ਅਲਵਿਦਾ ਮਿਲਖਾ ਸਿੰਘ, ਜਾਣੋ ਮਹਾਨ ਦੌੜਾਕ ਦੀ ਆਖ਼ਰੀ ਇੱਛਾ ਜੋ ਰਹਿ ਗਈ ਅਧੂਰੀ

06/19/2021 4:34:35 PM

ਨਵੀਂ ਦਿੱਲੀ : ਭਾਰਤ ਦੇ ਮਹਾਨ ਫਰਾਟਾ ਦੌੜਾਕ ਮਿਲਖਾ ਸਿੰਘ ਇਕ ਮਹੀਨੇ ਤੱਕ ਕੋਰੋਨਾ ਵਾਇਰਸ ਨਾਲ ਜੂਝਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਇਸ ਦੇ ਨਾਲ ਹੀ ਉਨ੍ਹਾਂ ਦੀ ਆਖ਼ਰੀ ਇੱਛਾ ਵੀ ਅਧੂਰੀ ਰਹਿ ਗਈ।  ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦਾ ਬੇਟਾ ਗੋਲਫਰ ਜੀਵ ਮਿਲਖਾ ਸਿੰਘ ਅਤੇ 3 ਬੇਟੀਆਂ ਹਨ। 4 ਵਾਰ ਦੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਮਿਲਖਾ ਸਿੰਘ ਨੇ 1958 ਰਾਸ਼ਟਰਮੰਡਲ ਖੇਡਾਂ ਵਿਚ ਵੀ ਸੋਨਾ ਤਮਗਾ ਹਾਸਲ ਕੀਤਾ ਸੀ। ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਰਦਸ਼ਨ ਹਾਲਾਂਕਿ 1960 ਦੀਆਂ ਰੋਮ ਓਲੰਪਿਕ ਵਿਚ ਸੀ, ਜਿਸ ਵਿਚ ਉਹ 400 ਮੀਟਰ ਫਾਈਨਾਲ ਵਿਚ ਚੌਥੇ ਸਥਾਨ ’ਤੇ ਰਹੇ ਸਨ। ਉਨ੍ਹਾਂ 1956 ਅਤੇ 1964 ਓਲੰਪਿਕ ਵਿਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੂੰ 1956 ਵਿਚ ਪਦਮਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਰੋਨਾਲਡੋ ਨੇ ਰਚਿਆ ਇਤਿਹਾਸ, ਇੰਸਟਾਗ੍ਰਾਮ ’ਤੇ 300 ਮਿਲੀਅਨ ਫਾਲੋਅਰਸ ਵਾਲੇ ਬਣੇ ਪਹਿਲੇ ਵਿਅਕਤੀ

ਦਰਅਸਲ 1960 ਵਿਚ ਮਿਲਖਾ ਸਿੰਘ ਦਾ ਰੋਮ ਓਲੰਪਿਕ ਖੇਡਾਂ ਵਿਚ ਪ੍ਰਦਰਸ਼ਨ ਸਰਵਸ੍ਰੇਸ਼ਠ ਰਿਹਾ ਸੀ, ਜਿਸ ਵਿਚ ਉਹ 400 ਮੀਟਰ ਫਾਈਨਲ ਵਿਚ ਚੌਥੇ ਸਥਾਨ ’ਤੇ ਤਾਂ ਰਹੇ ਪਰ ਤਮਗੇ ਤੋਂ ਵਾਂਝੇ ਰਹਿ ਗਏ। ਮਿਲਖਾ ਸਿੰਘ ਕਹਿੰਦੇ ਸਨ ਮੈਂ ਆਪਣੀ ਗਲਤੀ ਕਾਰਨ ਤਮਗਾ ਨਹੀਂ ਜਿੱਤ ਸਕਿਆ ਅਤੇ ਹੁਣ ਉਹ ਖ਼ੁਸ਼ੀ ਦਾ ਉਹ ਪਲ ਵੇਖਣਾ ਚਾਹੁੰਦੇ ਹਨ, ਜਦੋਂ ਕੋਈ ਦੂਜਾ ਦੌੜਾਕ ਓਲੰਪਿਕ ਵਿਚ ਤਮਗਾ ਜਿੱਤ ਕੇ ਆਵੇ, ਜਿਸ ਨੂੰ ਜਿੱਤਣ ਤੋਂ ਵਾਂਝੇ ਰਹਿ ਗਏ ਸਨ। ਇਹੀ ਉਨ੍ਹਾਂ ਦੀ ਆਖ਼ਰੀ ਇੱਛਾ ਸੀ ਜੋ ਅਧੂਰੀ ਰਹਿ ਗਈ।

