IPL 2021 ਖੇਡਣ ਲਈ ਪੂਰੀ ਤਰ੍ਹਾਂ ਨਾਲ ਫਿੱਟ ਤੇ ਤਿਆਰ ਹੈ ਸ਼ੰਮੀ

03/28/2021 5:56:22 PM

ਨਵੀਂ ਦਿੱਲੀ— ਆਸਟਰੇਲੀਆ ਵਿਚ ਬੱਲੇਬਾਜ਼ੀ ਕਰਦੇ ਸਮੇਂ ਜ਼ਖ਼ਮੀ ਹੋਣ ਵਾਲੇ ਭਾਰਤੀ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਕਿਹਾ ਕਿ ਉਸ ਨੇ ਪੁੂਰੀ ਤਰ੍ਹਾਂ ਨਾਲ ਫਿੱਟਨੈੱਸ ਹਾਸਲ ਕਰ ਲਈ ਹੈ ਤੇ ਉਹ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਵਿਚ ਪੰਜਾਬ ਕਿੰਗਜ਼ ਵਲੋਂ ਫਿਰ ਤੋਂ ਮਹੱਤਵਪੂਰਣ ਯੋਗਦਾਨ ਦੇਣ ਲਈ ਤਿਆਰ ਹੈ।
ਇਹ ਵੀ ਪੜ੍ਹੋ : ਰੋਹਿਤ-ਧਵਨ ਦੀ ਜੋੜੀ ਨੇ ਹਾਸਲ ਕੀਤੀ ਖ਼ਾਸ ਉਪਲਬਧੀ, ਸਚਿਨ-ਗਾਂਗੁਲੀ ਦੇ ਖ਼ਾਸ ਕਲੱਬ ’ਚ ਹੋਏ ਸ਼ਾਮਲ

ਐਡੀਲੇਡ ਵਿਚ ਪਹਿਲੇ ਟੈਸਟ ਮੈਚ ਵਿਚ ਆਸਟਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਸ਼ਾਰਟ ਪਿੱਚ ਗੇਂਦ ’ਤੇ ਸ਼ੰਮੀ ਦੀ ਬਾਂਹ ਜ਼ਖ਼ਮੀ ਹੋ ਗਈ ਸੀ। ਇਸ ਤੋਂ ਬਾਅਦ ਉਹ ਲੰਬੇ ਸਮੇਂ ਤਕ ਰਾਸ਼ਟਰੀ ਕ੍ਰਿਕਟ ਅਕੈਡਮੀ ਨਾਲ ਜੁੜਿਆ ਰਿਹਾ ਤੇ ਹੁਣ ਪੂਰੀ ਤਰ੍ਹਾਂ ਨਾਲ ਫਿੱਟ ਹੈ। ਸ਼ੰਮੀ ਨੇ ਕਿਹਾ, ‘‘ਮੈਂ ਪੂਰੀ ਤਰ੍ਹਾਂ ਨਾਲ ਫਿੱਟ ਹਾਂ ਤੇ ਖੇਡਣ ਲਈ ਤਿਆਰ ਹਾਂ। ਬੱਲੇਬਾਜ਼ੀ ਕਰਦੇ ਹੋਏ ਜ਼ਖ਼ਮੀ ਹੋਣਾ ਮੰਦਭਾਗਾ ਸੀ ਕਿਉਂਕਿ ਲੰਬੇ ਸਮੇਂ ਤੋਂ ਮੇਰੇ ਨਾਲ ਫਿਟਨੈੱਸ ਨੂੰ ਲੈ ਕੇ ਕੋਈ ਮਸਲਾ ਨਹੀਂ ਹੋਇਆ ਸੀ ਪਰ ਇਸ ਵਿਚ ਮੈਂ ਕੁਝ ਨਹੀਂ ਕਰ ਸਕਦਾ ਸੀ। ਇਹ ਖੇਡ ਦਾ ਹਿੱਸਾ ਹੈ।’’
ਇਹ ਵੀ ਪੜ੍ਹੋ : BCCI ਨੇ IPL 2021 ਲਈ ਕ੍ਰਿਕਟ ਦੇ ਬੇਹੱਦ ਵਿਵਾਦਤ ਸਾਫ਼ਟ ਸਿਗਨਲ ਨਿਯਮ ’ਤੇ ਲਿਆ ਵੱਡਾ ਫ਼ੈਸਲਾ 

ਉਸ ਨੇ ਕਿਹਾ, ‘‘ਮੈਂ ਹਮੇਸ਼ਾ ਹਾਂ-ਪੱਖੀ ਪਹਿਲੂਆਂ ’ਤੇ ਗ਼ੈਰ ਕਰਦਾ ਹਾਂ। ਪਿਛਲਾ ਸੈਸ਼ਨ ਮੇਰੇ ਲਈ ਚੰਗਾ ਰਿਹਾ ਸੀ ਤੇ ਉਮੀਦ ਹੈ ਕਿ ਇਸ ਵਾਰ ਵੀ ਮੈਂ ਆਈ. ਪੀ. ਐੱਲ. ਵਿਚ ਚੰਗਾ ਪ੍ਰਦਰਸ਼ਨ ਕਰਾਂਗਾ। ਸੱਟ ਦੇ ਕਾਰਣ ਮੈਨੂੰ ਆਈ. ਪੀ. ਐੱਲ. ਵਰਗੇ ਵੱਡੇ ਟੂਰਨਾਮੈਂਟ ਲਈ ਤਿਆਰ ਹੋਣ ਨੂੰ ਵਧੇਰੇ ਸਮਾਂ ਮਿਲ ਗਿਆ।’’ ਸ਼ੰਮੀ ਨੇ ਪਿਛਲੇ ਆਈ. ਪੀ. ਐੱਲ. ਵਿਚ 20 ਵਿਕਟਾਂ ਲਈਆਂ ਸਨ ਪਰ ਉਸ ਨੂੰ ਦੂਜੇ ਪਾਸੇ ਤੋਂ ਪੂਰਾ ਸਹਿਯੋਗ ਨਹੀਂ ਮਿਲਿਆ। ਹੋਰਨਾਂ ਗੇਂਦਬਾਜ਼ਾਂ ਨੇ ਡੈੱਥ ਓਵਰਾਂ ਵਿਚ ਕਾਫੀ ਦੌੜਾਂ ਦਿੱਤੀਆਂ। ਪੰਜਾਬ ਨੇ ਹੁਣ  ਰਿਚਰਡਸਨ, ਰੀਲੇ ਮੇਰੇਡਿਥ ਤੇ ਮੋਇਜਿਸ ਹੈਨਰਿਕਸ ਵਰਗੇ ਗੇਂਦਬਾਜ਼ਾਂ ਨੂੰ ਟੀਮ ਵਿਚ ਰੱਖਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News