ਸ਼ਮੀ ਦੇ ਕਰੀਅਰ ਨੂੰ ਲੱਗ ਸਕਦੈ ਗ੍ਰਹਿਣ, ਟੀਮ ''ਚ ਵਾਪਸੀ ''ਤੇ ਰੋਹਿਤ ਨੇ ਦਿੱਤਾ ਵੱਡਾ ਬਿਆਨ
Tuesday, Oct 15, 2024 - 04:48 PM (IST)

ਸਪੋਰਟਸ ਡੈਸਕ- ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਚੱਲ ਰਹੇ ਹਨ। ਸ਼ਮੀ ਨੇ ਆਪਣਾ ਆਖਰੀ ਮੁਕਾਬਲਾ 2023 ਵਨਡੇ ਕੱਪ ਦੇ ਫਾਈਨਲ 'ਚ ਆਸਟ੍ਰੇਲੀਆ ਦੇ ਖਿਲਾਫ ਖੇਡਿਆ ਸੀ। ਵਰਲਡ ਕੱਪ ਤੋਂ ਬਾਅਦ ਸ਼ਮੀ ਸੱਟ ਕਾਰਨ ਕਾਫੀ ਪਰੇਸ਼ਾਨ ਰਹੇ ਹਨ। ਉਹ ਅਜੇ ਵੀ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹੋ ਪਾਏ ਹਨ। ਉਮੀਦ ਜਤਾਈ ਜਾ ਰਹੀ ਸੀ ਕਿ ਸ਼ਮੀ ਨਿਊਜ਼ੀਲੈਂਡ ਦੇ ਖਿਲਾਫ ਹੋਣ ਵਾਲੀ ਸੀਰੀਜ਼ 'ਚ ਵਾਪਸੀ ਕਰ ਸਕਦੇ ਹਨ। ਪਰ ਅਜਿਹਾ ਨਹੀਂ ਹੋਇਆ। ਹੁਣ ਮੁਹੰਮਦ ਸ਼ਮੀ ਦੀ ਫਿਟਨੈੱਸ 'ਤੇ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਵੱਡੀ ਅਪਡੇਟ ਦਿੱਤੀ ਹੈ।
ਰੋਹਿਤ ਨੇ ਕਿਹਾ ਕਿ ਅਸੀਂ ਅੱਧੇ-ਅਧੂਰੇ ਫਿੱਟ ਖਿਡਾਰੀਆਂ ਨੂੰ ਆਸਟ੍ਰੇਲੀਆ ਨਹੀਂ ਲਿਜਾ ਸਕਦੇ। ਨਿਊਜ਼ੀਲੈਂਡ ਦੇ ਖਿਲਾਫ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਪ੍ਰੈਸ ਕਾਨਫਰੰਸ 'ਚ ਤੇਜ਼ ਗੇਂਦਬਾਜ਼ ਸ਼ਮੀ ਦੀ ਫਿਟਨੈੱਸ 'ਤੇ ਅਪਡੇਟ ਦਿੱਤੀ। ਰੋਹਿਤ ਨੇ ਕਿਹਾ ਕਿ ਆਸਟ੍ਰੇਲੀਆ 'ਚ ਹੋਣ ਵਾਲੀ ਬਾਰਡਰ-ਗਾਵਸਕਰ ਸੀਰੀਜ਼ ਤੋਂ ਪਹਿਲਾਂ ਸ਼ਮੀ 'ਤੇ ਫੈਸਲਾ ਕਰਨਾ ਮੁਸ਼ਕਿਲ ਹੈ। ਉਨ੍ਹਾਂ ਨੂੰ ਸੱਟ ਲੱਗੀ ਸੀ ਅਤੇ ਗੋਡਿਆਂ 'ਚ ਸੋਜ ਵੀ ਆ ਗਈ ਸੀ। ਜਿਸ ਕਾਰਨ ਉਨ੍ਹਾਂ ਦੀ ਸਥਿਤੀ ਥੋੜ੍ਹੀ ਖਰਾਬ ਹੋ ਗਈ ਸੀ। ਰੋਹਿਤ ਨੇ ਕਿਹਾ ਕਿ 'ਉਹ ਡਾਕਟਕ ਅਤੇ ਫਿਜ਼ੀਓ ਦੇ ਨਾਲ NCA 'ਚ ਹਨ। ਅਸੀਂ ਅੱਧੇ-ਅਧੂਰੇ ਫਿੱਟ ਸ਼ਮੀ ਨੂੰ ਆਸਟ੍ਰੇਲੀਆ ਨਹੀਂ ਲਿਜਾਣਾ ਚਾਹੁੰਦੇ ਹਾਂ। ਅਸੀਂ ਉਮੀਦ ਕਰ ਰਹੇ ਹਾਂ ਕਿ ਉਹ ਚੰਗਾ ਪ੍ਰਦਰਸ਼ਨ ਕਰਨਗੇ। ਕਪਤਾਨ ਰੋਹਿਤ ਸ਼ਰਮਾ ਨੇ ਦੱਸਿਆ ਕਿ ਮੁਹੰਮਦ ਸ਼ਮੀ ਦੀ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ 'ਚ ਹੋਰ ਵੀ ਦੇਰ ਹੋ ਸਕਦੀ ਹੈ, ਕਿਉਂਕਿ ਉਨ੍ਹਾਂ ਨੂੰ ਹਾਲ ਹੀ 'ਚ ਇਕ ਹੋਰ ਸੱਟ ਲੱਗੀ ਸੀ। ਦੱਸ ਦੇਈਏ ਕਿ ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ 5 ਟੈਸਟ ਮੈਚਾਂ ਦੀ ਬਾਰਡਰ-ਗਾਵਸਕਰ ਸੀਰੀਜ਼ ਖੇਡੀ ਜਾਣੀ ਹੈ। ਜਿਸ ਲਈ ਟੀਮ ਇੰਡੀਆ ਆਸਟ੍ਰੇਲੀਆ ਦਾ ਦੌਰਾ ਕਰਨ ਵਾਲੀ ਹੈ। ਸੀਰੀਜ਼ ਦਾ ਪਹਿਲਾ ਮੈਚ 22 ਨਵੰਬਰ ਤੋਂ ਪਰਥ ਕ੍ਰਿਕਟ ਗਰਾਊਂਡ 'ਚ ਖੇਡਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8