DC v MI : ਦਿੱਲੀ ਦੀ ਮੁੰਬਈ 'ਤੇ ਸ਼ਾਨਦਾਰ ਜਿੱਤ, 6 ਵਿਕਟਾਂ ਨਾਲ ਹਰਾਇਆ

Tuesday, Apr 20, 2021 - 11:25 PM (IST)

DC v MI : ਦਿੱਲੀ ਦੀ ਮੁੰਬਈ 'ਤੇ ਸ਼ਾਨਦਾਰ ਜਿੱਤ, 6 ਵਿਕਟਾਂ ਨਾਲ ਹਰਾਇਆ

ਚੇਨਈ- ਅਨੁਭਵੀ ਲੈੱਗ ਸਪਿਨਰ ਅਮਿਤ ਮਿਸ਼ਰਾ ਦੇ ਫਿਰਕੀ ਦੇ ਜਾਦੂ ਤੋਂ ਬਾਅਦ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਮੰਗਲਵਾਰ ਨੂੰ ਇੱਥੇ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਪਿਛਲੀ ਚੈਂਪੀਅਨ ਟੀਮ ਦੇ ਵਿਰੁੱਧ ਲਗਾਤਾਰ ਪੰਜ ਹਾਰ ਦੇ ਕ੍ਰਮ ਨੂੰ ਤੋੜ ਦਿੱਤਾ। ਮੁੰਬਈ ਦੇ 138 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (45) ਤੇ ਸਟੀਵ ਸਮਿਥ (33) ਦੀ ਪਾਰੀਆਂ ਦੀ ਬਦੌਲਤ 19.1 ਓਵਰਾਂ 'ਚ ਚਾਰ ਵਿਕਟਾਂ 'ਤੇ 138 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਲਲਿਤ ਯਾਦਵ ਨੇ ਵੀ ਅਜੇਤੂ 22 ਦੌੜਾਂ ਦੀ ਪਾਰੀ ਖੇਡੀ। ਮੁੰਬਈ ਦੀ ਟੀਮ ਮਿਸ਼ਰਾ (24 ਦੌੜਾਂ 'ਤੇ 4 ਵਿਕਟਾਂ) ਦੀ ਫਿਰਕੀ ਦੇ ਸਾਹਮਣੇ 9 ਵਿਕਟਾਂ 'ਤੇ 137 ਦੌੜਾਂ ਹੀ ਬਣਾ ਸਕੀ। ਮੁੰਬਈ ਵਲੋਂ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਜ਼ਿਆਦਾ 44 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਇਸ਼ਾਨ ਕਿਸ਼ਨ (25), ਸੂਰਯ ਕੁਮਾਰ ਯਾਦਵ (24)ਤੇ ਜੈਯੰਤ ਯਾਦਵ (23) ਨੇ ਵੀ ਸ਼ਾਨਦਾਰ ਪਾਰੀ ਖੇਡੀ। 

