IPL 2023: 5 ਗੇਂਦਾਂ 'ਤੇ 5 ਛੱਕੇ ਲਗਾ ਕੇ ਚਰਚਾ 'ਚ ਆਇਆ ਰਿੰਕੂ ਸਿੰਘ, ਕਦੇ ਲੋਕਾਂ ਦੇ ਘਰਾਂ 'ਚ ਲਾਉਂਦਾ ਸੀ ਪੋਚੇ

Monday, Apr 10, 2023 - 12:05 PM (IST)

IPL 2023: 5 ਗੇਂਦਾਂ 'ਤੇ 5 ਛੱਕੇ ਲਗਾ ਕੇ ਚਰਚਾ 'ਚ ਆਇਆ ਰਿੰਕੂ ਸਿੰਘ, ਕਦੇ ਲੋਕਾਂ ਦੇ ਘਰਾਂ 'ਚ ਲਾਉਂਦਾ ਸੀ ਪੋਚੇ

ਅਹਿਮਦਾਬਾਦ (ਭਾਸ਼ਾ)- ਗੁਜਰਾਤ ਟਾਈਟਨਸ ਖ਼ਿਲਾਫ਼ ਆਖ਼ਰੀ 5 ਗੇਂਦਾਂ ਵਿੱਚ 5 ਛੱਕੇ ਲਗਾ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਟੀ-20 ਮੈਚ ਵਿੱਚ ਐਤਵਾਰ ਨੂੰ ਯਾਦਗਾਰ ਜਿੱਤ ਦਿਵਾਉਣ ਵਾਲੇ ਰਿੰਕੂ ਸਿੰਘ ਨੇ ਆਪਣਾ ਹਰ ਛੱਕਾ ਉਨ੍ਹਾਂ ਲਈ ਸੰਘਰਸ਼ ਕਰਨ ਵਾਲੇ ਪਰਿਵਾਰ ਨੂੰ ਸਮਰਪਿਤ ਕੀਤਾ। ਰਿੰਕੂ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਤੋਂ ਆਉਂਦਾ ਹੈ। ਰਿੰਕੂ ਦੇ ਪਿਤਾ ਖਾਨਚੰਦ ਰਸੋਈ ਗੈਸ ਸਿਲੰਡਰ ਦੀ ਡਿਲਿਵਰੀ ਦਾ ਕੰਮ ਕਰਦੇ ਹਨ ਅਤੇ ਅਜੇ ਵੀ ਇਸ ਕਿੱਤੇ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ: ਹੁਣ ਇਸ ਇਨਫੈਕਸ਼ਨ ਨੇ ਵਧਾਈ ਅਮਰੀਕਾ ਦੀ ਚਿੰਤਾ, ਤੇਜ਼ੀ ਨਾਲ ਵਧ ਰਹੀ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ

ਪਰਿਵਾਰ ਨੂੰ ਕਰਜ਼ੇ ਦੇ ਬੋਝ ਵਿੱਚੋਂ ਕੱਢਣ ਲਈ ਰਿੰਕੂ ਨੇ ਉੱਤਰ ਪ੍ਰਦੇਸ਼ ਦੀ ਅੰਡਰ-19 ਟੀਮ ਦੇ ਖਿਡਾਰੀ ਵਜੋਂ ਮਿਲੇ ਵਜ਼ੀਫ਼ੇ ਨੂੰ ਬਚਾਉਣ ਲਈ ਘਰਾਂ ਵਿੱਚ ਨੌਕਰ ਦਾ ਕੰਮ ਵੀ ਕੀਤਾ ਹੈ। ਉਸ ਨੇ 21 ਗੇਂਦਾਂ ਵਿੱਚ 6 ਛੱਕੇ ਅਤੇ 1 ਚੌਕਾ ਲਗਾ ਕੇ ਗੁਜਰਾਤ ਦੇ ਜਬਾੜੇ ਤੋਂ ਜਿੱਤ ਖੋਹ ਲਈ। ਇਸ 25 ਸਾਲਾ ਖਿਡਾਰੀ ਨੇ ਪਿਛਲੇ ਸੀਜ਼ਨ ਵਿੱਚ ਵੀ 15 ਗੇਂਦਾਂ ਵਿੱਚ 40 ਦੌੜਾਂ ਬਣਾਈਆਂ ਸਨ ਪਰ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਇਸ ਮੈਚ ਦੇ ਆਖਰੀ ਓਵਰ ਵਿੱਚ ਟੀਮ ਲੋੜੀਂਦੀਆਂ 21 ਦੌੜਾਂ ਬਣਾਉਣ ਵਿੱਚ ਨਾਕਾਮ ਰਹੀ ਸੀ।

