ਕੁਸ਼ਤੀ, ਨਿਸ਼ਾਨੇਬਾਜ਼ੀ ਦੀਆਂ ਕੌਮਾਂਤਰੀ ਮੁਕਾਬਲਿਆਂ ’ਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਮੋਦੀ ਨੇ ਦਿੱਤੀ ਵਧਾਈ

11/10/2021 11:28:45 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਅਤੇ ਪ੍ਰੈਜ਼ੀਡੈਂਟਸ ਕੱਪ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ’ਚ ਤਮਗਾ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਅਤੇ ਉਨ੍ਹਾਂ ਦੇ ਵਧੀਆ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਰਬੀਆ ਦੇ ਬੇਲਗ੍ਰੇਡ ’ਚ ਹਾਲ ਹੀ ’ਚ ਸਮਾਪਤ ਹੋਈ ਅੰਡਰ-23 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ’ਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 5 ਤਮਗੇ ਜਿੱਤੇ। ਸਾਲ 2017 ਵਿਚ ਸ਼ੁਰੂ ਹੋਈ ਇਸ ਮੁਕਾਬਲੇ 'ਚ ਇਹ ਭਾਰਤ ਦਾ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।

ਇਹ ਖਬਰ ਪੜ੍ਹੋ- ਨੈਸ਼ਨਲ ਪਹਿਲਵਾਨ ਨਿਸ਼ਾ ਦਹੀਆ ਦੀ ਹੱਤੀਆ ਦੀ ਖਬਰ ਝੂਠੀ, ਖੁਦ ਵੀਡੀਓ ਜਾਰੀ ਕਰ ਕਿਹਾ- ਮੈਂ ਬਿਲਕੁਲ ਠੀਕ ਹਾਂ


ਪ੍ਰਧਾਨ ਮੰਤਰੀ ਨੇ ਇਕ ਟਵੀਟ ਵਿਚ ਕਿਹਾ ਕਿ ਬੇਲਗ੍ਰੇਡ 'ਚ ਕੁਸ਼ਤੀ ਮੁਕਾਬਲੇ ਵਿਚ ਤਮਗਾ ਜਿੱਤਣ ਵਾਲੇ ਸ਼ਿਵਾਨੀ, ਅੰਜੂ, ਦਿਵਿਆ, ਰਾਧਿਕਾ ਤੇ ਨਿਸ਼ਾ ਨੂੰ ਵਧਾਈਆਂ। ਉਨ੍ਹਾਂ ਦਾ ਪ੍ਰਦਰਸ਼ਨ ਵਿਸ਼ੇਸ਼ ਹੈ ਤੇ ਇਸ ਨਾਲ ਦੇਸ਼ ਵਿਚ ਕੁਸ਼ਤੀ ਨੂੰ ਹੋਰ ਪ੍ਰਸਿੱਧੀ ਮਿਲੇਗੀ। ਪ੍ਰੈਜ਼ੀਡੈਂਟਸ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਮੋਦੀ ਨੇ ਟਵੀਟ ਕੀਤਾ ਆਈ. ਐੱਸ. ਐੱਸ. ਐੱਫ. ਪ੍ਰੈਜ਼ੀਡੈਂਟਸ  ਕੱਪ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿਚ ਤਮਗਾ ਜਿੱਤਣ 'ਤੇ ਮਨੂ ਭਾਕਰ, ਰਾਹੀ ਸਰਨੋਬਤ, ਸੌਰਭ ਚੌਧਰੀ ਤੇ ਅਭਿਸ਼ੇਕ ਵਰਮਾ ਨੂੰ ਵਧਾਈਆਂ। ਉਸ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ।  ਇਸ ਤੋਂ ਪਹਿਲਾਂ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਫਾਈਨਲਸ ਦੇ ਨਾਂ ਨਾਲ ਪਛਾਣੇ ਜਾਣ ਵਾਲੇ ਪ੍ਰੈਜੀਡੈਂਟਸ ਕੱਪ ’ਚ ਭਾਰਤ ਨੇ ਕੁੱਲ 5 ਤਮਗੇ ਜਿੱਤੇ।

ਇਹ ਖਬਰ ਪੜ੍ਹੋ-  ਟੀ10 ਫਾਰਮੈਟ ਦਾ ਭਵਿੱਖ ਉੱਜਵਲ, ਓਲੰਪਿਕ ’ਚ ਵੀ ਖੇਡਿਆ ਜਾ ਸਕਦੈ : ਡੂ ਪਲੇਸਿਸ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News