PunjabKesari

PunjabKesari
ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਵੀ ਖਰਾਬ ਰਹੀ ਤੇ ਟੀਮ ਨੇ ਦੂਜੇ ਓਵਰ 'ਚ ਹੀ ਪ੍ਰਿਥਵੀ ਸ਼ਾਹ (07) ਦਾ ਵਿਕਟਾ ਗੁਆ ਦਿੱਤਾ। ਦਿੱਲੀ ਦੀ ਟੀਮ ਨੂੰ ਆਖਰੀ ਪੰਜ ਓਵਰਾਂ 'ਚ ਜਿੱਤ ਦੇ ਲਈ 37 ਦੌੜਾਂ ਦੀ ਜ਼ਰੂਰਤ ਸੀ। ਪੰਤ (07) ਨੇ ਬੋਲਟ 'ਤੇ ਚੌਕੇ ਨਾਲ ਖਾਤਾ ਖੋਲ੍ਹਿਆ ਪਰ ਬੁਮਰਾਹ ਦੀ ਗੇਂਦ 'ਤੇ ਫਾਈਨ ਲੈੱਗ 'ਤੇ ਕ੍ਰਿਣਾਲ ਨੂੰ ਕੈਚ ਦੇ ਬੈਠੇ। ਲਲਿਤ ਨੇ ਇਸ ਦੌਰਾਨ ਬੁਮਰਾਹ ਨੂੰ ਚੌਕਾ ਲਗਾਇਆ। ਸ਼ਿਮਰੋਨ ਹਿੱਟਮਾਇਰ (ਅਜੇਤੂ 14) ਨੇ ਬੋਲਟ 'ਤੇ ਚੌਕੇ ਦੇ ਨਾਲ ਦੌੜਾਂ ਤੇ ਗੇਂਦ ਦੇ ਵਿਚਾਲੇ ਦੇ ਅੰਤਰ ਨੂੰ ਘੱਟ ਕੀਤਾ, ਜਿਸ ਤੋਂ ਬਾਅਦ ਦਿੱਲੀ ਨੂੰ ਆਖਰੀ 2 ਓਵਰਾਂ 'ਚ 15 ਦੌੜਾਂ ਦੀ ਜ਼ਰੂਰ ਸੀ।

PunjabKesari
ਬੁਮਰਾਹ ਨੇ 19ਵੇਂ ਓਵਰ 'ਚ 2 ਨੌ ਬਾਲ ਸਮੇਤ 10 ਦੌੜਾਂ ਦਿੱਤੀਆਂ ਤੇ ਦਿੱਲੀ ਦੀ ਜਿੱਤ ਪੱਕੀ ਹੋ ਗਈ। ਪੋਲਾਰਡ ਨੂੰ ਆਖਰੀ ਓਵਰ 'ਚ ਦਿੱਲੀ ਨੂੰ ਪੰਜ ਦੌੜਾਂ ਬਣਾਉਣ ਤੋਂ ਰੋਕਣਾ ਸੀ ਪਰ ਹਿੱਟਮਾਇਰ ਨੇ ਪਹਿਲੀ ਗੇਂਦ 'ਤੇ ਚੌਕਾ ਲਗਾ ਕੇ ਦਿੱਲੀ ਦੀ ਜਿੱਤ ਦੀ ਰਾਹ ਸਾਫ ਕਰ ਦਿੱਤੀ। 

 

PunjabKesari

ਟੀਮਾਂ : 

ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸਟੀਵਨ ਸਮਿਥ, ਰਿਸ਼ਭ ਪੰਤ (ਡਬਲਯੂ / ਸੀ), ਮਾਰਕਸ ਸਟੋਨਿਸ, ਸ਼ਿਮਰੋਨ ਹੇਟਮਾਇਰ, ਲਲਿਤ ਯਾਦਵ, ਰਵੀਚੰਦਰਨ ਅਸ਼ਵਿਨ, ਕਾਗੀਸੋ ਰਬਾਡਾ, ਅਮਿਤ ਮਿਸ਼ਰਾ, ਅਵੇਸ਼ ਖਾਨ

ਮੁੰਬਾਈ ਇੰਡੀਅਨਜ਼ : ਕੁਇੰਟਨ ਡੀ ਕੌਕ (ਡਬਲਯੂ), ਰੋਹਿਤ ਸ਼ਰਮਾ (ਸੀ), ਸੂਰਯਕੁਮਾਰ ਯਾਦਵ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਕੀਰੋਨ ਪੋਲਾਰਡ, ਕਰੂਨਾਲ ਪੰਡਯਾ, ਰਾਹੁਲ ਚਾਹਰ, ਜੈਅੰਤ ਯਾਦਵ, ਜਸਪਰੀਤ ਬੁਮਰਾਹ, ਟ੍ਰੇਂਟ ਬੋਲਟ


author

Tarsem Singh

Content Editor

Related News