ਮੇਸੀ ਦੇ 2 ਗੋਲ ਦੀ ਬਦੌਲਤ ਅਰਜਨਟੀਨਾ ਨੇ ਨਿਕਾਰਾਗੁਆ ਨੂੰ 5-1 ਨਾਲ ਹਰਾਇਆ
Saturday, Jun 08, 2019 - 12:02 PM (IST)

ਲਾਸ ਐਂਜਲਿਸ : ਲਿਓਨੇਲ ਮੇਸੀ ਦੇ ਪਹਿਲੇ ਹਾਫ ਵਿਚ ਕੀਤੇ ਗਏ 2 ਗੋਲ ਦੀ ਬਦੌਲਤ ਅਰਜਨਟੀਨਾ ਨੇ ਸ਼ੁੱਕਰਵਾਰ ਨੂੰ ਸਾਨ ਜੁਆਨ ਵਿਚ ਨਿਕਾਰਾਗੁਆ 'ਤੇ 5-1 ਨਾਲ ਜਿੱਤ ਦਰਜ ਕਰ ਕੇ ਕੋਪਾ ਅਮਰੀਕਾ ਦੀ ਆਪਣੀ ਤਿਆਰੀਆਂ ਦਾ ਪੱਕਾ ਸਬੂਤ ਪੇਸ਼ ਕੀਤਾ ਹੈ। ਅਰਜਨਟੀਨਾ ਸ਼ੁਰੂ ਵਿਚ ਦਬਦਬਾ ਨਹੀਂ ਬਣਾ ਸਕਿਆ ਪਰ ਮੇਸੀ ਨੇ 37ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ ਅਤੇ ਇਸ ਤੋਂ 96 ਸੈਕੰਡ ਬਾਅਦ ਉਹ ਦੂਜਾ ਗੋਲ ਕਰਨ 'ਚ ਸਫਲ ਰਹੇ। ਇੰਟਰ ਮਿਲਾਨ ਵੱਲੋਂ ਖੇਡਣ ਵਾਲੇ ਫਾਰਵਰਡ ਲਾਟਾਰੋ ਨੇ ਵੀ ਗੋਲ ਕੀਤੇ। ਉਹ ਮੱਧ ਤੋਂ ਬਾਅਦ ਸਬਸਿਟਿਊਟ ਖਿਡਾਰੀ ਦੇ ਰੂਪ ਵਿਚ ਉੱਤਰੇ ਸੀ। ਉਸ ਨੇ 63 ਅਤੇ 73ਵੇਂ ਮਿੰਟ ਵਿਚ ਗੋਲ ਕੀਤੇ। ਰਾਬਰਟੋ ਪੇਰੇਯਰਾ ਨੇ 81ਵੇਂ ਮਿੰਟ ਵਿਚ 5ਵਾਂ ਗੋਲ ਕੀਤਾ। ਕੋਪਾ ਅਮਰੀਕਾ ਵਿਚ ਅਰਜਨਟੀਨਾ ਆਪਣਾ ਪਹਿਲਾ ਮੈਚ 16 ਜੂਨ ਨੂੰ ਕੋਲੰਬੀਆ ਨਾਲ ਖੇਡੇਗਾ।