ਵਿਸ਼ਾਖਾਪਟਨਮ ਵਨ ਡੇ ਟਾਈ, ਟੀਮ ਇੰਡੀਆ ਅਤੇ ਧੋਨੀ ਦੇ ਨਾਂ ਹੋਏ ਇਹ ਰਿਕਾਰਡ
Thursday, Oct 25, 2018 - 10:33 AM (IST)

ਨਵੀਂ ਦਿੱਲੀ—ਜਿਸ ਟੀਮ 'ਚ ਵਿਰਾਟ ਕੋਹਲੀ ਅਤੇ ਐੱਮ.ਐੱਸ. ਧੋਨੀ ਵਰਗੇ ਵੱਡੇ ਨਾਂ ਹੋਣ ਉਸ ਭਾਰਤੀ ਟੀਮ ਨੂੰ ਵੈਸਟਇੰਡੀਜ਼ ਦੀ ਕਮਜ਼ੋਰ ਮੰਨੀ ਜਾ ਰਹੀ ਨੌਜਵਾਨ ਅਤੇ ਗੈਰਅਨੁਭਵੀ ਟੀਮ ਨੇ ਵੱਡਾ ਝਟਕਾ ਦਿੱਤਾ ਹੈ। ਵਿਸ਼ਾਖਾਪਟਨਮ ਵਨ ਡੇ 'ਚ ਵਿੰਡੀਜ਼ ਟੀਮ ਨੇ ਭਾਰਤ ਨਾਲ ਮੈਚ ਟਾਈ ਕਰਾਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 50 ਓਵਰਾਂ 'ਚ 321 ਦੌੜਾਂ ਬਣਾਈਆਂ। ਇਸਦੇ ਬਾਵਜੂਦ ਸ਼ੇ ਹੋਪ ਦੀ ਅਜੇਤੂ 123 ਦੌੜਾਂ ਦੀ ਪਾਰੀ ਅਤੇ ਹੇਟਮਾਇਰ ਦੇ ਤਾਬੜਤੋੜ 94 ਦੌੜਾਂ ਦੀ ਬਦੌਲਤ ਵਿੰਡੀਜ਼ ਟੀਮ ਸਕੋਰ ਤੱਕ ਪਹੁੰਚ ਗਈ। ਹਾਲਾਂਕਿ ਉਹ ਜਿੱਤ ਸਕਦੀ ਸੀ ਪਰ ਆਖਿਰੀ ਪਲਾਂ 'ਚ ਭਾਰਤ ਦੀ ਕਿਸੇ ਗੇਂਦਬਾਜ਼ੀ ਨੇ ਮੈਚ ਨੂੰ ਬਦਲ ਦਿੱਤਾ। ਇਸ ਟਾਈ ਮੈਚ ਦੌਰਾਨ ਕਈ ਰਿਕਾਰਡ ਬਣੇ।
ਭਾਰਤ ਦੁਨੀਆ ਦੀ ਪਹਿਲੀ ਟੀਮ ਹੈ ਜਿਸ ਨੇ ਇਕ ਕੈਲੇਂਡਰ ਈਅਨ 'ਚ ਦੋ ਵਨ ਡੇ ਮੈਚ ਟਾਈ ਖੇਡੇ ਹਨ। ਭਾਰਤ ਦਾ ਏਸ਼ੀਆ ਕੱਪ 'ਚ ਅਫਗਾਨਿਸਤਾਨ ਦੇ ਖਿਲਾਫ ਮੈਚ ਵੀ ਟਾਈ ਰਿਹਾ ਸੀ। ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਦੂਜੀ ਬਾਰ ਮੈਚ ਟਾਈ ਹੋਇਆ ਹੈ, 1991 'ਚ ਵੀ ਭਾਰਤ=ਵਿੰਡੀਜ਼ ਵਨ ਡੇ ਮੈਚ ਟਾਈ ਹੋਇਆ ਸੀ, ਹੁਣ 28 ਸਾਲ ਬਾਅਦ ਦੋਵੇਂ ਟੀਮਾਂ ਦਾ ਮੈਚ ਟਾਈ ਹੋਇਆ ਹੈ।