ਮਯੰਕ ਤੇ ਦਿਵਿਜ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਜਿੱਤੀ ਦਿੱਲੀ

12/29/2019 10:56:40 PM

ਨਵੀਂ ਦਿੱਲੀ— ਤੇਜ਼ ਗੇਂਦਬਾਜ਼ ਮਯੰਕ ਯਾਦਵ (6/10 ਤੇ 3/3 ਵਿਕਟਾਂ) ਤੇ ਦਿਵਿਜ ਮੇਹਰਾ (4/25) ਤੇ 3/77 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੇ ਯਸ਼ ਧੁਲ 68, ਅਨਮੋਲ ਸ਼ਰਮਾ (75 ਅਜੇਤੂ) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਦਿੱਲੀ ਨੇ ਸਟੀਫੰਸ ਕਾਲਜ ਮੈਦਾਨ 'ਤੇ ਮੱਧ ਪ੍ਰਦੇਸ਼ ਨੂੰ 8 ਵਿਕਟਾਂ ਨਾਲ ਹਰਾ ਕੇ ਕੂਚ ਬਿਹਾਰ ਅੰਡਰ-19 ਟਰਾਫੀ 'ਚ 6 ਅੰਕ ਹਾਸਲ ਕੀਤੇ। ਪਹਿਲਾਂ ਖੇਡਦੇ ਹੋਏ ਦਿੱਲੀ ਦੀ ਪਹਿਲੀ ਪਾਰੀ ਯਸ਼ ਧੁਲ ਦੇ 68 ਦੌੜਾਂ ਦੀ ਬਦੌਲਤ 219 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਮੱਧ ਪ੍ਰਦੇਸ਼ ਵਲੋਂ ਅਧੀਰ ਪ੍ਰਤਾਪ ਨੇ 5 ਵਿਕਟਾਂ ਹਾਸਲ ਕੀਤੀਆਂ, ਜਵਾਬ 'ਚ ਮੱਧ ਪ੍ਰਦੇਸ਼ ਦੀ ਟੀਮ ਮਯੰਕ (6/10) ਤੇ ਦਿਵਿਜ ਮੇਹਰਾ (4/25 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਅੱਗੇ ਸਿਰਫ 36 ਦੌੜਾਂ 'ਤੇ ਢੇਰ ਹੋ ਗਈ ਫਾਲੋਆਨ ਖੇਡਣ ਉਤਰੀ ਮੱਧ ਪ੍ਰਦੇਸ਼ ਨੇ ਦੂਜੀ ਪਾਰੀ 'ਚ ਅਖਿਲ ਦੇ 66 ਦੌੜਾਂ, ਸਾਗਰ 62 ਤੇ ਪ੍ਰਿਥਵੀ ਰਾਜ 53 ਦੀ ਪਾਰੀਆਂ ਨਾਲ ਕੁਲ 337 ਦੌੜਾਂ ਬਣਾਈਆਂ। ਦਿੱਲੀ ਵਲੋਂ ਦਿਵਿਜ ਤੇ ਮਯੰਕ ਯਾਦਵ ਨੇ 3-3 ਵਿਕਟਾਂ ਹਾਸਲ ਕੀਤੀਆਂ ਤੇ ਦਿੱਲੀ ਨੇ ਦੂਜੀ ਪਾਰੀ 'ਚ ਜਿੱਤ ਦੇ ਲਈ 158 ਦੌੜਾਂ ਤੇ 2 ਵਿਕਟਾਂ 'ਤੇ ਜਿੱਤ ਹਾਸਲ ਕੀਤੀ। ਦਿਵਿਜ ਨੂੰ ਡੀ. ਡੀ. ਸੀ. ਏ. ਨੇ ਸਰਵਸ੍ਰੇਸ਼ਠ ਗੇਂਦਬਾਜ਼ ਦਾ ਪੁਰਸਕਾਰ ਵੀ ਦਿੱਤਾ ਸੀ।


Gurdeep Singh

Edited By Gurdeep Singh