ਓਸਾਕਾ ਦੇ ਹਟਣ ਦੇ ਬਾਅਦ ਟੈਨਿਸ ਖਿਡਾਰੀਆਂ ਦੀ ਮਾਨਸਿਕ ਸਿਹਤ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਵਾਅਦਾ

Wednesday, Jun 02, 2021 - 05:10 PM (IST)

ਓਸਾਕਾ ਦੇ ਹਟਣ ਦੇ ਬਾਅਦ ਟੈਨਿਸ ਖਿਡਾਰੀਆਂ ਦੀ ਮਾਨਸਿਕ ਸਿਹਤ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਵਾਅਦਾ

ਪੈਰਿਸ— ਨਾਓਮੀ ਓਸਾਕਾ ਦੇ ਫ਼੍ਰੈਂਚ ਓਪਨ ਤੋਂ ਹਟਨ ਦੇ ਬਾਅਦ ਚਾਰੇ ਗ੍ਰੈਂਡਸਲੈਮ ਟੂਰਨਾਮੈਂਟ ਦੇ ਅਧਿਕਾਰੀਆਂ ਨੇ ਟੈਨਿਸ ਖਿਡਾਰੀਆਂ ਦੀਆਂ ਮਾਨਸਿਕ ਸਿਹਤ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਵਾਅਦਾ ਕੀਤਾ ਹੈ। ਇਹ ਉਹੀ ਚਾਰੇ ਟੈਨਿਸ ਪ੍ਰਸ਼ਾਸਕ ਹਨ ਜਿਨ੍ਹਾਂ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਓਸਾਕਾ ਪੱਤਰਕਾਰ ਸੰਮੇਲਨ ’ਚ ਹਿੱਸਾ ਨਹੀਂ ਲੈਂਦੀ ਤਾਂ ਉਸ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ।

ਚਾਰ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਤੇ ਦੁਨੀਆ ਦੀ ਨੰਬਰ ਦੋ ਖਿਡਾਰੀ ਓਸਾਕਾ ’ਤੇ ਐਤਵਾਰ ਨੂੰ ਪਹਿਲੇ ਦੌਰ ’ਚ ਜਿੱਤ ਦੇ ਬਾਅਦ ਪੱਤਰਕਾਰਾਂ ਨਾਲ ਗੱਲ ਨਹੀਂ ਕਰਨ ਕਾਰਨ 15 ਹਜ਼ਾਰ ਡਾਲਰ ਦਾ ਜੁਰਮਾਨਾ ਕੀਤਾ ਗਿਆ ਸੀ। ਓਸਾਕਾ ਅਗਲੇ ਦਿਨ ਟੂਰਨਾਮੈਂਟ ਤੋਂ ਹੱਟ ਗਈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਪਹਿਲਾਂ ਉਹ ਤਣਾਅ ’ਚ ਰਹਿੰਦੀ ਹੈ ਤੇ ਉਹ ਇਸ ਕਾਰਨ ਲੰਬੇ ਸਮੇਂ ਤਕ ਡਿਪ੍ਰੈਸ਼ਨ ’ਚ ਰਹੀ ਹੈ।

ਟੈਨਿਸ ਖਿਡਾਰੀਆਂ ਨੂੰ ਮੈਚ ਦੇ ਬਾਅਦ ਪੱਤਰਕਾਰ ਸੰਮੇਲਨ ’ਚ ਹਿੱਸਾ ਲੈਣਾ ਹੁੰਦਾ ਹੈ ਤੇ ਅਜਿਹਾ ਨਾ ਕਰਨ ’ਤੇ ਉਨ੍ਹਾਂ ’ਤੇ 20 ਹਜ਼ਾਰ ਡਾਲਰ ਤਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। ਫ਼੍ਰੈਂਚ ਓਪਨ, ਵਿੰਬਲਡਨ, ਯੂ. ਐੱਸ. ਓਪਨ ਤੇ ਆਸਟਰੇਲੀਆਈ ਓਪਨ ਨੇ ਸੰਯੁਕਤ ਬਿਆਨ ’ਚ ਕਿਹਾ, ‘‘ਗ੍ਰੈਂਡਸਲੈਮ ਵੱਲੋਂ ਅਸੀਂ ਨਾਓਮੀ ਓਸਾਕਾ ਨੂੰ ਹਰ ਤਰ੍ਹਾਂ ਨਾਲ ਆਪਣੇ ਸਹਿਯੋਗ ਤੇ ਸਮਰਥਨ ਦੀ ਪੇਸ਼ਕਸ਼ ਕਰਦੇ ਹਾਂ। ਉਹ ਅਸਧਾਰਨ ਖਿਡਾਰੀ ਹੈ ਤੇ ਅਸੀਂ ਛੇਤੀ ਤੋਂ ਛੇਤੀ ਉਨ੍ਹਾਂ ਦੀ ਕੋਰਟ ’ਤੇ ਵਾਪਸੀ ਚਾਹੁੰਦੇ ਹਾਂ।’’


author

Tarsem Singh

Content Editor

Related News