ਭਾਰਤ ਦਾ ਇਕ ਹੋਰ ਖਿਡਾਰੀ ਸੜਕ ਹਾਦਸੇ 'ਚ ਜ਼ਖਮੀ, ਵੱਡੇ ਮੈਚ 'ਚੋਂ ਹੋਇਆ ਬਾਹਰ

Saturday, Sep 28, 2024 - 11:20 AM (IST)

ਸਪੋਰਟਸ ਡੈਸਕ- ਭਾਰਤ-ਬੰਗਲਾਦੇਸ਼ ਟੈਸਟ ਸੀਰੀਜ਼ ਵਿਚਾਲੇ ਇਕ ਬੁਰੀ ਖਬਰ ਸਾਹਮਣੇ ਆਈ ਹੈ। ਟੀਮ ਇੰਡੀਆ ਦੇ ਬੱਲੇਬਾਜ਼ ਸਰਫਰਾਜ਼ ਖਾਨ ਦੇ ਭਰਾ ਅਤੇ ਪਿਤਾ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਸਰਫਰਾਜ਼ ਦਾ ਭਰਾ ਮੁਸ਼ੀਰ ਖਾਨ ਅਤੇ ਪਿਤਾ ਨੌਸ਼ਾਦ ਖਾਨ ਆਜ਼ਮਗੜ੍ਹ ਤੋਂ ਲਖਨਊ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਮੁਸ਼ੀਰ ਮੁੰਬਈ ਲਈ ਕ੍ਰਿਕਟ ਖੇਡਦਾ ਹੈ ਅਤੇ ਉਸਨੂੰ ਇਰਾਨੀ ਕੱਪ ਲਈ ਅਜਿੰਕਿਆ ਰਹਾਣੇ ਦੀ ਕਪਤਾਨੀ ਵਾਲੀ ਟੀਮ ਵਿੱਚ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ- ਗੰਭੀਰ ਦੀ ਗੱਦੀ 'ਤੇ ਬੈਠੇਗਾ ਧੋਨੀ ਦੀ CSK ਦਾ ਖਿਡਾਰੀ, ਸ਼ਾਹਰੁਖ ਨੇ ਦਿੱਤੀ ਜ਼ਿੰਮੇਵਾਰੀ
ਗਰਦਨ 'ਚ ਲੱਗੀ ਸੱਟ
ਮੁਸ਼ੀਰ ਦੀ ਗਰਦਨ 'ਚ ਗੰਭੀਰ ਸੱਟ ਲੱਗੀ ਹੈ। ਉਸ ਦੇ ਘੱਟੋ-ਘੱਟ ਛੇ ਤੋਂ ਤਿੰਨ ਮਹੀਨੇ ਬਾਹਰ ਰਹਿਣ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਜੇ ਤੱਕ ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਕਾਰ ਸੜਕ 'ਤੇ ਚਾਰ ਤੋਂ ਪੰਜ ਵਾਰ ਪਲਟ ਗਈ, ਜਿਸ ਕਾਰਨ ਮੁਸ਼ੀਰ ਗੰਭੀਰ ਜ਼ਖਮੀ ਹੋ ਗਿਆ। ਮੁਸ਼ੀਰ ਅਤੇ ਉਨ੍ਹਾਂ ਦੇ ਪਿਤਾ ਨੌਸ਼ਾਦ ਫਿਲਹਾਲ ਹਸਪਤਾਲ 'ਚ ਦਾਖਲ ਹਨ। ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ- ਸੱਟ ਹੁਣ ਠੀਕ ਹੈ, ਅਗਲਾ ਵੱਡਾ ਟੀਚਾ 2025 ਵਿਸ਼ਵ ਚੈਂਪੀਅਨਸ਼ਿਪ : ਨੀਰਜ ਚੋਪੜਾ
ਇਰਾਨੀ ਕੱਪ ਤੋਂ ਬਾਹਰ ਹੋਣਾ ਤੈਅ 
ਇਸ ਹਾਦਸੇ 'ਤੇ ਮੁੰਬਈ ਕ੍ਰਿਕਟ ਸੰਘ (MCA) ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਮੁਸ਼ੀਰ ਦਾ ਇਰਾਨੀ ਕੱਪ ਤੋਂ ਬਾਹਰ ਹੋਣਾ ਹੁਣ ਤੈਅ ਮੰਨਿਆ ਜਾ ਰਿਹਾ ਹੈ। ਇਹ 1 ਅਕਤੂਬਰ ਤੋਂ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ 'ਚ ਹੋਣ ਜਾ ਰਿਹਾ ਹੈ। ਇਸ 'ਚ ਰਣਜੀ ਚੈਂਪੀਅਨ ਮੁੰਬਈ ਦਾ ਸਾਹਮਣਾ ਰੈਸਟ ਆਫ ਇੰਡੀਆ ਦੀ ਟੀਮ ਨਾਲ ਹੋਵੇਗਾ। ਇਸ ਤੋਂ ਇਲਾਵਾ ਮੁਸ਼ੀਰ ਰਣਜੀ ਟਰਾਫੀ ਦੇ ਪਹਿਲੇ ਕੁਝ ਮੈਚਾਂ ਤੋਂ ਵੀ ਦੂਰ ਰਹਿਣਗੇ।

PunjabKesari
ਮੁਸ਼ੀਰ ਦਾ ਫਾਰਮ
ਮੁਸ਼ੀਰ ਨੇ ਰੈੱਡ-ਬਾਲ ਕ੍ਰਿਕਟ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਹਾਲ ਹੀ ਵਿੱਚ ਸਮਾਪਤ ਹੋਈ ਦਲੀਪ ਟਰਾਫੀ ਵਿੱਚ, ਉਨ੍ਹਾਂ ਨੇ ਭਾਰਤ ਏ ਦੇ ਖਿਲਾਫ ਇੰਡੀਆ ਬੀ ਦੀ ਜਿੱਤ ਵਿੱਚ 181 ਦੌੜਾਂ ਬਣਾਈਆਂ। ਹਾਲਾਂਕਿ ਪਿਛਲੀਆਂ ਚਾਰ ਪਾਰੀਆਂ 'ਚ ਉਹ ਦੋ ਵਾਰ ਜ਼ੀਰੋ 'ਤੇ ਆਊਟ ਹੋਏ ਹਨ। 19 ਸਾਲ ਦੇ ਮੁਸ਼ੀਰ ਦਾ ਫਸਟ ਕਲਾਸ ਵਿੱਚ ਔਸਤ 51.14 ਹੈ। ਇਸ 'ਚ 15 ਪਾਰੀਆਂ 'ਚ 716 ਦੌੜਾਂ ਸ਼ਾਮਲ ਹਨ। ਉਨ੍ਹਾਂ ਨੇ ਤਿੰਨ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਲਗਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Aarti dhillon

Content Editor

Related News