''ਮੈਨੂੰ ਇਸ ਦਾ ਕੋਈ ਅਫਸੋਸ ਨਹੀਂ ਹੈ'', ਮਿਸ਼ੇਲ ਸਟਾਰਕ ਨੇ ਖੋਲ੍ਹਿਆ IPL ਤੋਂ ਬ੍ਰੇਕ ਦਾ ਰਾਜ਼

Sunday, Dec 24, 2023 - 04:37 PM (IST)

''ਮੈਨੂੰ ਇਸ ਦਾ ਕੋਈ ਅਫਸੋਸ ਨਹੀਂ ਹੈ'', ਮਿਸ਼ੇਲ ਸਟਾਰਕ ਨੇ ਖੋਲ੍ਹਿਆ IPL ਤੋਂ ਬ੍ਰੇਕ ਦਾ ਰਾਜ਼

ਸਿਡਨੀ— ਆਸਟ੍ਰੇਲੀਆ ਦੇ ਸੀਨੀਅਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਮੰਨਿਆ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਤਰਜੀਹ ਦੇਣ ਲਈ ਪਿਛਲੇ ਸਮੇਂ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀਆਂ ਮੁਨਾਫ਼ੇ ਦੀਆਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ ਸੀ, ਜਿਸ ਨਾਲ ਉਸ ਨੂੰ ਆਪਣੀ ਖੇਡ 'ਚ ਸੁਧਾਰ ਕਰਨ 'ਚ ਮਦਦ ਮਿਲੀ। ਪਿਛਲੇ ਹਫ਼ਤੇ ਹੋਈ ਨਿਲਾਮੀ ਵਿੱਚ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੇ ਸਟਾਰਕ ਨੂੰ 24 ਕਰੋੜ 75 ਲੱਖ ਰੁਪਏ ਵਿੱਚ ਆਪਣੇ ਨਾਲ ਜੋੜਿਆ ਹੈ ਅਤੇ 2015 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਉਹ ਆਈ.ਪੀ.ਐਲ. ਦਾ ਹਿੱਸਾ ਬਣਨਗੇ

ਇਹ ਵੀ ਪੜ੍ਹੋ- ਬਿਗ ਬੈਸ਼ ਲੀਗ: ਬਿਨਾਂ ਪੈਡ ਬੰਨ੍ਹੇ ਬੱਲੇਬਾਜ਼ੀ ਕਰਨ ਪਹੁੰਚੇ ਹੈਰਿਸ ਰਾਊਫ, ਦੇਖੋ ਵੀਡੀਓ
ਸਟਾਰਕ ਨੇ ਕਿਹਾ ਕਿ ਆਈ.ਪੀ.ਐੱਲ. ਦੌਰਾਨ ਬ੍ਰੇਕ ਨੇ ਉਨ੍ਹਾਂ ਨੂੰ ਤਾਜ਼ਗੀ ਅਤੇ ਅੰਤਰਰਾਸ਼ਟਰੀ ਮੈਚਾਂ ਲਈ ਫਿੱਟ ਰਹਿਣ ਵਿਚ ਮਦਦ ਕੀਤੀ। ਸਟਾਰਕ ਦੇ ਹਵਾਲੇ ਨਾਲ ਕਿਹਾ ਗਿਆ, 'ਸਿਰਫ ਇਕ ਤਰ੍ਹਾਂ ਦੇ ਕ੍ਰਿਕਟ ਪ੍ਰੋਗਰਾਮ ਦਾ ਆਯੋਜਨ ਕਰਨਾ ਕਾਫੀ ਮੁਸ਼ਕਲ ਹੈ, ਇਕੱਠੇ ਦੋ ਦੀ ਗੱਲ ਨੂੰ ਛੱਡ ਹੀ ਦਿਓ। ਇਸ ਲਈ ਮੈਂ ਹਮੇਸ਼ਾ ਕ੍ਰਿਕਟ ਤੋਂ ਦੂਰ ਅਲੀਸਾ ਨਾਲ ਸਮਾਂ ਬਿਤਾਇਆ ਹੈ ਜਾਂ ਪਰਿਵਾਰ ਨਾਲ ਸਮਾਂ ਬਿਤਾਇਆ ਹੈ। ਫਿੱਟ ਰਹਿਣ ਅਤੇ ਆਸਟ੍ਰੇਲੀਆਈ ਕ੍ਰਿਕਟ ਲਈ ਤਿਆਰ ਰਹਿਣ ਲਈ ਆਪਣੇ ਸਰੀਰ ਨੂੰ ਤਾਜ਼ਾ ਰੱਖਿਆ।

ਇਹ ਵੀ ਪੜ੍ਹੋ-ਪਹਿਲਵਾਨ ਬਜਰੰਗ ਪੂਨੀਆ ਨੇ 'ਪਦਮ ਸ਼੍ਰੀ' ਕੀਤਾ ਵਾਪਸ, PM  ਨਿਵਾਸ ਦੇ ਬਾਹਰ ਫੁੱਟਪਾਥ 'ਤੇ ਰੱਖਿਆ ਪੁਰਸਕਾਰ
ਉਨ੍ਹਾਂ ਕਿਹਾ, 'ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਸ ਨਾਲ ਮੇਰੇ ਟੈਸਟ ਕ੍ਰਿਕਟ ਨੂੰ ਯਕੀਨੀ ਤੌਰ 'ਤੇ ਮਦਦ ਮਿਲੀ ਹੈ। ਪੈਸਾ ਹਮੇਸ਼ਾ ਚੰਗਾ ਹੁੰਦਾ ਹੈ ਅਤੇ ਇਹ ਨਿਸ਼ਚਿਤ ਤੌਰ 'ਤੇ ਇਸ ਸਾਲ ਵੀ ਸੀ ਪਰ ਮੈਂ ਹਮੇਸ਼ਾ ਅੰਤਰਰਾਸ਼ਟਰੀ ਕ੍ਰਿਕਟ ਨੂੰ ਤਰਜੀਹ ਦਿੱਤੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਸ ਨਾਲ ਮੇਰੀ ਖੇਡ ਨੂੰ ਮਦਦ ਮਿਲੀ ਹੈ।
ਸਟਾਰਕ ਆਖਰੀ ਵਾਰ ਆਈਪੀਐੱਲ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਨਾਲ ਸੀ। ਹੁਣ ਤੱਕ ਉਹ ਆਈਪੀਐੱਲ ਵਿੱਚ ਇਸ ਟੀਮ ਲਈ ਹੀ ਖੇਡਿਆ ਹੈ। ਬੈਂਗਲੁਰੂ ਨੇ 2014 ਵਿੱਚ ਸਟਾਰਕ ਨਾਲ ਕਰਾਰ ਕੀਤਾ ਸੀ ਅਤੇ ਹੁਣ ਤੱਕ ਉਹ 27 ਮੈਚਾਂ ਵਿੱਚ 7.17 ਦੀ ਆਰਥਿਕ ਦਰ ਨਾਲ 34 ਵਿਕਟਾਂ ਲੈ ਚੁੱਕਾ ਹੈ ਅਤੇ ਉਸਦਾ ਸਰਵੋਤਮ ਪ੍ਰਦਰਸ਼ਨ 15 ਦੌੜਾਂ ਦੇ ਕੇ ਚਾਰ ਵਿਕਟਾਂ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News