ਪਾਕਿ ਦਾ ਸਾਬਕਾ ਧਾਕੜ ਬੱਲੇਬਾਜ਼ ਹੋਇਆ ਕੋਹਲੀ ਦਾ ਮੁਰੀਦ, ਕਿਹਾ...
Saturday, May 01, 2021 - 04:35 PM (IST)
ਕਰਾਚੀ— ਪਾਕਿਸਤਾਨ ਦੇ ਮਹਾਨ ਬੱਲੇਬਾਜ਼ ਮੁਹੰਮਦ ਯੂਸੁਫ਼ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਸ਼ਾਨਦਾਰ ਫ਼ਾਰਮ ’ਚ ਹਨ ਤੇ ਛੇਤੀ ਹੀ ਸਾਰੇ ਫ਼ਾਰਮੈਟਸ ’ਚ ਫਿਰ ਤੋਂ ਸੈਂਕੜੇ ਬਣਾਉਣਾ ਸ਼ੁਰੂ ਕਰਨਗੇ। ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜਾਂ ’ਚ ਸ਼ੁਮਾਰ ਕੋਹਲੀ ਨੇ 2019 ਦੇ ਬਾਅਦ ਕਿਸੇ ਵੀ ਫ਼ਾਰਮੈਟ ’ਚ ਸੈਂਕੜਾ ਨਹੀਂ ਲਾਇਆ ਹੈ। ਯੂਸੁਫ਼ ਨੇ ਇਕ ਇੰਟਰਵਿਊ ’ਚ ਕਿਹਾ ਕਿ ਕੋਹਲੀ ਸਿਰਫ਼ 32 ਸਾਲ ਦੇ ਹਨ ਤੇ ਇਸ ਉਮਰ ’ਚ ਕੋਈ ਵੀ ਬੱਲੇਬਾਜ਼ ਚੋਟੀ ਦੇ ਹੁੰਦਾ ਹੈ। ਉਹ ਛੇਤੀ ਹੀ ਫਿਰ ਤੋਂ ਸੈਂਕੜਾ ਲਾਉਣਾ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ : IPL 2021 : MI v CSK : ਕੈਪਟਨ ਕੂਲ ਤੇ ਹਿੱਟਮੈਨ ਵਿਚਾਲੇ ਹੋਵੇਗੀ ਜ਼ਬਰਦਸਤ ਟੱਕਰ
ਮੁਹੰਮਦ ਯੂਸੁਫ਼ ਨੇ ਕਿਹਾ ਕਿ ਉਹ ਟੈਸਟ ਤੇ ਵਨ-ਡੇ ’ਚ ਪਹਿਲਾਂ ਹੀ 70 ਸੈਂਕੜੇ ਲਾ ਚੁੱਕੇ ਹਨ ਤੇ ਇਹ ਆਪਣੇ ਆਪ ’ਚ ਵੱਡਾ ਰਿਕਾਰਡ ਹੈ। ਉਨ੍ਹਾਂ ਨੇ ਕੋਹਲੀ ਤੇ ਸਚਿਨ ਤੇਂਦੁਲਕਰ ’ਚ ਤੁਲਨਾ ਦਾ ਵੀ ਸਮਰਥਨ ਨਹੀਂ ਕੀਤਾ। ਕੋਹਲੀ ਨੇ ਜੋ ਹਾਸਲ ਕੀਤਾ ਹੈ, ਉਸ ਦੀ ਜਿੰਨੀ ਵੀ ਸ਼ਲਾਘਾ ਕਰੋ ਘੱਟ ਹੈ ਪਰ ਮੈਨੂੰ ਨਹੀਂ ਲਗਦਾ ਕਿ ਉਸ ਦੀ ਤੇਂਦਲੁਕਰ ਨਾਲ ਤੁਲਨਾ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ 'ਚ ਮਦਦ ਲਈ ਅੱਗੇ ਆਏ ਕ੍ਰਿਕਟਰ, ਹੁਣ ਸ਼ਿਖਰ ਧਵਨ ਨੇ ਵੀ ਦਾਨ ਕੀਤੇ 20 ਲੱਖ ਰੁਪਏ
ਯੂਸੁਫ਼ ਨੇ ਕਿਹਾ ਕਿ ਤੇਂਦੁਲਕਰ ਦਾ ਕਲਾਸ ਹੀ ਅਲਗ ਹੈ। ਉਨ੍ਹਾਂ ਨੇ ਸੌ ਕੌਮਾਂਤਰੀ ਸੈਂਕੜੇ ਬਣਾਏ ਤੇ ਇਹ ਨਹੀਂ ਭੁਲਣਾ ਚਾਹੀਦਾ ਕਿ ਜਿਸ ਦੌਰ ’ਚ ਉਹ ਖੇਡੇ, ਉਸ ਸਮੇਂ ਕਿਹੋ ਜਿਹੇ ਗੇਂਦਬਾਜ਼ ਹੁੰਦੇ ਸਨ। ਭਾਰਤ ਤੋਂ ਤਕਨੀਕ ਦੇ ਮਾਹਰ ਬੱਲੇਬਾਜ਼ ਲਗਾਤਾਰ ਨਿਕਲਦੇ ਰਹੇ ਹਨ ਜਦਕਿ ਪਾਕਿਸਤਾਨ ’ਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿਹਾ ਕਿ ਪਾਕਿਸਤਾਨ ਕ੍ਰਿਕਟ ਨਾਲ ਜੁੜੇ ਲੋਕਾਂ ਨੂੰ ਇਸ ’ਤੇ ਮੰਥਨ ਕਰਨਾ ਚਾਹੀਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।