ਮੈਕਸੀਕੋ ਦੀ ਗੋਲਫਰ ਗੈਬੀ ਲੋਪੇਜ ਕੋਰੋਨਾ ਵਾਇਰਸ ਪਾਜ਼ੇਟਿਵ
Friday, Jul 31, 2020 - 02:30 AM (IST)
ਨਿਊਯਾਰਕ- ਮੈਕਸੀਕੋ ਦੀ ਗੋਲਫਰ ਗੈਬੀ ਲੋਪੇਜ ਕੋਰੋਨਾ ਵਾਇਰਸ ਦੇ ਲਈ ਪਾਜ਼ੇਟਿਵ ਪਾਈ ਜਾਣ ਵਾਲੀ ਪਹਿਲੀ ਲੇਡੀਜ਼ ਪੀ. ਜੀ. ਏ. (ਐੱਲ. ਪੀ. ਜੀ. ਏ.) ਟੂਰ ਖਿਡਾਰੀ ਬਣੀ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਟੂਰ ਪੰਜ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਇਸ ਹਫਤੇ ਓਹੀਓ 'ਚ ਵਾਪਸੀ ਕਰ ਰਿਹਾ ਹੈ।
ਜਨਵਰੀ 'ਚ ਇਸ ਸਾਲ ਦੀ ਪਹਿਲੀ ਐੱਲ. ਪੀ. ਜੀ. ਏ. ਪ੍ਰਤੀਯੋਗਿਤਾ ਜਿੱਤਣ ਵਾਲੀ ਲੋਪੇਜ ਐੱਲ. ਪੀ. ਜੀ. ਏ. ਡਰਾਈਵ ਆਨ ਚੈਂਪੀਅਨਸ਼ਿਪ ਤੋਂ ਹਟ ਗਈ ਹੈ। ਉਹ ਅਲੱਗ ਹੋ ਗਈ ਹੈ। ਐੱਲ. ਪੀ. ਜੀ. ਏ. ਦੇ ਨਿਯਮਾਂ ਦੇ ਅਨੁਸਾਰ 26 ਸਾਲ ਦੀ ਲੋਪੇਜ ਨੂੰ ਘੱਟ ਤੋਂ ਘੱਟ 10 ਦਿਨ ਤਕ ਅਲੱਗ ਰਹਿਣਾ ਹੋਵੇਗਾ। ਇਸ ਤੋਂ ਬਾਅਦ ਉਸਦਾ ਇਕ ਹੋਰ ਟੈਸਟ ਹੋਵੇਗਾ ਤੇ ਨੈਗੇਟਿਵ ਪਾਏ ਜਾਣ 'ਤੇ ਹੀ ਉਹ ਟੂਰ 'ਤੇ ਵਾਪਸੀ ਕਰ ਸਕੇਗੀ।