲੰਪਿਕ ਸੋਨ ਤਮਗਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੋ ਹਫਤੇ ਪਹਿਲਾਂ ਅਭਿਆਸ ਦੌਰਾਨ ਮਾਸਪੇਸ਼ੀ ਦੀ ਸੱਟ ਕਾਰਨ ਚੈੱਕ ਗਣਰਾਜ 'ਚ 28 ਮਈ ਨੂੰ ਹੋਣ ਵਾਲੀ ਓਸਟ੍ਰਾਵਾ ਗੋਲਡਨ ਸਪਾਈਕ 2024 ਐਥਲੈਟਿਕਸ ਮੀਟ 'ਚ ਹਿੱਸਾ ਨਹੀਂ ਲੈ ਸਕੇਗਾ। ਚੋਪੜਾ ਨੇ ਇਸ ਸੀਜ਼ਨ ਵਿੱਚ ਦੋ ਈਵੈਂਟਾਂ ਦੋਹਾ ਡਾਇਮੰਡ ਲੀਗ ਅਤੇ ਫੈਡਰੇਸ਼ਨ ਕੱਪ ਵਿੱਚ ਹਿੱਸਾ ਲਿਆ ਹੈ। ਉਹ ਇਸ ਟੂਰਨਾਮੈਂਟ ਵਿੱਚ ਮਹਿਮਾਨ ਵਜੋਂ ਪੁੱਜੇਗਾ। 

ਆਯੋਜਕਾਂ ਨੇ ਇਕ ਬਿਆਨ 'ਚ ਕਿਹਾ, 'ਚੋਪੜਾ ਨੂੰ ਦੋ ਹਫਤੇ ਪਹਿਲਾਂ ਅਭਿਆਸ ਦੌਰਾਨ ਮਾਸਪੇਸ਼ੀਆਂ 'ਚ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਓਸਟ੍ਰਾਵਾ 'ਚ ਨਹੀਂ ਖੇਡ ਸਕਣਗੇ ਪਰ ਇੱਥੇ ਮਹਿਮਾਨ ਵਜੋਂ ਆਉਣਗੇ।' ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਚੋਪੜਾ ਨੇ ਦੋਹਾ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਗਮਾ ਅਤੇ ਭੁਵਨੇਸ਼ਵਰ ਵਿੱਚ ਫੈਡਰੇਸ਼ਨ ਕੱਪ ਵਿੱਚ ਸੋਨ ਤਗਮਾ ਜਿੱਤਿਆ। 

ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਚੋਪੜਾ ਦਾ ਇੱਕ ਸੁਨੇਹਾ ਮਿਲਿਆ ਸੀ ਜਿਸ ਵਿੱਚ ਉਨ੍ਹਾਂ ਨੇ ਮੁਕਾਬਲੇ ਤੋਂ ਹਟਣ ਦੀ ਜਾਣਕਾਰੀ ਦਿੱਤੀ ਸੀ। ਚੋਪੜਾ ਦੀ ਜਗ੍ਹਾ ਜਰਮਨੀ ਦੇ ਜੂਲੀਅਨ ਵੇਬਰ ਖੇਡਣਗੇ।


Tarsem Singh

Content Editor

Related News