ਨਟਰਾਜਨ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਅੰਤਰਰਾਸ਼ਟਰੀ ਕ੍ਰਿਕਟ ’ਚ ਅਜਿਹਾ ਕਰਣ ਵਾਲੇ ਬਣੇ ਪਹਿਲੇ ਭਾਰਤੀ
Friday, Jan 15, 2021 - 12:18 PM (IST)
ਬ੍ਰਿਸਬੇਨ (ਭਾਸ਼ਾ) : ਆਸਟਰੇਲੀਆ ਵਿਚ ਨੈਟ ਗੇਂਦਬਾਜ਼ ਦੇ ਤੌਰ ’ਤੇ ਆਏ ਤੇਜ਼ ਗੇਂਦਬਾਜ਼ ਥੰਗਾਰਾਸੁ ਨਟਰਾਜਨ ਸ਼ੁੱਕਰਵਾਰ ਨੂੰ ਇਕ ਹੀ ਦੌਰੇ ’ਤੇ 3 ਰੂਪਾਂ ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਿਊ ਕਰਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ। ਤਾਮਿਲਨਾਡੂ ਦੇ ਇਸ 29 ਸਾਲਾ ਕ੍ਰਿਕਟਰ ਨੂੰ ਆਸਟਰੇਲੀਆ ਖ਼ਿਲਾਫ਼ ਚੌਥੇ ਅਤੇ ਆਖ਼ਰੀ ਟੈਸਟ ਵਿਚ ਮੁੱਖ ਖਿਡਾਰੀਆਂ ਦੇ ਜ਼ਖ਼ਮੀ ਹੋਣ ਕਾਰਨ ਅੰਤਿਮ ਇਲੈਵਨ ਵਿਚ ਜਗ੍ਹਾ ਮਿਲੀ।
ਇਹ ਵੀ ਪੜ੍ਹੋ: ਵਿਰੁਸ਼ਕਾ ਨੂੰ ਮਾਤਾ-ਪਿਤਾ ਬਣਨ ਦੀ ਅਮੂਲ ਨੇ ਦਿੱਤੀ ਵਧਾਈ ਪਰ ਲੋਕਾਂ ਨੇ ਲਗਾ ਦਿੱਤੀ ਕਲਾਸ, ਜਾਣੋ ਵਜ੍ਹਾ
ਉਨ੍ਹਾਂ ਨੇ 2 ਦਸੰਬਰ ਨੂੰ ਕੈਨਬਰਾ ਵਿਚ ਦੂਜੇ ਵਨਡੇ ਮੈਚ ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਭਾਰਤ ਨੇ ਉਹ ਮੈਚ 13 ਦੌੜਾਂ ਨਾਲ ਜਿੱਤਿਆ ਸੀ। ਨਟਰਾਜਨ ਨੇ 10 ਓਵਰ ਵਿਚ 70 ਦੌੜਾਂ ਦੇ ਕੇ 2 ਵਿਕਟਾਂ ਲਈਆਂ ਸਨ। ਇਸ ਤੋਂ ਬਾਅਦ 3 ਮੈਚਾਂ ਦੀ ਟੀ20 ਸੀਰੀਜ਼ ਵਿਚ ਵੀ ਉਹ ਭਾਰਤੀ ਟੀਮ ਦਾ ਹਿੱਸਾ ਸੀ, ਜਿਸ ਵਿਚ ਉਨ੍ਹਾਂ ਨੇ 6 ਵਿਕਟਾਂ ਲਈਆਂ ਸਨ। ਭਾਰਤ ਨੇ ਉਹ ਸੀਰੀਜ਼ 2.1 ਨਾਲ ਜਿੱਤੀ। ਆਈ.ਸੀ.ਸੀ. ਨੇ ਟਵੀਟ ਕੀਤਾ, ‘ਟੈਸਟ ਕ੍ਰਿਕਟ ਵਿਚ ਸਵਾਗਤ ਹੈ। ਥੰਗਾਰਾਸੁ ਨਟਰਾਜਨ ਇਕ ਹੀ ਦੌਰ ’ਤੇ ਤਿੰਨਾਂ ਰੂਪਾਂ ਵਿਚ ਅੰਤਰਾਸ਼ਟਰੀ ਕ੍ਰਿਕਟ ਵਿਚ ਡੈਬਿਊ ਕਰਣ ਵਾਲੇ ਪਹਿਲੇ ਭਾਰਤੀ ਬਣੇੇ।’
ਇਹ ਵੀ ਪੜ੍ਹੋ: ਫਰਜ਼ੀ ਲੋਨ ਐਪਸ ’ਤੇ ਗੂਗਲ ਦੀ ਸਖ਼ਤ ਕਾਰਵਾਈ, ਪਲੇ ਸਟੋਰ ਤੋਂ ਹਟਾਏ ਕਈ ਐਪਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।