ਵਿਸ਼ਵ ਕੱਪ ਨੂੰ ਧਿਆਨ ''ਚ ਰੱਖ ਕੇ ਕਮਰ ਨੂੰ ਲੈ ਕੇ ਸਾਵਧਾਨੀ ਵਰਤਣੀ ਜ਼ਰੂਰੀ : ਧੋਨੀ
Wednesday, Apr 24, 2019 - 01:55 PM (IST)

ਚੇਨਈ : ਲੰਬੇ ਸਮੇਂ ਤੋਂ ਕਮਰ ਦੀ ਤਕਲੀਫ ਨਾਲ ਜੂਝ ਰਹੇ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਵਿਸ਼ਵ ਕੱਪ ਨੂੰ ਧਿਆਨ 'ਚ ਰੱਖ ਕੇ ਉਸ ਨੂੰ ਸਾਵਧਾਨੀ ਵਰਤਣੀ ਹੋਵੇਗੀ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਨੇ ਕਿਹਾ ਕਿ ਕਮਰ ਵਿਚ ਅਕੜਾਅ ਹੈ ਪਰ ਹੁਣ ਬਿਹਤਰ ਮਹਿਸੂਸ ਕਰ ਰਹੇ ਹਨ। ਸਨਰਾਈਜ਼ਰਸ ਹੈਦਰਾਬਦ 'ਤੇ 6 ਵਿਕਟਾਂ ਨਾਲ ਮਿਲੀ ਜਿੱਤ ਤੋਂ ਬਾਅਦ ਧੋਨੀ ਨੇ ਕਿਹਾ, ''ਕਮਰ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ ਪਰ ਵਿਸ਼ਵ ਕੱਪ ਨੂੰ ਦੇਖਦਿਆਂ ਕੋਈ ਜੋਖਮ ਨਹੀਂ ਲੈ ਸਕਦਾ। ਇਹ ਬਹੁਤ ਮਹੱਤਵਪੂਰਨ ਹੈ। ਚੋਟੀ ਪੱਧਰ 'ਤੇ ਹਰ ਖਿਡਾਰੀ ਕਿਸੇ ਨਾ ਕਿਸੇ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਪੱਧਰ 'ਤੇ ਇਹ ਸਮੱਸਿਆਵਾਂ ਆਉਂਦੀਆਂ ਰਹਿੰਦਿਆਂ ਹਨ। ਤੁਸੀਂ ਪੂਰੀ ਤਰ੍ਹਾਂ ਫਿਟ ਹੋਣ ਦਾ ਇੰਤਜ਼ਾਰ ਕਰੋਗੇ ਤਾਂ 2 ਮੈਚਾਂ ਤੋਂ ਬਾਅਦ 5 ਸਾਲ ਦਾ ਫਰਕ ਆ ਜਾਵੇਗਾ।''