ਬਾਰਸੀਲੋਨਾ ਦੀ ਵੱਡੀ ਜਿੱਤ ’ਚ ਚਮਕਿਆ ਮੇਸੀ, ਐਟਲੇਟਿਕੋ ਵੀ ਜਿੱਤਿਆ
Monday, Mar 22, 2021 - 09:49 PM (IST)
ਮੈਡ੍ਰਿਡ– ਲੂਈ ਸੂਆਰੇਜ ਦੇ ਕਰੀਅਰ ਦੇ 500ਵੇਂ ਗੋਲ ਤੇ ਗੋਲਕੀਪਰ ਜਾਨ ਓਬਲਾਕ ਨੇ 86ਵੇਂ ਮਿੰਟ ਵਿਚ ਪੈਨਲਟੀ ’ਤੇ ਕੀਤੇ ਗਏ ਸ਼ਾਨਦਾਰ ਬਚਾਅ ਨਾਲ ਐਟਲੇਟਿਕੋ ਮੈਡ੍ਰਿਡ ਨੇ ਅਲਾਵੇਸ ਨੂੰ 1-0 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ। ਐਟਲੇਟਿਕੋ ਦੀ ਇਹ ਪਿਛਲੇ 7 ਮੈਚਾਂ ਵਿਚ ਤੀਜੀ ਜਿੱਤ ਹੈ। ਇਸ ਨਾਲ ਉਹ ਦੂਜੇ ਸਥਾਨ ’ਤੇ ਪਹੁੰਚਣ ਵਾਲੇ ਬਾਰਸੀਲੋਨਾ ਤੋਂ 4 ਅੰਕ ਅੱਗੇ ਹੋ ਗਿਆ ਹੈ।
ਇਹ ਖ਼ਬਰ ਪੜ੍ਹੋ- ਲੀਸਟਰ ਨੇ ਮਾਨਚੈਸਟਰ ਯੂਨਾਈਟ ਨੂੰ ਕੀਤਾ ਬਾਹਰ, ਚੇਲਸੀ ਵੀ ਸੈਮੀਫਾਈਨਲ 'ਚ
ਬਾਰਸੀਲੋਨਾ ਨੇ ਇਕ ਹੋਰ ਮੈਚ ਵਿਚ 5ਵੇਂ ਸਥਾਨ ਦੀ ਟੀਮ ਰੀਆਲ ਸੋਸੀਦਾਦ ਨੂੰ 6-1 ਨਾਲ ਕਰਾਰੀ ਹਾਰ ਦਿੱਤੀ। ਬਾਰਸੀਲੋਨਾ ਵਲੋਂ ਲਿਓਨਿਲ ਮੇਸੀ ਤੇ ਅਮਰੀਕਾ ਦੇ ਡਿਫੈਂਡਰ ਸਰਜੀਨੋ ਡੇਸਟ ਨੇ 2-2 ਗੋਲ ਕੀਤੇ। ਮੇਸੀ ਦਾ ਇਹ ਬਾਰਸੀਲੋਨਾ ਵਲੋਂ 768ਵਾਂ ਮੈਚ ਸੀ ਤੇ ਉਸ ਨੇ ਕਲੱਬ ਵਲੋਂ ਸਭ ਤੋਂ ਵੱਧ ਮੈਚ ਖੇਡਣ ਦਾ ਨਵਾਂ ਰਿਕਾਰਡ ਬਣਾਇਆ। ਮੇਸੀ ਨੇ ਝਾਵੀ ਹਰਨਾਡੋਜ਼ ਦੇ ਰਿਕਾਰਡ ਨੂੰ ਤੋੜਿਆ। ਬਾਰਸੀਲੋਨਾ ਵਲੋਂ ਐਂਟੋਨੀ ਗ੍ਰੀਜਮੈਨ ਨੇ 37ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ, ਜਿਸ ਤੋਂ ਬਾਅਦ ਡੇਸਟ ਨੇ 43ਵੇਂ ਤੇ 53ਵੇਂ ਮਿੰਟ ਵਿਚ ਗੋਲ ਕੀਤੇ। ਮੇਸੀ ਨੇ 56ਵੇਂ ਤੇ 89ਵੇਂ ਮਿੰਟ ਵਿਚ ਗੋਲ ਕਰਕੇ ਲੀਗ ਵਿਚ ਆਪਣੇ ਕੁਲ ਗੋਲਾਂ ਦੀ ਗਿਣਤੀ 23 ਪਹੁੰਚਾ ਦਿੱਤੀ ਹੈ। ਇਸ ਵਿਚਾਲੇ ਓਸਮਾਨੇ ਡੇਮੇਬੇਲ ਨੇ 71ਵੇਂ ਮਿੰਟ ਵਿਚ ਗੋਲ ਕੀਤਾ। ਸੋਸੀਦਾਦ ਵਲੋਂ ਇਕਲੌਤਾ ਗੋਲ ਆਂਦੇਰ ਬਾਰੇਨਕਿਸਟਿਆ ਨੇ 77ਵੇਂ ਮਿੰਟ ਵਿਚ ਕੀਤਾ।
ਇਹ ਖ਼ਬਰ ਪੜ੍ਹੋ- ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਇਸ ਹਫਤੇ ਆ ਸਕਦੇ ਹਨ ਭਾਰਤ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।