ਇਹ ਵੀ ਪੜ੍ਹੋ: ਅਮਰੀਕਾ 'ਚ ਬੋਲੇ ਭਾਰਤੀ ਰਾਜਦੂਤ ਤਰਨਜੀਤ ਸੰਧੂ, ਖਾਲਸਾ 'ਇਕਜੁੱਟ ਕਰਨ ਵਾਲੀ ਤਾਕਤ, ਵੰਡਣ ਵਾਲੀ ਨਹੀਂ'

ਰਿੰਕੂ ਨੇ ਗੁਜਰਾਤ ਖਿਲਾਫ ਯਾਦਗਾਰ ਪਾਰੀ ਖੇਡਣ ਤੋਂ ਬਾਅਦ ਕਿਹਾ, ''ਮੈਨੂੰ ਯਕੀਨ ਸੀ ਕਿ ਮੈਂ ਅਜਿਹਾ ਕਰ ਸਕਦਾ ਹਾਂ। ਪਿਛਲੇ ਸਾਲ ਲਖਨਊ ਵਿੱਚ ਅਜਿਹੀ ਹੀ ਸਥਿਤੀ ਵਿਚ ਸੀ। ਵਿਸ਼ਵਾਸ ਉਦੋਂ ਵੀ ਸੀ। ਮੈਂ ਬਹੁਤਾ ਨਹੀਂ ਸੋਚ ਰਿਹਾ ਸੀ, ਬੱਸ ਇੱਕ ਤੋਂ ਬਾਅਦ ਇੱਕ ਸ਼ਾਟ ਮਾਰਦਾ ਗਿਆ।'' ਉਸ ਨੇ ਕਿਹਾ, ''ਮੇਰੇ ਪਿਤਾ ਨੇ ਬਹੁਤ ਸੰਘਰਸ਼ ਕੀਤਾ, ਮੈਂ ਇੱਕ ਕਿਸਾਨ ਪਰਿਵਾਰ ਤੋਂ ਹਾਂ। ਮੈਂ ਮੈਦਾਨ ਦੇ ਬਾਹਰ ਜੋ ਵੀ ਗੇਂਦ ਮਾਰੀ, ਉਹ ਉਨ੍ਹਾਂ ਲੋਕਾਂ ਨੂੰ ਸਮਰਪਿਤ ਸੀ, ਜਿਨ੍ਹਾਂ ਨੇ ਮੇਰੇ ਲਈ ਬਹੁਤ ਕੁਰਬਾਨੀ ਦਿੱਤੀ।' ਕੇ.ਕੇ.ਆਰ. ਦੇ ਕਪਤਾਨ ਨਿਤੀਸ਼ ਰਾਣਾ ਨੇ ਕਿਹਾ, 'ਰਿੰਕੂ ਨੇ ਪਿਛਲੇ ਸਾਲ ਵੀ ਅਜਿਹਾ ਹੀ ਕੁਝ ਕੀਤਾ ਸੀ, ਹਾਲਾਂਕਿ ਅਸੀਂ ਉਹ ਮੈਚ ਨਹੀਂ ਜਿੱਤ ਸਕੇ ਸੀ। ਜਦੋਂ ਉਸ ਨੇ ਗੁਜਰਾਤ ਦੇ ਖਿਲਾਫ ਦੂਜਾ ਛੱਕਾ ਲਗਾਇਆ ਤਾਂ ਅਸੀਂ ਜ਼ਿਆਦਾ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਯਸ਼ ਦਿਆਲ ਚੰਗਾ ਪ੍ਰਦਰਸ਼ਨ ਨਹੀਂ ਕਰ ਰਿਹਾ ਸੀ। ਸਾਰਾ ਸਿਹਰਾ ਰਿੰਕੂ ਸਿੰਘ ਨੂੰ ਜਾਂਦਾ ਹੈ।'

ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਜਥਾ ਰਵਾਨਾ

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News