IND vs NZ : ਧੋਨੀ ਸੈਮੀਫਾਈਨਲ ''ਚ ਉਤਰਦੇ ਹੀ ਬਣਾ ਦੇਣਗੇ ਇਹ ਵਰਲਡ ਰਿਕਾਰਡ

07/09/2019 1:59:20 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਐੱਮ.ਐੱਸ. ਧੋਨੀ ਭਾਵੇਂ ਹੀ ਇਸ ਵਰਲਡ ਕੱਪ 'ਚ ਆਪਣੀ ਸਰਵਸ੍ਰੇਸ਼ਠ ਫਾਰਮ 'ਚ ਨਾ ਹੋਣ ਪਰ ਜਦੋਂ ਉਹ ਮੰਗਲਵਾਰ ਨੂੰ ਨਿਊਜ਼ੀਲੈਂਡ ਖਿਲਾਫ ਮੈਨਚੈਸਟਰ 'ਚ ਸੈਮੀਫਾਈਨਲ 'ਚ ਉਤਰਨਗੇ ਤਾਂ ਇਕ ਨਵਾਂ ਇਤਿਹਾਸ ਰਚਦੇ ਹੋਏ ਵਰਲਡ ਰਿਕਾਰਡ ਬਣਾ ਦੇਣਗੇ।
PunjabKesari
ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ਮੈਚ ਧੋਨੀ ਦਾ 350ਵਾਂ ਵਨ-ਡੇ ਹੋਵੇਗਾ ਅਤੇ ਇਹ ਉਪਲਬਧੀ ਹਾਸਲ ਕਰਨ ਵਾਲੇ ਉਹਦੁਨੀਆ ਦੇ ਦਸਵੇਂ ਅਤੇ ਸਚਿਨ ਤੇਂਦੁਲਕਰ ਦੇ ਬਾਅਦ ਦੂਜੇ ਭਾਰਤੀ ਕ੍ਰਿਕਟਰ ਬਣ ਜਾਣਗੇ। ਧੋਨੀ ਨੇ ਇਨ੍ਹਾਂ 'ਚੋਂ 346 ਵਨ-ਡੇ ਭਾਰਤ ਅਤੇ ਤਿੰਨ ਵਨ-ਡੇ ਏਸ਼ੀਆ ਇਲੈਵਨ ਲਈ ਖੇਡੇ ਹਨ। ਦੁਨੀਆ 'ਚ ਸਭ ਤੋਂ ਜ਼ਿਆਦਾ ਵਨ-ਡੇ ਖੇਡਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ ਜਿਨ੍ਹਾਂ ਨੇ 463 ਵਨ-ਡੇ ਖੇਡੇ ਹਨ।
PunjabKesari
ਸਭ ਤੋਂ ਜ਼ਿਆਦਾ ਵਨ-ਡੇ ਖੇਡਣ ਵਾਲੇ ਕ੍ਰਿਕਟਰ
ਸਚਿਨ ਤੇਂਦੁਲਕਰ -463 
ਮਹੇਲਾ ਜੈਵਰਧਨੇ-448
ਸਨਥ ਜੈਸੂਰਯਾ-445 
ਕੁਮਾਰ ਸੰਗਕਾਰਾ- 404
ਸ਼ਾਹਿਦ ਅਫਰੀਦੀ-398
ਇੰਜ਼ਮਾਮ-ਉਲ-ਹੱਕ-378
ਰਿਕੀ ਪੋਂਟਿੰਗ-375
ਵਸੀਮ ਅਕਰਮ-356
ਮੁਥਈਆ ਮੁਰਲੀਧਰਨ-350
ਐੱਮ.ਐੱਸ. ਧੋਨੀ-349

ਇਸ ਦੇ ਨਾਲ ਹੀ ਧੋਨੀ ਵਿਕਟਕੀਪਰ ਦੇ ਤੌਰ 'ਤੇ 350 ਵਨ-ਡੇ ਖੇਡਣ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਬਣ ਜਾਣਗੇ। ਸ਼੍ਰੀਲੰਕਾ ਦੇ ਕੁਮਾਰ ਸੰਗਕਾਰਾ ਨੇ ਉਂਝ ਤਾਂ 360 ਵਨ-ਡੇ ਖੇਡੇ ਹਨ, ਪਰ ਸੰਗਾਕਾਰਾ ਨੇ ਇਨ੍ਹਾਂ 'ਚੋਂ 44 ਵਨ-ਡੇ ਇਕ ਮਾਹਰ ਬੱਲੇਬਾਜ਼ ਦੇ ਤੌਰ 'ਤੇ ਖੇਡੇ ਹਨ।  


Tarsem Singh

Content Editor

Related News