ਨਾਸਿਰ ਜਮਸ਼ੇਦ ''ਤੇ ਬ੍ਰਿਟੇਨ ''ਚ ਚੱਲੇਗਾ ਮੁਕੱਦਮਾ

Tuesday, Feb 19, 2019 - 10:20 PM (IST)

ਨਾਸਿਰ ਜਮਸ਼ੇਦ ''ਤੇ ਬ੍ਰਿਟੇਨ ''ਚ ਚੱਲੇਗਾ ਮੁਕੱਦਮਾ

ਲੰਡਨ— ਪਾਕਿਸਤਾਨ ਦੇ ਪਾਬੰਦੀਸ਼ੁਦਾ ਸਾਬਕਾ ਸਲਾਮੀ ਬੱਲੇਬਾਜ਼ ਨਾਸਿਰ ਜਮਸ਼ੇਦ 'ਤੇ ਪਾਕਿਸਤਾਨ ਸੁਪਰ ਲੀਗ ਵਿਚ ਕ੍ਰਿਕਟਰਾਂ ਨੂੰ ਰਿਸ਼ਵਤ ਦੇਣ ਦੇ ਦੋਸ਼ ਵਿਚਬ੍ਰਿਟੇਨ 'ਤੇ ਮੁਕੱਦਮਾ ਚੱਲੇਗਾ। ਜਮਸ਼ੇਦ ਤੇ ਬ੍ਰਿਟੇਨ ਦੇ ਦੋ ਨਾਗਰਿਕਾਂ ਯੂਸਫ ਅਨਵਰ ਤੇ ਮੁਹੰਮਦ ਏਜਾਜ ਨੂੰ ਪਿਛਲੇ ਸਾਲ ਫਰਵਰੀ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਬ੍ਰਿਟੇਨ ਦੀ ਰਾਸ਼ਟਰੀ ਅਪਰਾਧ ਏਜੰਸੀ (ਐੱਨ. ਸੀ. ਏ.) ਨੇ ਤਿੰਨਾਂ ਨੂੰ ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਆਯੋਜਿਤ ਟੂਰਨਾਮੈਂਟਾਂ ਵਿਚ ਕਥਿਤ ਸਪਾਟ ਫਿਕਸਿੰਗ ਮਾਮਲੇ ਦੀ ਜਾਂਚ ਦੇ ਤਹਿਤ ਗ੍ਰਿਫਤਾਰ ਕੀਤਾ ਸੀ। ਪਾਕਿਸਤਾਨ ਕ੍ਰਿਕਟ ਬੋਰਡ 'ਤੇ ਜਮਸ਼ੇਦ 'ਤੇ 10 ਸਾਲ ਦੀ ਪਾਬੰਦੀ ਲਾ ਰੱਖੀ ਹੈ। 
ਪਾਕਿਸਤਾਨ ਦੇ ਇਨ੍ਹਾਂ ਤਿੰਨਾਂ ਸਾਬਕਾ ਟੈਸ ਖਿਡਾਰੀਆਂ 'ਤੇ ਪਾਕਿਸਾਤਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਸਾਥੀ ਖਿਡਾਰੀਆਂ ਨੂੰ ਖਰਾਬ ਪ੍ਰਦਰਸ਼ਨ ਕਰਨ ਲਈ ਰਿਸ਼ਵਤ ਦੇਣ ਦਾ ਦੋਸ਼ ਹੈ। ਇਹ ਮਾਮਲਾ ਨਵੰਬਰ 2016 ਤੋਂ ਫਰਵਰੀ 2017 ਵਿਚਾਲੇ ਦਾ ਹੈ।


author

Gurdeep Singh

Content Editor

Related News