ਵੈਸਟਇੰਡੀਜ਼ ਦੀ ਟੀਮ ਦੁਨੀਆ 'ਚ ਸਭ ਤੋਂ ਜ਼ਿਆਦਾ 10 ਟਾਈ ਮੈਚ ਖੇਡਣ ਵਾਲੀ ਟੀਮ ਬਣ ਗਈ ਹੈ। ਆਸਟ੍ਰੇਲੀਆ ਅਤੇ ਭਾਰਤ ਦੇ 9-9 ਵਨ ਡੇ ਮੈਚ ਟਾਈ ਰਹੇ ਹਨ। ਵਿਰਾਟ ਕੋਹਲੀ ਟਾਈ ਮੈਚ 'ਚ ਦੂਜੇ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਖਿਡਾਰੀ ਬਣ ਗਏ ਹਨ, ਵਿਰਾਟ ਨੇ ਵਿੰਡੀਜ਼ ਖਿਲਾਫ ਅਜੇਤੂ 157 ਦੌੜਾਂ ਬਣਾਈਆਂ, ਟਾਈ ਮੈਚ 'ਚ ਸਭ ਤੋਂ ਜ਼ਿਆਦਾ 158 ਦੌੜਾਂ ਦੀ ਪਾਰੀ ਇੰਗਲੈਂਡ ਦੇ ਸਾਬਕਾ ਕਪਤਾਨ ਐਂਡਰਿਊ ਸਟਰਾਸ ਨੇ ਖੇਡੀ ਹੈ। ਐੱਮ.ਐੱਸ. ਧੋਨੀ ਨੇ ਆਪਣੇ ਕਰੀਅਰ 'ਚ 6 ਟਾਈ ਮੈਚਾਂ ਦਾ ਹਿੱਸਾ ਰਹੇ ਹਨ ਉਨ੍ਹਾਂ ਨੇ ਪਾਕਿਸਤਾਨ ਦੇ ਆਮਿਰ ਸੋਹੇਲ, ਇੰਜ਼ਮਾਮ ਉਲ-ਹਕ ਅਤੇ ਵਸੀਮ ਅਕਰਮ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਭਾਰਤ ਲਈ 321 ਦੌੜਾਂ ਦਾ ਇਹ ਸਕੋਰ ਹੀ ਅਨਲਕੀ ਸਾਬਿਤ ਹੋਇਆ, ਇਸ ਸਕੋਰ ਨੂੰ ਬਣਾਉਂਦੇ ਹੀ ਤੈਅ ਹੋ ਗਿਆ ਸੀ ਕਿ ਟੀਮ ਇੰਡੀਆ ਇਹ ਮੈਚ ਜਿੱਤੇਗੀ।
ਦਰਅਸਲ ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਵੀ ਵਨ ਡੇ 'ਚ ਦੋ ਮੌਕਿਆਂ 'ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 321 ਦੌੜਾਂ ਬਣਾਈਆਂ ਅਤੇ ਦੋਵੇਂ ਵਾਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੇ ਸਭ ਤੋਂ ਪਹਿਲਾਂ 2007 'ਚ ਪਾਕਿਸਤਾਨ ਖਿਲਾਫ ਮੋਹਾਲੀ ਵਨ ਡੇ 'ਚ 321 ਦੌੜਾਂ ਬਣਾਈਆਂ ਸਨ, ਪਾਕਿਸਤਾਨ ਟੀਮ ਨੇ ਚਾਰ ਵਿਕਟਾਂ ਨਾਲ ਇਹ ਮੈਚ ਜਿੱਤ ਲਿਆ ਸੀ। ਭਾਰਤੀ ਟੀਮ ਨੇ ਪਿਛਲੇ ਸਾਲ ਆਈ.ਸੀ.ਸੀ. ੈਚੈਂਪੀਅਨਜ਼ ਟਰਾਫੀ 'ਚ ਸ਼੍ਰੀਲੰਕਾ ਖਿਲਾਫ ਓਵਲ 'ਚ 321 ਦੌੜਾਂ ਬਣਾਈਆਂ ਸਨ, ਸ਼੍ਰੀਲੰਕਾ ਟੀਮ ਨੇ 48.4 ਓਵਰ 'ਚ ਹੀ ਤਿੰਨ ਵਿਕਟਾਂ ਦੇ ਨੁਕਸਾਨ ਟੀਚਾ ਹਾਸਲ ਕਰ ਲਿਆ ਸੀ।