ਕੋਵਿਡ-19 ਦੇ ਡਰੋਂ ਨਾਪੋਲੀ ਦੇ ਖਿਡਾਰੀਆਂ ਨੂੰ ਇਟਲੀ ਦੀ ਟੀਮ ਤੋਂ ਕੀਤਾ ਗਿਆ ਬਾਹਰ
Saturday, Oct 03, 2020 - 02:43 PM (IST)
ਰੋਮ (ਭਾਸ਼ਾ) : ਕੋਰੋਨਾ ਵਾਇਰਸ ਦੀਆਂ ਚਿੰਤਾਵਾਂ ਕਾਰਨ ਤਜ਼ਰਬੇਕਾਰ ਫਾਰਵਰਡ ਲੋਰੇਂਜੋ ਇੰਸਿਗਨੇ ਅਤੇ ਉਨ੍ਹਾਂ ਦੀ ਘਰੇਲੂ ਟੀਮ ਨਾਪੋਲੀ ਦੇ ਹੋਰ ਖਿਡਾਰੀਆਂ ਨੂੰ ਇਟਲੀ ਦੇ ਆਗਾਮੀ ਫੁੱਟਬਾਲ ਮੈਚਾਂ ਲਈ ਰਾਸ਼ਟਰੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਨਾਪੋਲੀ ਦੇ ਖਿਡਾਰੀ ਪਿਓਟਰ ਜੈਲੀਨਸਕਿ ਅਤੇ ਟੀਮ ਦੇ ਇਕ ਹੋਰ ਮੈਂਬਰ ਨੂੰ ਸ਼ੁੱਕਰਵਾਰ ਨੂੰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਸੀ।
ਟੀਮ ਨੇ ਪਿਛਲੇ ਹਫ਼ਤੇ ਮੈਚ ਖੇਡਿਆ ਸੀ, ਜਿਸ ਵਿਚ ਲਗਭਗ 20 ਖਿਡਾਰੀ ਅਤੇ ਸਾਥੀ ਦਲ ਦੇ ਮੈਂਬਰ ਕੋਵਿਡ-19 ਨਾਲ ਪੀੜਤ ਪਾਏ ਗਏ ਹਨ। ਇਟਲੀ ਦੀ ਟੀਮ ਬੁੱਧਵਾਰ ਨੂੰ ਦੋਸਤਾਨਾ ਮੈਚ ਵਿਚ ਮੋਲਡੋਵਾ ਦਾ ਸਾਹਮਣਾ ਕਰੇਗੀ। ਟੀਮ ਇਸ ਦੇ ਬਾਅਦ ਪੋਲੈਂਡ ਵਿਚ 11 ਅਕਤੂਬਰ ਨੂੰ ਨੇਸ਼ਨਜ਼ ਲੀਗ ਦੇ ਮੈਚ ਖੇਡੇਗੀ। ਇਸ ਦੇ ਤਿੰਨ ਦਿਨ ਬਾਅਦ ਬੇਗਾਰਮੋਂ ਵਿਚ ਉਨ੍ਹਾਂ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ। ਇਟਲੀ ਗਰੁੱਪ ਇਕ ਦੀ ਸੂਚੀ ਵਿਚ ਸਿਖ਼ਰ 'ਤੇ ਹੈ।