ਖਿਡਾਰੀਆਂ ਦੇ ਨਮੂਨੇ ਲੈਣ ਲਈ ਲਖਨਊ ਪਹੁੰਚੀ ਨਾਡਾ ਦੀ ਟੀਮ
Thursday, Aug 29, 2019 - 02:47 PM (IST)

ਲਖਨਊ : ਰਾਸ਼ਟਰੀ ਡੋਪਿੰਗ ਰੋਕੂ ਏਜੇਂਸੀ (ਨਾਡਾ) ਦੀ ਟੀਮ ਕੌਮਾਂਤਰੀ ਐਥਲੈਟਿਕਸ ਚੈਂਪੀਅਨਸ਼ਿਪ ਦੇ ਤੀਜੇ ਦਿਨ ਵੀਰਵਾਰ ਨੂੰ ਰਾਜਧਾਨੀ ਲਖਨਊ ਪਹੁੰਚੀ। ਇਸ ਚੈਂਪੀਅਨਸ਼ਿਪ ਦੇ ਜ਼ਰੀਏ ਖਿਡਾਰੀ ਅਗਲੇ ਮਹੀਨੇ ਦੋਹਾ ਵਿਚ ਆਯੋਜਿਤ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨਗੇ। ਉੱਤਰ ਪ੍ਰਦੇਸ਼ ਐਥਲੈਟਿਕਸ ਸੰਘ ਦੇ ਜਰਨਲ ਸਕੱਤਰ ਪੀ. ਕੇ. ਸ਼੍ਰੀਵਾਸਤਵ ਨੇ ਦੱਸਿਆ ਕਿ ਡੋਪ ਟੈਸਟ ਲਈ ਖਿਡਾਰੀਆਂ ਦੇ ਨਮੂਨੇ ਲੈਣ ਲਈ ਨਾਡਾ ਦੀ ਟੀਮ ਅੱਜ ਲਖਨਊ ਪਹੁੰਚੀ। ਇਸ ਵਿਚ 2 ਵਿਗਿਆਨੀ ਅਤੇ 3 ਡੋਪਿੰਗ ਅਧਿਕਾਰੀ ਸ਼ਾਮਲ ਹਨ।
ਉਸਨੇ ਦੱਸਿਆ ਕਿ ਇਸ ਪ੍ਰਤੀਯੋਗਿਤਾ ਵਿਚ ਕੁਲ 668 ਐਥਲੀਟ ਹਿੱਸਾ ਲੈ ਰਹੇ ਹਨ। ਨਾਡਾ ਟੀਮ ਇਨ੍ਹਾਂ ਸਾਰੇ ਖਿਡਾਰੀਆਂ ਦੇ ਨਮੂਨੇ ਲੈਣ ਦਾ ਕੰਮ ਅੱਜ ਸ਼ੁਰੂ ਕਰੇਗੀ। ਇਸ ਸਵਾਲ ’ਤੇ ਕਿ ਨਾਡਾ ਦੀ ਟੀਮ ਸ਼ੁਰੂ ਵਿਚ ਹੀ ਕਿਉਂ ਨਹÄ ਪਹੁੰਚੀ, ਸ਼੍ਰੀਵਾਸਤਵ ਨੇ ਕਿਹਾ ਕਿ ਉਹ ਇਸ ਬਾਰੇ ਵਿਚ ਕੁਝ ਨਹÄ ਕਹਿ ਸਕਦੇ। ਉਸਨੇ ਦੱਸਿਆ ਕਿ ਚੈਂਪੀਅਨਸ਼ਿਪ ਵਿਚ ਪਿਛਲੇ 2 ਦਿਨਾ ਦੌਰਾਨ 20 ਮੁਕਾਬਲਿਆਂ ਦੇ ਵੱਖ ਦੌਰ ਹੋ ਚੁੱਕੇ ਹਨ।