ਇਹ ਵੀ ਪੜ੍ਹੋ: ਸ਼ਰਮਨਾਕ: 16 ਸਾਲਾ ਪੁੱਤਰ ਨੇ ਰੋਲ਼ੀ ਮਾਂ ਦੀ ਪੱਤ, ਨਸ਼ੇ ਦੀ ਲੋਰ 'ਚ ਭੁੱਲਿਆ ਪਵਿੱਤਰ ਰਿਸ਼ਤਾ

ਦੱਸ ਦੇਈਏ ਕਿ ਰੋਮ ਓਲੰਪਿਕ ਖੇਡਾਂ ਵਿਚ 250 ਮੀਟਰ ਦੀ ਦੂਰੀ ਤੱਕ ਦੌੜ ਵਿਚ ਸਭ ਤੋਂ ਅੱਗੇ ਰਹਿਣ ਵਾਲੇ ਮਿਲਖਾ ਨੇ ਇਕ ਅਜਿਹੀ ਭੁੱਲ ਕਰ ਦਿੱਤੀ ਸੀ, ਜਿਸ ਦਾ ਅਫ਼ਸੋਸ ਉਨ੍ਹਾਂ ਨੂੰ ਹਮੇਸ਼ਾ ਰਿਹਾ। ਉਨ੍ਹਾਂ ਨੂੰ ਲੱਗਾ ਕਿ ਉਹ ਖ਼ੁਦ ਨੂੰ ਅੰਤ ਤੱਕ ਉਸੇ ਰਫ਼ਤਾਰ ’ਤੇ ਸ਼ਾਇਦ ਨਹੀਂ ਰੱਖ ਸਕਣਗੇ ਅਤੇ ਪਿੱਛੇ ਮੁੜ ਕੇ ਆਪਣੇ ਵਿਰੋਧੀਆਂ ਨੂੰ ਦੇਖਣ ਲੱਗੇ, ਜਿਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਿਆ। ਉਹ ਦੌੜਾਕ ਜਿਸ ਤੋਂ ਸੋਨੇ ਦੀ ਆਸ ਸੀ, ਕਾਂਸੀ ਵੀ ਨਹੀਂ ਜਿੱਤ ਸਕਿਆ। 

ਇਹ ਵੀ ਪੜ੍ਹੋ: ਕੰਗਾਲ ਪਾਕਿਸਤਾਨ ’ਚ ਫਿਰ ਫਟਿਆ ਮਹਿੰਗਾਈ ਬੰਬ, 112 ਰੁਪਏ ਲਿਟਰ ਪੁੱਜਾ ਡੀਜ਼ਲ

20 ਨਵੰਬਰ 1929 ਨੂੰ ਗੋਵਿੰਦਪੁਰ (ਜਿਹੜਾ ਹੁਣ ਪਾਕਿਸਤਾਨ ਦਾ ਹਿੱਸਾ ਹੈ) ਵਿਚ ਇਕ ਸਿੱਖ ਪਰਿਵਾਰ ਵਿਚ ਜਨਮੇ ਮਿਲਖਾ ਸਿੰਘ ਨੂੰ ਖੇਡ ਨਾਲ ਬਹੁਤ ਲਗਾਅ ਸੀ। ਉਹ ਵੰਡ ਤੋਂ ਬਾਅਦ ਭਾਰਤ ਭੱਜ ਕੇ ਆ ਗਏ ਅਤੇ ਭਾਰਤੀ ਫ਼ੌਜ ਵਿਚ ਸ਼ਾਮਲ ਹੋ ਗਏ ਸਨ। ਫ਼ੌਜ ਵਿਚ ਰਹਿੰਦੇ ਹੋਏ ਹੀ ਉਨ੍ਹਾਂ ਨੇ ਆਪਣੀ ਕਲਾ ਨੂੰ ਹੋਰ ਨਿਖਾਰਿਆ। ਇਕ ਕ੍ਰਾਸ-ਕੰਟਰੀ ਦੌੜ ਵਿਚ 400 ਤੋਂ ਵੱਧ ਫ਼ੌਜੀਆਂ ਨਾਲ ਦੌੜ ਤੋਂ ਬਾਅਦ ਛੇਵੇਂ ਸਥਾਨ ’ਤੇ ਆਉਣ ਵਾਲੇ ਮਿਲਖਾ ਸਿੰਘ ਨੂੰ ਅੱਗੇ ਦੀ ਟ੍ਰੇਨਿੰਗ ਲਈ ਚੁਣਿਆ ਗਿਆ, ਜਿਸ ਨੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਕਰੀਅਰ ਦੀ ਨੀਂਹ ਰੱਖ।

ਇਹ ਵੀ ਪੜ੍ਹੋ: ਕਰਤਾਰਪੁਰ ਦੇ ਮਾਨਵ ਫੁੱਲ ਨੇ ਰਚਿਆ ਇਤਿਹਾਸ, ਫਿਨਲੈਂਡ 'ਚ ਪਹਿਲੇ ਭਾਰਤੀ ਅਸੈਂਬਲੀ ਮੈਂਬਰ ਬਣੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


cherry

Content Editor

Related News