ਭਾਰਤੀ ਟੀਮ ਦੇ ਗੇਂਦਬਾਜ਼ ਬਣਨ ਵਾਲੇ ਹਨ ਪਿਤਾ, ਸ਼ੇਅਰ ਕੀਤੀ ਤਸਵੀਰ

Monday, Nov 18, 2019 - 09:48 PM (IST)

ਭਾਰਤੀ ਟੀਮ ਦੇ ਗੇਂਦਬਾਜ਼ ਬਣਨ ਵਾਲੇ ਹਨ ਪਿਤਾ, ਸ਼ੇਅਰ ਕੀਤੀ ਤਸਵੀਰ

ਨਵੀਂ ਦਿੱਲੀ— ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਦੇ ਘਰ ਜਲਦ ਹੀ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਆਈ. ਪੀ. ਐੱਲ. 'ਚ ਮੁੰਬਈ ਵਲੋਂ ਖੇਡਦੇ ਹੋਏ ਕੁਲਕਰਣੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਗਰਭਵਤੀ ਪਤਨੀ ਦੇ ਨਾਲ ਇਕ ਤਸਵੀਰ ਸ਼ੇਅਰ ਕਰ ਫੈਂਸ ਨੂੰ ਜਲਦ ਮਾਂ-ਬਾਪ ਬਣਨ ਦੀ ਖਬਰ ਦਿੱਤੀ ਹੈ। ਧਵਲ ਦੀ ਪਤਨੀ ਸ਼ਰਧਾ 2012 ਤੋਂ ਫੇਮਿਨਾ ਮੈਗਜ਼ੀਨ ਦੀ ਫੈਸ਼ਨ ਕੋਆਰਡੀਨੇਟਰ ਹੈ। ਦੋਵੇਂ ਬਚਪਨ ਦੇ ਦੋਸਤ ਹਨ। ਆਖਿਰ 2015 'ਚ ਉਨ੍ਹਾਂ ਨੇ ਵਿਆਹ ਕੀਤਾ।
ਦੇਖੋਂ ਪੋਸਟ—


ਧਵਲ ਨੇ ਉਸ ਤਸਵੀਰ ਦੇ ਨਾਲ ਹਾਰਟ ਦੀ ਇਮੋਜ਼ੀ ਬਣਾਈ ਹੈ। ਨਾਲ ਹੀ ਪਤਨੀ ਸ਼ਰਧਾ ਖਾਰਪੁਡੇ ਨੂੰ ਵੀ ਟੈਗ ਕੀਤਾ ਹੈ।
ਦੇਖੋਂ ਧਵਲ ਤੇ ਸ਼ਰਧਾ ਦੀਆਂ ਤਸਵੀਰਾਂ—

PunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariPunjabKesari
ਟਵੀਟ ਕਰਕੇ ਦਿੱਤੀ ਸੀ ਵਿਆਹ ਦੀ ਖਬਰ—


ਧਵਲ ਨੇ ਪੋਸਟ ਦੇ ਨਾਲ ਲਿਖਿਆ ਸੀ— ਉਹ ਇਨਸਾਨ ਜੋ ਤੁਹਾਡੀ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੋਵੇ, ਪੂਰੀ ਜ਼ਿੰਦਗੀ ਤੁਹਾਡੇ ਨਾਲ ਹੋਵੇ ਤਾਂ ਇਸ ਤੋਂ ਵਧੀਆ ਕੀ ਹੋ ਸਕਦਾ ਹੈ। ਧਵਲ ਨੂੰ ਇਸ ਤਸਵੀਰ 'ਤੇ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਮਿਲੀਆਂ ਸਨ।
ਜ਼ਿਕਰਯੋਗ ਹੈ ਕਿ ਧਵਲ ਦਾ ਜਨਮ ਦਸੰਬਰ 1988 ਨੂੰ ਮਹਾਰਾਸ਼ਟਰ ਦੇ ਮੁੰਬਈ 'ਚ ਹੋਇਆ। ਉਹ ਮੁੰਬਈ ਦੇ ਲਈ ਹੀ ਫਸਟ ਕਲਾਸ ਕ੍ਰਿਕਟ ਖੇਡਦੇ ਹਨ। 2016 ਆਈ. ਪੀ. ਐੱਲ. 'ਚ ਉਹ ਗੁਜਰਾਤ ਲਾਇੰਸ ਵਲੋਂ ਖੇਡਦੇ ਸਨ। ਇਸ ਤੋਂ ਇਲਾਵਾ ਉਹ ਮੁੰਬਈ ਇੰਡੀਅਨਸ ਵਲੋਂ ਵੀ ਖੇਡ ਚੁੱਕੇ ਹਨ। ਧਵਲ ਨੇ ਆਪਣੇ ਵਨ ਡੇ ਕਰੀਅਰ ਦੀ ਸ਼ੁਰੂਆਤ ਸਤੰਬਰ 2014 'ਚ ਇੰਗਲੈਂਡ ਵਿਰੁੱਧ ਜਦਕਿ 20-20 ਕਰੀਅਰ ਦੀ ਸ਼ੁਰੂਆਤ ਜੂਨ 2016 'ਚ ਜ਼ਿੰਬਾਬਵੇ ਵਿਰੁੱਧ ਕੀਤੀ ਸੀ।

ਧਵਨ ਕੁਲਕਰਣੀ ਦਾ ਕ੍ਰਿਕਟ ਕਰੀਅਰ
ਵਨ ਡੇ— 12 ਮੈਚ, 19 ਵਿਕਟਾਂ
ਟੀ-20 — 2 ਮੈਚ, 3 ਵਿਕਟਾਂ
ਫਸਟ ਕਲਾਸ— 86 ਮੈਚ, 261 ਵਿਕਟਾਂ
ਲਿਸਟ ਏ— 119 ਮੈਚ, 203 ਵਿਕਟਾਂ
20-20— 141 ਮੈਚ, 146 ਵਿਕਟਾਂ


author

Gurdeep Singh

Content Editor

Related News