ਫੁੱਟਬਾਲ : ਮੋਹਨ ਬਾਗਾਨ ਨੇ ਸਪੇਨ ਦੇ ਕਿਬੂ ਵਿਕੂਨਾ ਨੂੰ ਕੀਤਾ ਮੁੱਖ ਕੋਚ ਨਿਯੁਕਤ

Saturday, May 11, 2019 - 04:00 AM (IST)

ਫੁੱਟਬਾਲ : ਮੋਹਨ ਬਾਗਾਨ ਨੇ ਸਪੇਨ ਦੇ ਕਿਬੂ ਵਿਕੂਨਾ ਨੂੰ ਕੀਤਾ ਮੁੱਖ ਕੋਚ ਨਿਯੁਕਤ

ਕੋਲਕਾਤਾ— ਮੋਹਨ ਬਾਗਾਨ ਫੁੱਟਬਾਲ ਕਲੱਬ ਨੇ ਸ਼ੁੱਕਰਵਾਰ ਸਪੇਨ ਦੇ 47 ਸਾਲਾ ਕਿਬੂ ਵਿਕੂਨਾ ਨੂੰ 2019-20 ਸੈਸ਼ਨ ਲਈ ਕੋਚ ਬਣਾਉਣ ਦਾ ਐਲਾਨ ਕੀਤਾ ਹੈ। ਯੂਏਫਾ ਪ੍ਰੋ ਲਾਇਸੈਂਸਧਾਰੀ ਵਿਕੂਨਾ ਇਸ ਤੋਂ ਪਹਿਲਾਂ ਪੋਲੈਂਡ ਵਿਚ ਪਹਿਲੀ ਡਵੀਜ਼ਨ ਲੀਗ ਦੀ ਟੀਮ 'ਇਕਸਤਰਾ ਕਲਾਸਾ' ਦਾ ਕੋਚ ਸੀ। ਉਹ ਮੋਹਨ ਬਾਗਾਨ ਵਿਚ ਖਾਲਿਦ ਜਮੀਲ ਦੀ ਜਗ੍ਹਾ ਲਵੇਗਾ। ਵਿਕੂਨਾ ਕਾਫੀ ਅਨੁਭਵੀ ਕੋਚ ਹੈ ਜਿਸ ਦੀ ਸਪੇਨ ਤੇ ਪੋਲੈਂਡ 'ਚ ਕੋਚਿੰਗ ਦਾ ਅਨੁਭਵ ਹੈ। ਮੋਹਨ ਬਾਗਾਨ ਦੇ ਨਿਰਦੇਸ਼ਕਾਂ ਬੋਸ ਤੇ ਦੇਵਾਸ਼ੀਸ਼ ਦੱਤਾ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਅਸੀਂ ਵਿਕੂਨਾ ਨਾਲ ਗੱਲ ਕੀਤੀ ਤੇ ਉਹ ਮੋਹਨ ਬਾਗਾਨ ਦੇ ਕੋਚ ਬਣਨ ਦੀ ਚੁਣੌਤੀ ਨਾਲ ਖੁਸ਼ ਤੇ ਉਤਸ਼ਾਹਿਤ ਹੈ।


author

Gurdeep Singh

Content Editor

Related News