ਮਿਸ਼ੇਲ ਜਾਨਸਨ ਨੇ ਯੂਸੁਫ ਪਠਾਨ ਨੂੰ ਦਿੱਤਾ ਧੱਕਾ, ਦੋਵਾਂ ਦਰਮਿਆਨ ਹੋਈ ਤਿੱਖੀ ਝੜਪ (ਵੀਡੀਓ)

10/03/2022 7:06:18 PM

ਨਵੀਂ ਦਿੱਲੀ— ਲੀਜੈਂਡਸ ਕ੍ਰਿਕਟ ਲੀਗ 'ਚ ਯੂਸੁਫ ਪਠਾਨ ਅਤੇ ਮਿਸ਼ੇਲ ਜਾਨਸਨ ਦਰਮਿਆਨ ਚਲਦੇ ਮੈਚ 'ਚ ਝੜਪ ਹੋ ਗਈ। ਲੀਗ ਦੇ ਕੁਆਲੀਫਾਇਰ ਮੈਚ ਵਿੱਚ ਭੀਲਵਾੜਾ ਕਿੰਗਜ਼ ਅਤੇ ਇੰਡੀਆ ਕੈਪੀਟਲਸ ਵਿਚਾਲੇ ਮੈਚ ਖੇਡਿਆ ਜਾ ਰਿਹਾ ਸੀ। ਇਸ ਮੈਚ ਦੌਰਾਨ ਆਸਟਰੇਲੀਆ ਦੇ ਸਾਬਕਾ ਗੇਂਦਬਾਜ਼ ਮਿਸ਼ੇਲ ਜਾਨਸਨ ਅਤੇ ਸਾਬਕਾ ਭਾਰਤੀ ਆਲਰਾਊਂਡਰ ਵਿਚਾਲੇ ਝੜਪ ਹੋ ਗਈ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਭੀਲਵਾੜਾ ਕਿੰਗਜ਼ ਦੀ ਪਾਰੀ ਦਾ 19ਵਾਂ ਓਵਰ ਖਤਮ ਹੋਇਆ। 

ਇਹ ਵੀ ਪੜ੍ਹੋ : T20 WC 2022 : ਕਿਤੇ ਮੁਸ਼ਕਲ 'ਚ ਨਾ ਫਸ ਜਾਵੇ ਭਾਰਤ, 3 ਖਿਡਾਰੀਆਂ ਨੂੰ ਸੱਟਾਂ ਤੋਂ ਬਚਣਾ ਹੋਵੇਗਾ

ਯੂਸੁਫ ਨੇ ਜਾਨਸਨ ਨੂੰ ਪਹਿਲੀਆਂ ਤਿੰਨ ਗੇਂਦਾਂ 'ਤੇ ਇਕ ਛੱਕਾ, ਇਕ ਚੌਕਾ ਅਤੇ ਫਿਰ ਇਕ ਛੱਕਾ ਲਗਾਇਆ। ਗੇਂਦਬਾਜ਼ੀ 'ਚ ਕੁਟਾਪਾ ਚਾੜ੍ਹਨ ਕਾਰਨ ਜਾਨਸਨ ਥੋੜਾ ਪਰੇਸ਼ਾਨ ਹੋ ਗਿਆ ਅਤੇ ਆਖਰੀ ਗੇਂਦ 'ਤੇ ਮਿਸ਼ੇਲ ਨੇ ਯੂਸੁਫ ਦਾ ਵਿਕਟ ਲਿਆ ਤਾਂ ਦੋਵਾਂ ਵਿਚਾਲੇ ਤਿੱਖੀ ਝੜਪ ਹੋ ਗਈ। ਜਦੋਂ ਹਾਲਾਤ ਕਾਫੀ ਗਰਮ ਹੋ ਗਏ ਤਾਂ ਅੰਪਾਇਰਾਂ ਅਤੇ ਹੋਰ ਖਿਡਾਰੀਆਂ ਨੂੰ ਵਿਚਾਲੇ ਆ ਕੇ ਬਚਾਅ ਕਰਨਾ ਪਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਮਿਸ਼ੇਲ ਜਾਨਸਨ ਨੇ ਲੜਾਈ ਦੌਰਾਨ ਯੂਸੁਫ ਨੂੰ ਅਪਸ਼ਬਦ ਕਹੇ। ਯੂਸੁਫ ਪਠਾਨ ਸ਼ਾਂਤ ਦਿਖਾਈ ਦੇ ਰਹੇ ਸਨ ਪਰ ਜਾਨਸਨ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਗੁੱਸਾ ਆ ਗਿਆ। ਪਠਾਨ ਅਤੇ ਜਾਨਸਨ ਆਪਸ 'ਚ ਭਿੜ ਗਏ ਅਤੇ ਫਿਰ ਝੜਪ ਹੋ ਗਏ। ਤੈਸ਼ 'ਚ ਜਾਨਸਨ ਨੇ ਪਠਾਨ ਨੂੰ ਧੱਕਾ ਦਿੱਤਾ, ਜਿਸ ਤੋਂ ਬਾਅਦ ਅੰਪਾਇਰਾਂ ਨੂੰ ਬਚਾਅ 'ਚ ਆਉਣਾ ਪਿਆ ਅਤੇ ਦੋਵਾਂ ਨੂੰ ਇਕ-ਦੂਜੇ ਤੋਂ ਦੂਰ ਲੈ ਗਏ।

ਲੀਜੈਂਡਜ਼ ਕ੍ਰਿਕਟ ਲੀਗ ਦੇ ਅਧਿਕਾਰੀ ਇਸ ਘਟਨਾ ਤੋਂ ਬਹੁਤ ਨਾਰਾਜ਼ ਹਨ ਅਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਿਸ਼ੇਲ ਜਾਨਸਨ 'ਤੇ ਇਕ ਮੈਚ ਲਈ ਪਾਬੰਦੀ ਲੱਗ ਸਕਦੀ ਹੈ। ਗੌਤਮ ਗੰਭੀਰ ਦੀ ਅਗਵਾਈ ਵਾਲੀ ਇੰਡੀਆ ਕੈਪੀਟਲਸ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਲਿਆ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭੀਲਵਾੜਾ ਕਿੰਗਜ਼ ਨੇ 227 ਦੌੜਾਂ ਦਿੱਤੀਆਂ ਅਤੇ ਇੰਡੀਆ ਕੈਪੀਟਲਜ਼ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਜਿੱਤ ਹਾਸਲ ਕੀਤੀ।

ਇਹ ਵੀ ਪੜ੍ਹੋ : ਕ੍ਰਿਕਟ ਆਸਟ੍ਰੇਲੀਆ ਨੇ ਬਾਲ ਜਿਨਸੀ ਸ਼ੋਸ਼ਣ ਦੇ ਪੀੜਤਾਂ ਤੋਂ ਮੰਗੀ ਮੁਆਫੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News