ਪਿਤਾ ਦੇ ਦਿਹਾਂਤ 'ਤੇ ਭਾਵੁਕ ਹੋਏ ਮੁਹੰਮਦ ਸਿਰਾਜ, ਕਿਹਾ- ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਗੁਆ ਦਿੱਤਾ
Saturday, Nov 21, 2020 - 11:45 AM (IST)
ਸਪੋਰਟਸ ਡੈਸਕ— ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਪਿਤਾ ਮੁਹੰਮਦ ਗੌਸ ਦਾ ਸ਼ੁੱਕਰਵਾਰ (20 ਨਵੰਬਰ) ਨੂੰ ਦਿਹਾਂਤ ਹੋ ਗਿਆ। ਗੌਸ 53 ਸਾਲਾਂ ਦੇ ਸਨ ਤੇ ਫ਼ੇਫ਼ੜੇ ਦੀ ਬੀਮਾਰੀ ਨਾਲ ਜੂਝ ਰਹੇ ਸਨ। ਗ਼ਰੀਬ ਪਰਿਵਾਰ ਤੋਂ ਆਉਣ ਵਾਲੇ ਗੌਸ ਨੇ ਆਪਣੇ ਪੁੱਤਰ ਨੂੰ ਕ੍ਰਿਕਟਰ ਬਣਾਉਣ ਲਈ ਸਭ ਕੁਝ ਦਾਅ 'ਤੇ ਲਾ ਦਿੱਤਾ। ਉਨ੍ਹਾਂ ਨੇ ਭੁੱਖੇ ਰਹਿ ਕੇ ਤੇ ਉਸ ਪੈਸੇ ਦੀ ਮਦਦ ਨਾਲ ਸਿਰਾਜ ਨੂੰ ਕ੍ਰਿਕਟਰ ਬਣਾਇਆ। ਆਈ. ਪੀ. ਐੱਲ. 'ਚ ਰਾਇਲ ਚੈਲੰਜਰਜ਼ ਬੰਗਲੌਰ ਵੱਲੋਂ ਖੇਡਣ ਵਾਲਾ ਇਹ ਤੇਜ਼ ਗੇਂਦਬਾਜ਼ ਅਗਲੇ ਮਹੀਨੇ ਆਸਟਰੇਲੀਆ 'ਚ ਟੈਸਟ ਡੈਬਿਊ ਕਰ ਸਕਦਾ ਹੈ ਪਰ ਉਸ ਦੇ ਪਿਤਾ ਇਹ ਨਹੀਂ ਦੇਖ ਸਕਣਗੇ।
ਇਹ ਵੀ ਪੜ੍ਹੋ : ਬੰਗਾਲ ਟੀ20 ਚੈਲੇਂਜ ਤੋਂ ਪਹਿਲਾਂ 3 ਕ੍ਰਿਕਟਰ ਅਤੇ 1 ਅਧਿਕਾਰੀ ਨਿਕਲੇ ਕੋਰੋਨਾ ਪਾਜ਼ੇਟਿਵ
ਕੋਰੋਨਾ ਵਾਇਰਸ ਕਾਰਨ ਕੁਆਰਨਟੀਨ ਨਿਯਮਾਂ ਨੂੰ ਦੇਖਦੇ ਹੋਏ ਸਿਰਾਜ ਅਜੇ ਭਾਰਤ ਨਹੀਂ ਪਰਤ ਸਕਦੇ। ਮੁਹੰਮਦ ਗੌਸ ਨੇ ਆਮਦਨ ਦੇ ਸੀਮਿਤ ਵਸੀਲਿਆਂ ਦੇ ਬਾਵਜੂਦ ਆਪਣੇ ਪੁੱਤਰ ਦੇ ਕ੍ਰਿਕਟਰ ਬਣਨ ਦੇ ਸੁਫ਼ਨੇ ਦਾ ਸਮਰਥਨ ਕੀਤਾ।
Condolences to his family.Stay strong Siraj💔🥺😢 pic.twitter.com/JJ1wprHNro
— Pratham (@Pratham68331306) November 20, 2020
ਸਿਰਾਜ ਨੇ ਪਿਤਾ ਦੇ ਦਿਹਾਂਤ ਦੇ ਬਾਅਦ ਇਕ ਭਾਵੁਕ ਸੰਦੇਸ਼ ਦਿੱਤਾ ਹੈ। ਸਿਰਾਜ ਨੇ ਕਿਹਾ, ''ਇਹ ਹੈਰਾਨ ਕਰਨ ਵਾਲਾ ਹੈ। ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਗੁਆ ਦਿੱਤਾ ਹੈ। ਮੈਨੂੰ ਦੇਸ਼ ਲਈ ਖੇਡਦੇ ਹੋਏ ਦੇਖਣਾ ਉਨ੍ਹਾਂ ਦਾ ਸੁਫ਼ਨਾ ਸੀ ਤੇ ਮੈਨੂੰ ਖ਼ੁਸ਼ੀ ਹੈ ਕਿ ਮੈਂ ਉਨ੍ਹਾਂ ਦਾ ਸੁਫ਼ਨਾ ਪੂਰਾ ਕਰ ਸਕਿਆ ਤੇ ਉਨ੍ਹਾਂ ਨੂੰ ਖ਼ੁਸ਼ੀ ਦੇ ਸਕਿਆ।''