ਧੋਨੀ ਨੂੰ ਹੀ ਲੈਣ ਦਿਓ ਸੰਨਿਆਸ ਦਾ ਫੈਸਲਾ : ਚੌਹਾਨ

Sunday, Jul 14, 2019 - 06:30 PM (IST)

ਧੋਨੀ ਨੂੰ ਹੀ ਲੈਣ ਦਿਓ ਸੰਨਿਆਸ ਦਾ ਫੈਸਲਾ : ਚੌਹਾਨ

ਸਪੋਰਟਸ ਡੈਸਕ-  ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਗ ਧੋਨੀ ਦੀ ਲਗਾਤਾਰ ਜਾਰੀ ਆਲੋਚਨਾ ਤੇ ਉਸਦੇ ਸੰਨਿਆਸ ਦੀ ਉੱਠਦੀ ਮੰਗ ਵਿਚਾਲੇ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਚੇਤਨ ਚੌਹਾਨ ਨੇ ਕਿਹਾ ਕਿ ਇਸ ਚੈਂਪੀਅਨ ਕ੍ਰਿਕਟਰ 'ਤੇ ਦਬਾਅ ਪਾਉਣ ਦੀ ਬਜਾਏ ਭਾਰਤੀ ਕ੍ਰਿਕਟ ਵਿਚ ਉਸਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਸ ਨੂੰ ਖੁਦ ਫੈਸਲਾ ਲੈਣ ਦਿੱਤਾ ਜਾਵੇ।

PunjabKesari

ਉੱਤਰ ਪ੍ਰਦੇਸ਼ ਦੇ ਖੇਡ ਮੰਤਰੀ ਚੌਹਾਨ ਨੇ ਐਤਵਾਰ ਨੂੰ ਕਿਹਾ, ''ਵਿਸ਼ਵ ਕੱਪ ਵਿਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਾ ਕਰ ਸਕਣ ਦੀ ਵਜ੍ਹਾ ਨਾਲ ਧੋਨੀ ਦੀ  ਆਲੋਚਨਾ ਕਰਨ ਵਾਲਿਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਰਤੀ ਕ੍ਰਿਕਟ ਵਿਚ ਧੋਨੀ ਦਾ ਬੇਮਿਸਾਲ ਯੋਗਦਾਨ ਰਿਹਾ ਹੈ। ਇਸ ਅਲਫਾਜ ਵਿਚ ਬਿਆਨ ਕਰਨਾ ਮੁਸ਼ਕਿਲ ਹੈ। ਇਹ ਸਹੀ ਹੈ ਕਿ ਵਿਸ਼ਵ ਕੱਪ ਵਿਚ ਧੋਨੀ ਦਾ ਪ੍ਰਦਰਸਨ ਉਮੀਦਾਂ ਅਨੁਸਾਰ ਨਹੀਂ ਰਿਹਾ ਪਰ ਉਸ 'ਤੇ ਸੰਨਿਆਸ ਲੈਣ ਦਾ ਦਬਾਅ ਪਾਉਣ ਦੀ ਬਜਾਏ ਇਹ ਫੈਸਲਾ ਉਸ 'ਤੇ ਛੱਡਣਾ ਜ਼ਰੂਰੀ ਹੈ।''


Related News