ਧੋਨੀ, ਰੋਹਿਤ ਆਗਾਮੀ ਵਨਡੇ ਸੀਰੀਜ਼ ਲਈ ਆਸਟਰੇਲੀਆ ਹੋਏ ਰਵਾਨਾ

Monday, Jan 07, 2019 - 06:55 PM (IST)

ਧੋਨੀ, ਰੋਹਿਤ ਆਗਾਮੀ ਵਨਡੇ ਸੀਰੀਜ਼ ਲਈ ਆਸਟਰੇਲੀਆ ਹੋਏ ਰਵਾਨਾ

ਮੁੰਬਈ : ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਸਮੇਤ ਭਾਰਤੀ ਵਨਡੇ ਟੀਮ ਦੇ ਮੈਂਬਰ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਸੀਰੀਜ਼ ਲਈ ਸੋਮਵਾਰ ਨੂੰ ਰਵਾਨਾ ਹੋਏ। ਬੀ. ਸੀ. ਸੀ. ਆਈ. ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਖਿਡਾਰੀਆਂ ਨੇ ਦੋਪਿਹਰ ਨੂੰ ਫਲਾਈਟ ਫੜੀ ਹੈ। ਆਲਰਾਊਂਡਰ ਕੇਦਾਰ ਜਾਧਵ ਵਨਡੇ ਟੀਮ ਦਾ ਹਿੱਸਾ ਹੈ, ਉਨ੍ਹਾਂ ਨੇ ਰਵਾਨਾ ਹੋਣ ਤੋਂ ਪਹਿਲਾਂ ਧੋਨੀ ਅਤੇ ਰੋਹਿਤ ਦੇ ਨਾਲ ਸੋਸ਼ਲ ਮੀਡੀਆ 'ਤੇ ਫੋਟੋ ਪੋਸਟ ਕੀਤੀ। 

PunjabKesari

ਜਾਧਵ ਨੇ ਟਵੀਟ ਕੀਤਾ, ''ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਦੇ ਨਾਲ ਆਸਟਰੇਲੀਆ ਰਵਾਨਾ। ਰੋਹਿਤ ਵੀ ਟੈਸਟ ਟੀਮ ਦਾ ਹਿੱਸਾ ਸਨ ਪਰ ਉਹ ਆਪਣੇ ਘਰ ਬੱਚੀ ਦੇ ਜਨਮ ਤੋਂ ਬਾਅਦ ਮੁੰਬਈ ਵਾਪਸ ਆ ਗਏ ਸੀ।


Related News