IPL 2022 : ਅੱਜ ਮੁੰਬਈ ਦਾ ਸਾਹਮਣਾ ਪੰਜਾਬ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

04/13/2022 11:42:08 AM

ਸਪੋਰਟਸ ਡੈਸਕ- ਮੁੰਬਈ ਇੰਡੀਅਨਜ਼ ਅੱਜ 13 ਅਪ੍ਰੈਲ ਨੂੰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ (ਐੱਮ. ਸੀ. ਏ.) 'ਚ ਪੰਜਾਬ ਕਿੰਗਜ਼ ਨਾਲ ਭਿੜੇਗੀ। ਮੁੰਬਈ ਦੀ ਗੱਲ ਕਰੀਏ ਹੌਲੀ ਸ਼ੁਰੂਆਤ ਲਈ ਮਸ਼ਹੂਰ ਇਹ ਟੀਮ ਇਸ ਵਾਰ ਵੀ ਆਪਣੇ ਪਹਿਲੇ ਚਾਰੋ ਮੁਕਾਬਲੇ ਗੁਆ ਚੁੱਕੀ ਹੈ। ਦੂਜੇ ਪਾਸੇ ਪੰਜਾਬ ਨੇ 4 'ਚੋਂ 2 ਮੁਕਾਬਲੇ ਜਿੱਤੇ ਹਨ। ਤੀਜੀ ਜਿੱਤ ਤੇਵਤੀਆ ਨੇ ਆਖ਼ਰੀ ਦੋ ਗੇਂਦਾਂ 'ਚ 2 ਛੱਕੇ ਮਾਰ ਕੇ ਪੰਜਾਬ ਕਿੰਗਜ਼ ਤੋਂ ਖੋਹ ਲਈ ਸੀ। ਅੱਜ ਦੇ ਮੁਕਾਬਲੇ ਨੂੰ ਜਿੱਤ ਕੇ ਦੋਵੇਂ ਹੀ ਟੀਮਾਂ ਲੈਅ 'ਚ ਪਰਤਨ ਦੀਆਂ ਕੋਸ਼ਿਸ਼ਾਂ ਕਰਨਗੀਆਂ।

ਇਹ ਵੀ ਪੜ੍ਹੋ : IPL 2022 : ਚੇਨਈ ਨੇ ਬੈਂਗਲੁਰੂ ਨੂੰ 23 ਦੌੜਾਂ ਨਾਲ ਹਰਾਇਆ

ਹੈੱਡ ਟੂ ਹੈੱਡ
ਪੰਜਾਬ ਤੇ ਮੁੰਬਈ ਦਰਮਿਆਨ ਅਜੇ ਤਕ ਕੁਲ 27 ਮੈਚ ਹੋਏ ਹਨ। ਇਨ੍ਹਾਂ 27 ਮੈਚਾਂ 'ਚੋਂ ਪੰਜਾਬ ਨੇ 14 ਮੈਚ ਜਿੱਤੇ ਹਨ ਜਦਕਿ ਮੁੰਬਈ ਨੇ 13 ਮੈਚਾਂ 'ਚ ਜਿੱਤ ਦਰਜ ਕੀਤੀ ਹੈ।

ਇਹ ਵੀ ਪੜ੍ਹੋ : ਮੁੰਬਈ ਇੰਡੀਅਨਜ਼ ਦੀ ਹਾਰ 'ਤੇ ਬੁਮਰਾਹ ਨੇ ਕਿਹਾ- ਹਰ ਟੀਮ ਨੂੰ ਇਸ ਤੋਂ ਗੁਜ਼ਰਨਾ ਪੈਂਦਾ ਹੈ

ਦੋਵਾਂ ਟੀਮਾਂ ’ਚ ਸ਼ਾਮਲ ਖਿਡਾਰੀ
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਅਨਮੋਲਪ੍ਰੀਤ ਸਿੰਘ, ਰਾਹੁਲ ਬੁੱਧੀ, ਰਮਨਦੀਪ ਸਿੰਘ, ਸੂਰਯਕੁਮਾਰ ਯਾਦਵ, ਤਿਲਕ ਵਰਮਾ, ਟਿਮ ਡੇਵਿਡ, ਅਰਜੁਨ ਤੇਂਦੁਲਕਰ, ਬਾਸਿਲ ਥੰਪੀ, ਰਿਤੀਕ ਸ਼ੌਕੀਨ, ਜਸਪ੍ਰੀਤ ਬੁਮਰਾਹ, ਜੈਦੇਵ ਉਨਾਦਕਟ, ਜੋਫਰਾ ਆਰਚਰ, ਮਯੰਕ ਮਾਰਕੰਡੇ, ਮੁਰੂਗਨ ਅਸ਼ਵਿਨ, ਰਿਲੇ ਮੇਰੇਡਿਥ, ਟਾਈਮਲ ਮਿਲਜ਼, ਅਰਸ਼ਦ ਖ਼ਾਨ, ਡੇਨੀਅਲ ਸੈਮਸ, ਡੇਵਾਲਡ ਬ੍ਰੇਵਿਸ, ਫੇਬੀਅਨ ਏਲੇਨ, ਕੀਰੋਨ ਪੋਲਾਰਡ, ਸੰਜੇ ਯਾਦਵ, ਆਇਰਨ ਜੁਆਲ ਤੇ ਇਸ਼ਾਨ ਕਿਸ਼ਨ।

ਪੰਜਾਬ ਕਿੰਗਜ਼ : ਸ਼ਿਖਰ ਧਵਨ, ਮਯੰਕ ਅਗਰਵਾਲ (ਕਪਤਾਨ), ਅਰਸ਼ਦੀਪ ਸਿੰਘ, ਕੈਗਿਸੋ ਰਬਾਡਾ, ਜਾਨੀ ਬੇਰਸਟੋ, ਰਾਹੁਲ ਚਾਹਰ, ਹਰਪ੍ਰੀਤ ਬਰਾੜ, ਐਮ ਸ਼ਾਹਰੁਖ਼ ਖ਼ਾਨ, ਪ੍ਰਭਸਿਮਰਨ ਸਿੰਘ, ਜਿਤੇਸ਼ ਸ਼ਰਮਾ, ਇਸ਼ਾਨ ਪੋਰੇਲ, ਲਿਆਮ ਲਿਵਿੰਗਸਟੋਨ, ਓਡੀਅਨ ਸਮਿਥ, ਸੰਦੀਪ ਸ਼ਰਮਾ, ਰਾਜ ਅੰਗਦ ਬਾਵਾ, ਰਿਸ਼ੀ ਧਵਨ, ਪ੍ਰੇਰਕ ਮਾਰਕੰਡੇ, ਵੈਭਵ ਅਰੋੜਾ, ਰਿਤਿਕ ਚੈਟਰਜੀ, ਬਲਤੇਜ ਢਾਂਢਾ, ਅੰਸ਼ ਪਟੇਲ, ਨਾਥਨ ਏਲਿਸ, ਅਥਰਵ ਤਾਇਡੇ, ਭਾਨੁਕਾ ਰਾਜਪਕਸ਼ੇ ਤੇ ਬੇਨੀ ਹਾਵੇਲ। 

ਇਹ ਵੀ ਪੜ੍ਹੋ : ਸਾਇਨਾ ਨੇ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਦੇ ਚੋਣ ਟ੍ਰਾਇਲ 'ਚ ਹਿੱਸਾ ਨਹੀਂ ਲੈਣ ਦਾ ਕੀਤਾ ਫ਼ੈਸਲਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News